Tuesday, June 9, 2026

ਜੀ.ਕੇ ਦਾ ਸਾਹਿਤਕ ਵਿਧਵਾਨਾਂ ਦੀ ਮੌਜੂਦਗੀ ਵਿੱਚ ਹੋਇਆ ਸਨਮਾਨ

PPN1804201511ਨਵੀਂ ਦਿੱਲੀ, 18 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਪੰਜਾਬੀ ਲੋਕ ਮੰਚ ਦਿੱਲੀ ਦੇ ਸਹਿਯੋਗ ਨਾਲ ਕੋਈ ਸਾਹਿਤਕ ਇਕੱਤਰਤਾ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਦੁਬਾਰਾ ਕਮੇਟੀ ਪ੍ਰਧਾਨ ਬਨਣ ਤੇ ਸਨਮਾਨ ਕੀਤਾ ਗਿਆ। ਪਹਾੜਗੰਜ ਵਿਖੇ ਸ੍ਰ. ਗੰਡਾ ਸਿੰਘ ਕਸ਼ਤਾਰੀਆ ਟ੍ਰਸਟ ਵੱਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਭਗਤ ਨਾਮਦੇਵ ਜੀ ਬਾਰੇ ਕਵੀ ਦਰਬਾਰ, ਜਥੇਦਾਰ ਸੰਤੋਖ ਸਿੰਘ ਜੀ ਦੀ ਦਿੱਲੀ ਦੀ ਗੁਰੂਧਾਮਾਂ ਵਾਸਤੇ ਸੇਵਾ ਤੇ ਵਿਚਾਰ ਚਰਚਾ ਅਤੇ ਜੀ.ਕੇ. ਦੇ ਦੁਬਾਰਾ ਕਮੇਟੀ ਪ੍ਰਧਾਨ ਬਨਣ ਤੇ ਸਨਮਾਨ ਆਦਿਕ ਦਾ ਆਯੋਜਨ ਵੀ ਕੀਤਾ ਗਿਆ।
ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਭਗਤ ਨਾਮਦੇਵ ਜੀ ਦੇ ਜੀਵਨ ਤੇ ਪਰਚਾ ਵੀ ਪੜਿਆ। ਟ੍ਰਸਟੀ ਡਾ. ਹਰਮੀਤ ਸਿੰਘ, ਰਣਜੀਤ ਸਿੰਘ, ਕੁਲਜੀਤ ਸਿੰਘ ਬਸਰਾ ਆਦਿਕ ਨੇ ਜੀ.ਕੇ. ਵੱਲੋਂ ਦਿੱਲੀ ਕਮੇਟੀ ਪ੍ਰਧਾਨ ਦੇ ਤੌਰ ਤੇ ਕੀਤੇ ਜਾ ਰਹੇ ਕਾਰਜਾਂ ਲਈ ਸ਼ਲਾਘਾ ਵੀ ਕੀਤੀ। ਜੀ.ਕੇ. ਨੇ ਭਗਤ ਨਾਮਦੇਵ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦੇ ਹੋਏ ਟ੍ਰਸਟ ਵੱਲੋਂ ਉਨ੍ਹਾਂ ਦੇ ਕੀਤੇ ਗਏ ਸਨਮਾਨ ਲਈ ਧੰਨਵਾਦ ਵੀ ਜਤਾਇਆ। ਜੀ.ਕੇ. ਨੇ ਦਿੱਲੀ ਦੇ ਸਾਹਿਤਕ ਵਿਧਵਾਨਾਂ ਨੂੰ ਕੌਮ ਦੇ ਭੱਵਿਖ ਲਈ ਅਸਾਨ ਭਾਸ਼ਾ ਵਿੱਚ ਤੱਥਾਂ ਨਾਲ ਭਰਪੂਰ ਸਾਹਿਤ ਲਿੱਖਣ ਦੀ ਵੀ ਅਪੀਲ ਕੀਤੀ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਗੁਰਬਚਨ ਸਿੰਘ ਚੀਮਾ ਵੱਲੋਂ ਸ਼ਾਹ ਮੁਹੰਮਦ ਦੀ ਕਿਤਾਬ ਸਿੱਖ ਰਾਜ ਦੇ ਡੁਬਦੇ ਸੂਰਜ ਦਾ ਦੁਖਾਂਤ ਦਾ ਪੰਜਾਬੀ ਉਤਾਰਾ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸਮੂਹ ਪੱਤਵੰਤਿਆਂ ਦੇ ਨਾਲ ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਕੁਲਮੋਹਨ ਸਿੰਘ, ਵਿਧਾਇਕ ਵਿਸ਼ਵਾਸ ਰਵੀ ਅਤੇ ਨਿਗਮ ਪਾਰਸ਼ਦ ਵਿਰੇਂਦਰ ਬੱਬਰ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply