
ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ ਸੱਗੂ) – ਹਰ ਸਾਲ ਦੀ ਤਰ੍ਹਾਂ ਇਹ ਇਸ ਸਾਲ ਵੀ ‘ਵਲਡ ਹੈਲਥ ਡੇਅ, ਮਨਾਇਆ ਗਿਆ।ਇਹ ਦਿਨ ਉਨ੍ਹਾਂ ਅਵਸਰਾਂ ਤੇ ਚਾਨਣਾ ਪਾਉਂਦਾ ਹੈ ਜਿਹੜੇ ਸਾਡੀ ਚੰਗੀ ਜ਼ਿੰਦਗੀ ਲਈ ਜ਼ਰੂਰੀ ਹਨ।ਇਸ ਵਿਸ਼ੇਸ਼ ਮੌਕੇ ਤੇ ਵਿਦਿਆਰਥੀਆਂ ਲਈ ਡਾ. ਕੇ. ਐਸ. ਮਨਚੰਦਾ ਦੁਆਰਾ ਵਿਸੇਗੱਲਬਾਤ ਦਾ ਆਯੋਜਨ ਕੀਤਾ ਗਿਆ।ਉਹਨਾਂ ਨੇ ਫੂਡ ਸੇਫਟੀ ਬਾਰੇ ਗੱਲਬਾਤ ਕੀਤੀ ਜਿਹੜਾ ਕਿ ਇਸ ਸਾਲ ਦਾ ਮੁੱਖ ਉਦੇਸ਼ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਚੰਗੇ ਸਿਹਤਮੰਦ ਜੀਵਨ ਬਾਰੇ ਦੱਸਦੇ ਹੋਏ ਇਹ ਵੀ ਦੱਸਿਆ ਕਿ ਕਿਵੇਂ ਸਾਡੀ ਸਿਹਤ ਸਾਡੀ ਯੋਗਤਾਵਾਂ ਤੇ ਅਸਰ ਕਰਦੀ ਹੈ । ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ।ਉਹਨਾਂ ਨੇ ਕਿਹਾ ਕਿ ਚੰਗਾ ਭੋਜਨ ਕੇਵਲ ਸਰੀਰਿਕ ਹੀ ਨਹੀਂ ਦਿਮਾਗੀ ਸਿਹਤ ਲਈ ਵੀ ਜ਼ਰੂਰੀ ਹੈ ਤਾਂ ਜੋ ਸਰਵਪੱਖੀ ਵਿਕਾਸ ਹੋ ਸਕੇ।ਉਹਨਾਂ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਕਸਰਤ ਦੀ ਜ਼ਰੂਰਤ ਹੈ। ਵਿਦਿਆਰਥੀ ਆਪਣੇ ਬਹੁਤ ਸਾਰੇ ਕੰਮ ਆਪ ਨਾ ਕਰਕੇ ਬਿਜਲੀ ਦੇ ਉਪਕਰਨਾਂ ਤੇ ਨਿਰਭਰ ਕਰਦੇ ਹਨ ਜਿਸ ਨਾਲ ਸਰੀਰਿਕ ਕਸਰਤ ਘੱਟ ਜਾਂਦੀ ਹੈ।ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਮੋਟਾਪਾ, ਸ਼ੂਗਰ ਅਤੇ ਦਿਲ ਨਾਲ ਸੰਬੰਧਿਤ ਕਈ ਬਿਮਾਰੀਆਂ ਨੂੰ ਸੱਦਾ ਹੈ । ਅੰਤ ਵਿਚ ਉਹਨਾਂ ਨੇ ਇਹ ਸ਼ਬਦਾਂ ਨਾਲ ਅੰਤ ਕੀਤਾ ਕਿ ਇਕ ਪੁਰਾਣੀ ਕਹਾਵਤ ਵੀ ਹੈ ਕਿ ਚੰਗੀ ਸਿਹਤ ਹੀ ਧਨ ਹੈ।ਅੱਜ ਵੀ ਇਹ ਕਹਾਵਤ ਸੱਚ ਹੈ।ਸਾਨ੍ਵੰ ਆਪਣੇ ਦਿਮਾਗ ਵਿੱਚ ਹਮੇਸ਼ਾਂ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਆਪਣੇ ਸੰਦੇਸ਼ ਵਿਚ ਵਿਦਿਆਰਥੀਆਂ ਨੂੰ ਕਿਹਾ ਕਿ ਚੰਗੀ ਸਿਹਤ ਹੀ ਪਹਿਲ ਹੈ ਕਿਉਂਕਿ ਤੰਦਰੁਸਤ ਨਾਗਰਿਕ ਹੀ ਤੰਦਰੁਸਤ ਰਾਸ਼ਟਰ ਦਾ ਨਿਰਮਾਣ ਕਰ ਸਕਦਾ ਹੈ । ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਕੂਲ ਦੀ ਕਾਰਗੁਜ਼ਾਰੀ ਵਿਦਿਆਰਥੀਆਂ ਦੇ ਸਰੀਰਿਕ ਅਤੇ ਮਾਨਸਿਕ ਸਿਹਤ ਨਾਲ ਸੰਬੰਧਿਤ ਹੈ।ਉਹਨਾਂ ਨੇ ਆਪਣੀ ਵਰਤਮਾਨ ਖਾਣਸ਼ਪੀਣ ਦੀ ਸ਼ੈਲੀ ਤੇ ਧਿਆਨ ਰੱਖਣ ਲਈ ਕਿਹਾ ਕਿਉਂਕਿ ਇਸ ਉਪਰ ਹੀ ਉਹਨਾਂ ਦਾ ਭੱਵਿਖ ਨਿਰਭਰ ਕਰਦਾ ਹੈ।ਉਹਨਾਂ ਨੇ ਕਿਹਾ ਕਿ ਭੋਜਨ ਦੀ ਸੁਰੱਖਿਅਤਾ ਕੇਵਲ ਭੋਜਨ ਪੈਦਾ ਕਰਨ ਵਾਲੇ ਤੇ ਹੀ ਨਿਰਭਰ ਨਹੀਂ ਬਲਕਿ ਕਿਸਾਨ ਤੋਂ ਛਾਬੜੀ ਵਾਲੇ, ਦੁਕਾਨਦਾਰਾਂ ਅਤੇ ਉਪਭੋਗਤਾ ਤੇ ਵੀ ਨਿਰਭਰ ਕਰਦੀ ਹੈ। ਉਹਨਾਂ ਨੇ ਕਿਹਾ ਕਿ ਭੋਜਨ ਸੁਰੱਖਿਆ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਅਤੇ ਸਾਨੂੰ ਸਭ ਨੂੰ ਇਸ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿ ਅਸੀਂ ਕੀ ਖਾ ਰਹੇ ਹਾਂ ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media