Tuesday, March 24, 2026

ਰਾਜ ਕੁਮਾਰ ਰਾਜੂ ਨੇ ਜਸਬੀਰ ਜੱਸ ਨੂੰ ਦਿੱਤੀ ਵਧਾਈ

ਕੈਪਸ਼ਨ - ਜਸਬੀਰ ਸਿੰਘ ਜੱਸ ਨੂੰ ਵਧਾਈ ਦਿੰਦੇ ਹੋਏ ਰਾਜਕੁਮਾਰ ਰਾਜੂ ਅਤੇ ਹੋਰ।
ਕੈਪਸ਼ਨ – ਜਸਬੀਰ ਸਿੰਘ ਜੱਸ ਨੂੰ ਵਧਾਈ ਦਿੰਦੇ ਹੋਏ ਰਾਜਕੁਮਾਰ ਰਾਜੂ ਅਤੇ ਹੋਰ।

ਪੱਟੀ 21 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) –  ਰਾਜ ਕੁਮਾਰ ਰਾਜੁੂ ਜ਼ਿਲਾ ਪ੍ਰਧਾਨ ਵਾਲਮੀਕਿ ਸੰਗਠਨ ਆਪਣੇ ਸਾਥੀਆਂ ਸਮੇਤ ਜਸਬੀਰ ਸਿੰਘ ਜੱਸ ਪ੍ਰਧਾਨ ਟੈਕਸੀ ਯੂਨੀਅਨ ਨੂੰ ਉਨਾਂ ਦੇ ਮਾਤਾ ਦੇ ਨਗਰ ਕੌਂਸਲ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਕੌਂਸਲਰ ਬਣਨ ਦੀ ਖੁਸ਼ੀ ਵਿੱਚ ਵਧਾਈ ਦੇਣ ਪੁੱਜੇ।ਜ਼ਿਕਰਯੋਗ ਹੈ ਜਸਬੀਰ ਸਿੰਘ ਜੱਸ ਦੇ ਮਾਤਾ ਬੀਬੀ ਬਚਨ ਕੌਰ ਨਗਰ ਕੌਂਸਲ ਚੋਣਾਂ ਵਿੱਚ ਪੱਟੀ ਦੀ ਵਾਰਡ ਨੰ: 13 ਤੋਂ ਜਿੱਤ ਪ੍ਰਾਪਤ ਕਰਕੇ ਕੌਂਸਲਰ ਬਣੇ ਹਨ।ਇਸ ਮੌਕੇ ਜੱਸ ਨੂੰ ਵਧਾਈ ਦਿੰਦਿਆਂ ਰਾਜ ਕੁਮਾਰ ਰਾਜੂ ਨੇ ਕਿਹਾ ਕਿ ਬੀਬੀ ਬਚਨ ਕੌਰ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਹਨ ਅਤੇ ਉਨਾਂ ਦੀ ਅਗਵਾਈ ਵਿੱਚ ਵਾਰਡ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਉਹ ਵਾਰਡ ਵਿੱਚ ਅਕਾਲੀ ਦਲ ਦੀਆਂ ਜੜਾਂ ਹੋਰ ਮਜ਼ਬੂਤ ਕਰਨਗੇ।ਇਸ ਮੌਕੇ ਪੰਡਿਤ ਸੁਰੇਸ਼ ਕੁਮਾਰ ਕਾਲਕਾ ਮੰਡਲ, ਰਾਜਾ ਪਿੱਪਲ ਮੁਹੱਲਾ, ਚੇਅਰਮੈਨ ਲਖਬੀਰ ਸੰਧੂ, ਦੇਵੀ ਦਾਸ, ਬਲਵਿੰਦਰ ਸਿੰਘ, ਪ੍ਰਭਜੋਤ ਸਿੰਘ, ਦਰਬਾਰਾ ਸਿੰਘ ਕੁਲਦੀਪ ਸਿੰਘ, ਮੋਹਨ ਸਿੰਘ, ਜੋਰਾਵਰ ਸਿੰਘ ਅਤੇ ਗੁਰਿੰਦਰ ਸਿੰਘ ਆਦਿ ਹਾਜ਼ਿਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply