
ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ. ਵੱਲੋਂ ਇੰਜੀਨੀਅਰਿੰਗ ਕੋਰਸ ਵਿੱਚ ਦਾਖਲੇ ਲਈ ਰਾਸ਼ਟਰ ਪੱਧਰ ਤੇ ਕਰਵਾਈ ਗਈ ਜੇ.ਈ.ਈ ਦੀ ਪ੍ਰੀਖਿਆ ਅੰਮ੍ਰਿਤਸਰ ਵਿੱਚ ਸੀ.ਬੀ.ਐਸ.ਈ. ਦੇ ਵੱਖ-ਵੱਖ 18 ਸਕੂਲਾਂ ਵਿੱਚ ਹੋਈ।ਪ੍ਰੀਖਿਆ ਦੇ ਕੋਆਰਡੀਨੇਟਰ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦੱਸਿਆ ਇਸ ਵਾਰ ਅੰਮ੍ਰਿਤਸਰ ਵਿੱਚ ਕੁਲ 12564 ਵਿਦਿਆਰਥੀਆ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 10646 ਵਿਦਿਆਰਥੀ ਪੇਪਰ-1 ਅਤੇ 1919 ਵਿਦਿਆਰਥੀ ਪੇਪਰ-2 ਲਈ ਪ੍ਰੀਖਿਆ ਵਿੱਚ ਬੈਠੇ ਸਨ।ਉਨ੍ਹਾਂ ਕਿਹਾ ਕਿ ਜੇ.ਈ.ਈ. ਦੀ ਪ੍ਰੀਖਿਆ ਸਹੀ ਢੰਗ ਨਾਲ ਕਰਵਾਉਣ ਲਈ ਸੀ.ਬੀ.ਐਸ.ਈ. ਨਾਲ ਸੰਬੰਧਿਤ ਅਧਿਕਾਰੀਆਂ, ਵੱਖੁਵੱਖ ਸੂਬਿਆਂ ਤੋਂ ਤੈਨਾਤ ਕੀਤੇ ਗਏ ਆਬਜ਼ਰਵਰ ਅਤੇ ਸੰਬੰਧਿਤ ਪਿ੍ਰੰਸੀਪਲ ਸਾਹਿਬਾਨ ਨੇ ਮਹ’ਤਵਪੂਰਨ ਭੁਮਿਕਾ ਨਿਭਾਈ ਅਤੇ ਇਸ ਸੰਬੰਧੀ ਸਾਰੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਗਏ ਸਨ।ਜੇ.ਈ.ਈ. ਦੀ ਪ੍ਰੀਖਿਆ ਸਹੀ ਢੰਗ ਨਾਲ ਕਰਵਾਉਣ ਲਈ ਸੀ.ਬੀ.ਐਸ.ਈ. ਦੇ ਪੰਚਕੂਲਾ ਤੋਂ ਅਸੀਸਟੈਂਟ ਸੈਕਟਰੀ ਸ਼੍ਰੀ ਅਜੇ ਕੁਮਾਰ ਗੁਪਤਾ, ਸੁਪਰੀਟੈਂਡੈਂਟ ਸ਼੍ਰੀ ਸੰਜੇ ਸਯਾਲ ਅਤੇ ਸੁਪਰੀਟੈਂਡੈਂਟ ਸ. ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਪਹੁੰਚੇ ਸਨ।ਜਿਨ੍ਹਾਂ ਦੀ ਦੇਖੁਰੇਖ ਵਿੱਚ ਇਹ ਪ੍ਰੀਖਿਆ ਬਹੁਤ ਵਧੀਆ ਢੰਗ ਨਾਲ ਸੰਪੂਰਨ ਹੋਈ।ਇਹਨਾਂ ਸਾਰੇ ਮਹਿਮਾਨਾਂ ਨੂੰ ਪ੍ਰੀਖਿਆ ਸਫਲਤਾਪੂਰਵਕ ਕਰਵਾਉਣ ਲਈ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਅਤੇ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ।ਇਹਨਾਂ ਸਾਰੇ ਅਧਿਕਾਰੀਆਂ ਨੇ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਡਾ: ਧਰਮਵੀਰ ਸਿੰਘ ਨੇ ਸੀ.ਬੀ.ਐਸ.ਈ. ਦੇ ਸਾਰੇ ਸਕੂਲਾਂ ਦੇ ਪਿ੍ਰੰਸੀਪਲ ਸਾਹਿਬਾਨ ਜਿਨ੍ਹਾਂ ਬਤੌਰ ਸੈਂਟਰ ਸੁਪਰੀਟੈਂਡੈਂਟ ਭੁਮਿਕਾ ਨਿਭਾਈ ਅਤੇ ਆਬਜ਼ਰਵਰ ਸਾਹਿਬਾਨ ਦਾ ਸਹਿਯੋਗ ਲਈ ਧੰਨਵਾਦ ਕੀਤਾ ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media