ਪਿੰਡ ਵਿਚ ਮਾਸਟਰ ਸੁਖਚੈਨ ਸਿੰਘ ਦੇ ਨਾਮ ਤੇ ਬਣੇਗੀ ਢੁੱਕਵੀਂ ਯਾਦਗਾਰ

ਫਾਜ਼ਿਲਕਾ, 14 ਅਪ੍ਰੈਲ (ਵਨੀਤ ਅਰੋੜਾ) – ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਮੰਡੀ ਲਾਧੂਕਾ ਨਜਦੀਕ ਪਿੰਡ ਝੁੱਗੇ ਲਾਲ ਸਿੰਘ ਵਿਖੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਆਲ ਇੰਡੀਆ ਰਾਏ ਸਿੱਖ ਸਿਰਕੀਬੰਦ ਐਸੋਸ਼ੀਏਸ਼ਨ ਦੇ ਪ੍ਰਧਾਨ ਮਾਸਟਰ ਸੁਖਚੈਨ ਸਿੰਘ ਵਰਵਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਮੌਕੇ ਉਨ੍ਹਾ ਦੇ ਨਾਲ ਐਮ. ਪੀ. ਸ: ਸ਼ੇਰ ਸਿੰਘ ਘੁਬਾਇਆ, ਕੈਬਨਿਟ ਮੰਤਰੀ ਚੌ. ਸੁਰਜੀਤ ਕੁਮਾਰ ਜਿਆਣੀ, ਵਿਧਾਇਕ ਸ. ਗੁਰਤੇਜ ਸਿੰਘ ਘੁੜਿਆਣਾ, ਡੀ. ਸੀ. ਸ. ਰਵਿੰਦਰ ਸਿੰਘ, ਸ: ਸਤਿੰਦਰਜੀਤ ਸਿੰਘ ਮੰਟਾ ਓ.ਐਸ.ਡੀ. ਉਪ ਮੁੱਖ ਮੰਤਰੀ, ਜੱਥੇਦਾਰ ਗੁਰਪਾਲ ਸਿੰਘ ਗਰੇਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਫਾਜ਼ਿਲਕਾ, ਸ. ਵਰਦੇਵ ਸਿੰਘ ਨੋਨੀ ਮਾਨ, ਸ਼੍ਰੀ ਅਸ਼ੋਕ ਅਨੇਜਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਪਾਰਟੀ ਆਗੂ ਹਾਜ਼ਰ ਸਨ ।
ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਾਸਟਰ ਸੁਖਚੈਨ ਸਿੰਘ ਦੇ ਅਚਾਨਕ ਅਕਾਲ ਚਲਾਣੇ ਨਾਲ ਪਾਰਟੀ, ਪਰਿਵਾਰ, ਰਾਏ ਸਿੱਖ ਬਿਰਾਦਰੀ, ਇਲਾਕੇ ਤੇ ਉਨ੍ਹਾਂ ਨੂੰ ਨਿੱਜੀ ਤੌਰ ਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮੈਂਬਰ ਲੋਕ ਸਭਾ ਸ. ਸ਼ੇਰ ਸਿੰਘ ਘੁਬਾਇਆ ਨੇ ਉਪ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸ਼੍ਰੀ ਸੁਖਚੈਨ ਸਿੰਘ ਦੇ ਨਾਮ ਤੇ ਪਿੰਡ ਵਿਚ ਖੇਡ ਸਟੇਡੀਅਮ ਬਣਾਇਆ ਜਾਵੇ ਅਤੇ ਸਰਕਾਰੀ ਸਕੂਲ ਦਾ ਨਾਮ ਉਨ੍ਹਾਂ ਦੇ ਨਾਮ ਤੇ ਰੱਖਿਆ ਜਾਵੇ।ਸ. ਬਾਦਲ ਨੇ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੂੰ ਕਿਹਾ ਕਿ ਉਹ ਖੇਡ ਸਟੇਡੀਅਮ ਬਣਾਉਣ ਲਈ ਲੋੜੀਂਦੀ ਕਾਰਵਾਈ ਕਰਨ।ਇਸ ਤੋਂ ਪਹਿਲਾਂ ਮੈਂਬਰ ਲੋਕ ਸਭਾ ਸ. ਸ਼ੇਰ ਸਿੰਘ ਘੁਬਾਇਆ ਵੱਲੋਂ ਸੁਖਚੈਨ ਸਿੰਘ ਦੀ ਯਾਦਗਾਰ ਲਈ 11 ਲੱਖ ਅਤੇ ਚੌ. ਸੁਰਜੀਤ ਕੁਮਾਰ ਜਿਆਣੀ ਵੱਲੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ।ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਮਾਸਟਰ ਸੁਖਚੈਨ ਸਿੰਘ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਇਸ ਮੌਕੇ ਸ਼੍ਰੀ ਸਵਪਨ ਸ਼ਰਮਾ ਐਸ.ਐਸ.ਪੀ. ਫਾਜਿਲਕਾ, ਸ. ਚਰਨਦੇਵ ਸਿੰਘ ਮਾਨ ਵਧੀਕ ਡਿਪਟੀ ਕਮਿਸ਼ਨਰ, ਸ. ਮੁਕੰਦ ਸਿੰਘ ਮੱਲੀ ਐਸ.ਪੀ.ਐਚ., ਸ਼੍ਰੀ ਪ੍ਰੇਮ ਵਲੇਜਾ ਮੈਂਬਰ ਜਿਲ੍ਹਾ ਯੋਜਨਾ ਬੋਰਡ, ਸ. ਮੱਖਣ ਸਿੰਘ ਮੈਂਬਰ ਐਸ.ਐਸ. ਬੋਰਡ ਪੰਜਾਬ, ਸ਼੍ਰੀ ਚੰਨ ਸਿੰਘ, ਮਾਸਟਰ ਜੋਗਿੰਦਰ ੰਿਸੰਘ, ਸ.ਅਸ਼ੋਕ ਸਿੰਘ ਸਰਾਰੀ, ਸ. ਅਮਰਜੀਤ ਸਿੰਘ ਬਿੱਟੂ, ਸ. ਗੁਰਦੀਪ ਸਿੰਘ, ਸ. ਇਕਬਾਲ ਸਿੰਘ, ਸ. ਲਖਵਿੰਦਰ ਸਿੰਘ ਰੋਹੀਵਾਲਾ, ਸ. ਰਜਿੰਦਰ ਸਿੰਘ ਚੇਅਰਮੈਨ ਬਲਾਕ ਸੰਮਤੀ, ਸ. ਸਤਨਾਮ ਸਿੰਘ, ਸ. ਪਰਮਜੀਤ ਸਿੰਘ ਵੈਰੜ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ ।
Punjab Post Daily Online Newspaper & Print Media