
ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮਰਹੂਮ ਕੇਬਲ ਅਪਰੇਟਰ ਜਸਵਿੰਦਰ ਸਿੰਘ ਜੱਸੀ ਦੇ ਪ੍ਰੀਵਾਰ ਨਾਲ ਹਮਦਰਦੀ ਅਤੇ ਜੱਸੀ ਦੇ ਕਾਤਲਾਂ ਦੀ ਤੁਰੰਤ ਗ੍ਰਿਫਤਾਰੀ ਲਈ ਦੂਸਰੇ ਦਿਨ ਵੀ ਹਾਲ ਗੇਟ ਤੋਂ ਜਲਿਆਵਾਲਾ ਬਾਗ ਤੱਕ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ।ਜਿਸ ਵਿੱਚ ਮਰਹੂਮ ਜੱਸੀ ਦੀ ਵਿਧਵਾ ਬਲਬੀਰ ਕੌਰ ਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਅੰਮ੍ਰਿਤਸਰ ਕੇਬਲ ਅਪਰੇਟਰ ਐਸੋਸੀਏਸ਼ਨ, ਆਮ ਆਦਮੀ ਪਾਰਟੀ ਅਤੇ ਪੀਪਲਜ ਪਾਰਟੀ ਆਫ ਪੰਜਾਬ ਦੇ ਸੈਂਕੜੇ ਵਰਕਰ ਤੇ ਮੈਂਬਰ ਸ਼ਾਮਿਲ ਹੋਏ।ਹਾਲ ਗੇਟ ਦੇ ਬਾਹਰ ਇਕੱਠੇ ਹੋਣ ਉਪਰੰਤ ਦੇਰ ਸ਼ਾਮ ਲੋਕਾਂ ਨੇ ਜੱਸੀ ਦੇ ਕਾਤਲ ਗ੍ਰਿਫਤਾਰ ਕਰੋ, ਪ੍ਰਿਤਪਾਲ ਲਾਲੀ ਮੁਰਦਾਬਾਦ, ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਮੁਦਾਬਾਦ ਦੇ ਨਾਅਰੇ ਬੁਲੰਦ ਕੀਤੇ ।ਹੱਥਾਂ ਵਿੱਚ ਮੋਮਬੱਤੀਆਂ ਫੜ੍ਹੀ ਇਹ ਮਾਰਚ ਹਾਲ ਬਜਾਰ ਵਿਚੋਂ ਹੁੰਦਾ ਹੋਇਆ ਜਲਿਆਂਵਾਲਾ ਬਾਗ ਪੁੱਜ ਕੇ ਸਮਾਪਤ ਹੋਇਆ।ਅੱਜ ਦੇ ਮਾਰਚ ਵਿੱਚ ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਵਾਲੀਆ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਇੰਜਨੀਅਰ ਮਨਿੰਦਰ ਪਾਲ ਸਿੰਘ ਪਲਾਸੌਰ, ਗਾਡ ਫਾਦਰ ਕੇਬਲ ਦੇ ਗੁਰਦੇਵ ਸਿੰਘ ਭੁੱਲਰ ਪ੍ਰਮੁੱਖ ਤੌਰ ਤੇ ਸ਼ਾਮਿਲ ਸਨ ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media