ਆਦਰਸ਼ ਸਕੂਲਾਂ ਲਈ 1.24 ਤੇ ਦਿਹਾਤੀ ਲਈ 1 ਕਰੋੜ ਦੀ ਰਾਸ਼ੀ ਰਾਖਵੀਂ

ਅੰਮ੍ਰਿਤਸਰ, 30 ਮਾਰਚ (ਪੰਜਬ ਪੋਸਟ ਬਿਊਰੋ)- ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆaੁਂਦੇ ਸਕੂਲਾਂ ਅਤੇ ਅਦਾਰਿਆਂ ਦਾ ਸਾਲ 2014-15 ਦਾ 105,41,79,651 ਰੁਪਏ ਦਾ ਬਜਟ ਸੁਸਾਇਟੀ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਦੀ ਅਗਵਾਈ ਵਿੱਚ ਪਾਸ ਕਰ ਦਿੱਤਾ ਗਿਆ।ਅੱਜ ਇਥੇ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਬੁਲਾਈ ਗਈ ਜਨਰਲ ਹਾਊਸ ਦੀ ਇਕੱਤਰਤਾ ਵਿੱਚ ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸੈਕਟਰੀ ਨਰਿੰਦਰ ਸਿੰਘ ਖੁਰਾਣਾ ਵਲੋਂ ਸਾਲ 2013-14 ਦੇ ਬਜਟ ਦੀ ਕਾਰਗੁਜ਼ਾਰੀ ਤੇ ਰੋਸ਼ਨੀ ਪਾਉਣ ਪਿਛੋ ਸਾਲ 2014-15 ਦਾ ਬਜਟ ਪੇਸ਼ ਕੀਤਾ ਗਿਆ। ਉਨ੍ਹਾਂ ਦਸਿਆ ਕਿ ਸੰਸਥਾ ਦਾ ਜੋ ਬਜਟ ਪਿਛਲੇ ਸਾਲ 83,17,15,688/- ਰੁਪਏ ਸੀ, ਜੋ ਹੁਣ ਵਧ ਕੇ 105,41,79,651 ਰੁਪਏ ਹੋ ਗਿਆ ਹੈ ਅਤੇ ਸਮੁਚੇ ਤੌਰ ਤੇ ਇਸ ਵਿਚ 26.7% ਦਾ ਵਾਧਾ ਪਾਇਆ ਗਿਆ।ਆਨਰੇਰੀ ਸੈਕਟਰੀ ਨੇ ਦਸਿਆ ਕਿ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਆਉਣ ਵਾਲੇ ਸਾਲ 2014-15 ਵਿਚ ਲਈ ੪ ਕਰੋੜ ਤਰਨ ਤਾਰਨ ਵਿਖੇ ਸੀ.ਕੇ.ਡੀ ਇੰਸਟੀਚਿਉਟ ਆਫ ਮੈਨੇਜਮੈਟ ਕਾਲਜ, 1 ਕਰੋੜ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ, ਕਪੂਰਥਲਾ ਅਤੇ 2.40 ਕਰੋੜ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ, ਸ਼ੁਭਮ ਇਨਕਲੇਵ, ਅੰਮ੍ਰਿਤਸਰ ਦੀ ਇਮਾਰਤ ਉਸਾਰੀ ਤੇ ਆਉਣ ਵਾਲੇ ਖਰਚ ਵਜੋਂ ਰੱਖੇ ਗਏ ਹਨ।ਉਨ੍ਹਾਂ ਪੇਡੂ ਅਤੇ ਸ਼ਹਿਰੀ ਸਕੂਲਾਂ ਦੇ ਸਿਖਿਆ ਪੱਧਰ ਵਿਚ ਸਮਾਨਤਾ ਲਿਆਉਣ ਤੇ ਜੋਰ ਦਿੰਦਿਆਂ ਕਿਹਾ ਕਿ ਬਜਟ ਵਿਚ ਪੇਡੂ ਖੇਤਰਾਂ ਦੇ ਸਕੂਲਾਂ ਦੀ ਪ੍ਰਗਤੀ ਲਈ 1 ਕਰੋੜ ਦੀ ਰਾਸ਼ੀ ਵੀ ਰਾਖਵੀਂ ਰੱਖੀ ਗਈ ਹੈ ਤਾਂ ਜੋ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪੇਡੂ ਸਕੂਲ ਵੀ ਸ਼ਹਿਰੀ ਸਕੂਲਾਂ ਵਾਂਗ ਅੱਪਗ੍ਰੇਡ ਹੋ ਸਕਣ। ਇਸ ਬਜਟ ਵਿਚ ਪੰਜਾਬ ਸਰਕਾਰ ਵਲੋਂ ਚੀਫ ਖਾਲਸਾ ਦੀਵਾਨ ਦੇ ਆਦਰਸ਼ ਸਕੂਲਾਂ ਦੇ ਬੱਚਿਆਂ ਵਾਸਤੇ ਮੁਫਤ ਵਿਦਿਆ, ਵਰਦੀ, ਕਿਤਾਬਾਂ, ਮਿਡ ਡੇ ਮੀਲ ਲਈ 1,23,86,750 ਦੀ ਰਕਮ ਰਾਖਵੀਂ ਰੱਖੀ ਗਈ ਹੈ।ਬਜਟ ਵਿਚ ਧਰਮ ਪ੍ਰਚਾਰ ਅਤੇ ਪ੍ਰਸਾਰ ਦੇ ਵਿਸ਼ੇਸ਼ ਉਪਰਾਲਿਆਂ ਲਈ ਵੀ ਵਿਸ਼ੇਸ਼ ਰਾਸ਼ੀ ਉਚੇਚੇ ਤੋਰ ਤੇ ਰੱਖੀ ਗਈ ਹੈ।ਇਸ ਮੌਕੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਐਲਾਨ ਕੀਤਾ ਕਿ 8 ਕਰੋੜ ਦੀ ਲਾਗਤ ਨਾਲ ਬਣ ਰਿਹਾ ਸੀ.ਕੇ.ਡੀ. ਇੰਸਟੀਚਿਉਟ ਆਫ ਮੈਨੇਜਮੈਟ ਕਾਲਜ, ਤਰਨ ਤਾਰਨ ਇਸੇ ਸਾਲ ਹੀ ਸ਼ੁਰੂ ਹੋ ਜਾਵੇਗਾ।ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਉੱਚਾ ਪਿੰਡ ਕਪੂਰਥਲਾ ਵਿਖੇ ਅਲਾਟ ਕੀਤਾ ਗਿਆ ਇਕ ਹੋਰ ਸਕੂਲ ਦੀਵਾਨ ਦੀਆਂ ਸ਼ਾਨਦਾਰ ਪ੍ਰਾਪਤੀਆਂ ਵਿਚ ਸ਼ਾਮਲ ਹੋ ਕੇ ਦੀਵਾਨ ਦਾ ਮਾਣ ਵਧਾਏਗਾ। ਇਸ ਸਾਲ ਹੀ ਅੰਮ੍ਰਿਤਸਰ ਦੀ ਸ਼ੁਭਮ ਇਨਕਲੇਵ ਵਿਖੇ ਇਕ ਵਰਲਡ ਕਲਾਸ ਰਿਹਾਇਸ਼ੀ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ।ਉਹਨਾਂ ਆਸ ਪ੍ਰਗਟਾਈ ਕਿ ਪੇਸ਼ ਕੀਤੇ ਗਏ ਬਜਟ ਵਿਚ ਵਿਸਥਾਰ ਅਤੇ ਵਿਕਾਸ ਦੀ ਗਤੀ ਵੱਡੀਆਂ ਪੁਲਾਘਾਂ ਪੁੱਟਦੀ ਸਾਫ ਨਜਰ ਆ ਰਹੀ ਹੈ, ਜੋ ਚੀਫ ਖਾਲਸਾ ਦੀਵਾਨ ਦੀ ਤਰੱਕੀ ਦੇ ਗਰਾਫ ਨੂੰ ਹਰ ਸਾਲ ਬੜੀ ਤੇਜੀ ਨਾਲ ਉੱਪਰ ਲੈ ਕੇ ਜਾਣ ਵਿਚ ਸਹਾਇਕ ਸਿੱਧ ਹੇਵੇਗੀ।ਇਸ ਮੀਟਿੰਗ ਵਿਚ ਰੈਜ਼ੀਡੈਟ ਪ੍ਰੈਜ਼ੀਡੈਟ ਨਿਰਮਲ ਸਿੰਘ, ਐਡੀਸ਼ਨਲ ਸਕੱਤਰ ਹਰਮਿੰਦਰ ਸਿੰਘ, ਸਰਬਜੀਤ ਸਿੰਘ, ਪ੍ਰਿਤਪਾਲ ਸਿੰਘ ਸੇਠੀ, ਜਸਵਿੰਦਰ ਸਿੰਘ ਐਡਵੋਕੇਟ, ਧੰਨਰਾਜ ਸਿੰਘ, ਆਨਰੇਰੀ ਸਕੱਤਰ ਅੇਜੁਕੇਸ਼ਨ ਕਮੇਟੀ ਜਸਵਿੰਦਰ ਸਿੰਘ ਢਿੱਲੋਂ, ਪ੍ਰੀਤਮ ਸਿੰਘ (ਪ੍ਰਧਾਨ, ਲੋਕਲ ਕਮੇਟੀ ਚੰਡੀਗੜ੍ਹ), ਅਮਰਜੀਤ ਸਿੰਘ (ਪ੍ਰਧਾਨ, ਲੋਕਲ ਕਮੇਟੀ ਲੁਧਿਆਣਾ), ਸੰਤੋਖ ਸਿੰਘ ਸੇਠੀ, ਸੁਰਿੰਦਰਪਾਲ ਸਿੰਘ ਵਾਲੀਆ, ਇਜੀ. ਜਸਪਾਲ ਸਿੰਘ, ਹਰਜੀਤ ਸਿੰਘ, ਬਲਦੇਵ ਸਿੰਘ ਚੌਹਾਨ, ਮੈਡਮ ਸੁਖਬੀਰ ਕੋਰ ਮਾਹਲ ਸਮੇਤ 150 ਮੈਂਬਰ ਮੌਜੂਦ ਸਨ।
Punjab Post Daily Online Newspaper & Print Media