Wednesday, October 14, 2026

ਪੋਸਟ ਗਰੇਜੂਏਟ ਡਿਪਲੋਮਾ ਇਨ ਫਾਈਨੈਂਸ਼ੀਅਲ ਸਰਵਿਸ ਦੀਆਂ ਵਿਦਿਆਰਥਣਾਂ ਸਮੈਸਟਰ-1 ‘ਚ ਅੱਵਲ

PPN0704201502
ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀਆਂ ਪੋਸਟ ਗਰੇਜੂਏਟ ਡਿਪਲੋਮਾ ਇਨ ਫਾਈਅਨਸਿਅਲ ਸਰਵਿਸ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਸਮੈਸਟਰ-ਪਹਿਲਾ ਦੇ ਪੇਪਰਾਂ ਵਿਚੋਂ ਉੱਚ ਅੰਕ ਪ੍ਰਾਪਤ ਕੀਤੇ।ਆਸਥਾ ਅਰੋੜਾ ਪੀ. ਜੀ. ਡੀ. ਐਫ. ਐਸ ਸਮੈਸਟਰ-ਪਹਿਲਾ ਵਿਚੋਂ ਦੂਜਾ ਸਥਾਨ ਹਾਸਿਲ ਕੀਤਾ।ਉਸਨੇ 300 ਵਿਚੋਂ 230 ਅੰਕ ਪ੍ਰਾਪਤ ਕੀਤੇ। ਬਿੰਨੀ ਨੇ 223ਫ਼300 ਅੰਕ ਲੈ ਕੇ ਕਾਲਜ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਰਮਨਦੀਪ, ਕਨਿਕਾ ਨੇ 222ਫ਼300 ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ।
ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਆਪਣੀਆਂ ਇਹਨਾਂ ਪ੍ਰਾਪਤੀਆਂ ਨੂੰ ਬਰਕਰਾਰ ਰੱਖਣ ਲਈ ਕਿਹਾ। ਡਾ. (ਸ਼੍ਰੀਮਤੀ). ਨੀਰੂ ਚੱਢਾ, ਮਿਸ. ਰਿਤੀਕਾ, ਮਿਸ. ਕਿਰਨਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ।ਕਾਲਜ ਦੇ ਪੀ. ਜੀ. ਡੀ. ਐਫ. ਐੱਸ ਦੇ ਵਿਦਿਆਰਥੀਆਂ ਨੇ ਹਮੇਸ਼ਾ ਯੂਨੀਵਰਸਿਟੀ ਪੇਪਰਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ। ਪਿਛਲੇ ਸਾਲ ਵੀ ਇਸ ਕੋਰਸ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿਚੋਂ ਮੈਰਿਟ ਸਥਾਨ ਹਾਸਿਲ ਕੀਤੇ। ਕਾਲਜ ਹਮੇਸ਼ਾ ਉੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਵਜ਼ੀਫਾ ਪ੍ਰਦਾਨ ਕਰਦਾ ਹੈ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply