Monday, July 14, 2025
Breaking News

ਇੰਟਰਨੈਸ਼ਨਲ ਫਤਿਹ ਅਕੈਡਮੀ ‘ਚ 7ਵਾਂ ਫਤਿਹ ਹੋਲਾ ਮਹੱਲਾ ਖੇਡ ਦਿਵਸ ਮਨਾਇਆ ਗਿਆ

PPN1203201520
ਜੰਡਿਆਲਾ ਗੁਰੁ, 12 ਮਾਰਚ (ਹਰਿੰਦਰਪਾਲ ਸਿੰਘ / ਵਰਿੰਦਰ ਸਿੰਘ) – ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਲੋਂ 7ਵਾਂ ਫਤਿਹ ਹੋਲਾ ਮੁਹੱਲਾ ਖੇਡ ਦਿਵਸ ਅਕੈਡਮੀ ਵਿੱਚ ਮਨਾਇਆ ਗਿਆ।ਇਸ ਪ੍ਰੋਗਰਾਮ ਦੀ ਸ਼ੁਰੂਆਤ ਸਵੇਰ ਦੀ ਪ੍ਰਰਾਥਨਾ ਸਭਾ ਦੇ ਨਾਲ ਹੋਈ।ਜਿਸ ਤੋਂ ਬਾਅਦ ਅਕੈਡਮੀ ਦੇ ਚੇਅਰਮੈਨ ਸ. ਜਗਬੀਰ ਸਿੰਘ ਤੇ ਵਾਇਸ ਚੇਅਰਪਰਸਨ ਸ੍ਰੀ ਮਤੀ ਰਵਿੰਦਰ ਕੌਰ ਨੇ ਝੰਡਾ ਲਹਿਰਾਉਣ ਮਸ਼ਾਲ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ।ਅਕੈਡਮੀ ਦੇ ਰਾਸ਼ਟਰੀ ਪੱਧਰ ਦੇ ਐਥਲੀਟਾਂ ਦੁਆਰਾ ਮਸ਼ਾਲ ਨਾਲ ਪੂਰੇ ਖੇਡ ਮੈਦਾਨ ਦਾ ਚੱਕਰ ਲਾਇਆ ਗਿਆ।ਸਕੂਲ ਦੇ ਵਿਦਿਆਰਥੀਆਂ ਦੁਆਰਾ ਰਾਸ਼ਟਰੀ ਖੇਡ ਹਾਕੀ ਦਾ ਖੂਬਸੂਰਤ ਪ੍ਰਦਰਸ਼ਨ ਕੀਤਾ ਗਿਆ।ਵਿਦਿਆਰਥੀਆਂ ਨੇ ਅੜਿੱਕਾ ਦੌੜ, ਡਿਸਕਸ ਥਰੋ, ਲੰਮੀ ਛਾਲ, ਜੈਵਲਿਨ ਥਰੋ ਆਦਿ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।
100 ਮੀਟਰ, 200 ਮੀਟਰ, ਰਿਲੇਅ ਰੇਸ, ਤਾਇਕਵਾਂਡੋ, ਗਤਕਾ ਤੇ ਕਰਾਟੇ ਆਦਿ ਖੇਡਾਂ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ ਤੇ ਆਪਣੇ ਹੁਨਰ ਦਾ ਬਖੂਬੀ ਪ੍ਰਦਰਸ਼ਨ ਕੀਤਾ।ਸੂਫੀ ਗਾਇਕ ਲਵਿਸ਼ ਨੇ ਆਪਣੀ ਸੁਰੀਲੀ ਆਵਾਜ ਨਾਲ ਚੰਗਾ ਰੰਗ ਬੰਨ੍ਹਿਆ।ਗਿੱਧਾ ਤੇ ਭੰਗੜਾ ਦੀ ਪੇਸ਼ਕਾਰੀ ਨੂੰ ਆਏ ਹੋਏ ਦਰਸ਼ਕਾਂ ਨੇ ਖੂਬ ਸਲਾਹਿਆ।ਖੇਡਾਂ ਤੇ ਵਿਦਿਆ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲਿਆਂ ਨੂੰ ਸਨਮਾਨਤ ਕੀਤਾ ਗਿਆ।ਆਈ.ਐਫ.ਏ ਦੁਆਰਾ ਡਾ. ਤਜਿੰਦਰ ਕੌਰ ਤੇ ਸ੍ਰੀ ਮਤੀ ਮਨਜੀਤ ਕੌਰ ਨੂੰ ਫ਼ਤਿਹ ਵੂਮੈਨ ਐਮਪਾਵਰਮੈਂਟ ਐਵਾਰਡ ਨਾਲ ਨਵਾਜਿਆ ਗਿਆ।ਇਸ ਸਮੇਂ ਸ. ਮਨਮੀਤ ਸਿੰਘ ਮੁੱਖ ਮਹਿਮਾਨ, ਡਾ. ਹਰਮਿੰਦਰ ਸਿੰਘ ਨਾਗਪਾਲ, ਸ. ਸੁਰਜੀਤ ਸਿੰਘ (ਆਈ.ਪੀ.ਐਸ), ਆਰ. ਕੇ. ਕੌਲ (ਜਨਰਲ ਮੈਨੇਜਰ) ਨੂੰ ਖਾਸ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply