
ਅਲਗੋਂ ਕੋਠੀ, 7 ਮਈ (ਹਰਦਿਆਲ ਸਿੰਘ ਭੈਣੀ) ਪਿੰਡ ਭਾਈ ਲੱਧੂ ਤਹਿਸੀਲ ਪੱਟੀ ਵਿਖੇ ਵਿਸ਼ਵ ਰੈਡ ਕਰਾਸ ਦਿਵਸ ਦੇ ਸਬੰਧ ਵਿੱਚ ਰੈਡ ਕਰਾਸ ਸੋਸਾਇਟੀ ਜਿਲ੍ਹਾ ਬਰਾਂਚ ਤਰਨ-ਤਾਰਨ ਦੇ ਸਹਿਯੋਗ ਵੱਲੋਂ 786 ਸਮਾਜ ਸੇਵਾ ਸੋਸਾਇਟੀ ਪਿੰਡ ਭਾਈ ਲੱਧੂ, ਤਹਿ: ਪੱਟੀ ਜਿਲ਼੍ਹਾ ਤਰਨ ਤਾਰਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ।ਇਸ ਖੂਨਦਾਨ ਕੈਂਪ ਦਾ ਉਦਘਾਟਨ ਸ੍ਰ. ਵਿਰਸਾ ਸਿੰਘ ਵਲਟੋਹਾ ਐਮ.ਐਲ.ਏ ਤੇ ਮੁੱਖ ਸੰਸਦੀ ਸਕੱਤਰ ਪੰਜਾਬ ਨੇ ਕੀਤਾ।786 ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਬੱਲੂ, ਪ੍ਰਭਦੀਪ ਸਿੰਘ ਸਮਾਜਸੇਵੀ ਰੈਡ ਕਰਾਸ, ਕੁਲਦੀਪ ਸਿੰਘ ਬਾਠ, ਕੁਲਦੀਪ ਸਿੰਘ, ਬਲਜੀਤ ਸਿੰਘ, ਸਤਨਾਮ ਸਿੰਘ ਦੋਧੀ, ਸੁਖਦੇਵ ਸਿੰਘ, ਮਨਦੀਪ ਸਿੰਘ, ਰਛਪਾਲ ਸਿੰਘ, ਗੁਰਜੰਟ ਸਿੰਘ, ਲਖਵਿੰਦਰ ਸਿੰਘ ਅਰੌੜਾ, ਜੋਬਨਜੀਤ ਸਿੰਘ ਭੁੱਲਰ ਮੌਰ, ਸਰਬਜੀਤ ਸਿੰਘ, ਬਲਵਿੰਦਰ ਸਿੰਘ ਗੋਪੀ, ਕੁਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਰਾਜ ਸਿੰਘ ਰਾਜੂ ਆਦਿ ਸਮੇਤ 40 ਦੇ ਕਰੀਬ ਨੌਜਵਾਨਾਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਭਲਾਈ ਲਈ ਆਪਣਾ ਯੋਗਦਾਨ ਪਾਇਆ ।ਇਸ ਮੌਕੇ ਸ੍ਰ,. ਵਲਟੋਹਾ ਨੇ ਖੂਨਦਾਨੀਆਂ ਨੂੰ ਸਰਟੀਫੀਕੇਟ ਤਕਸੀਮ ਕੀਤੇ ਅਤੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸਰਕਾਰੀ ਹਸਪਤਾਲ ਪੱਟੀ ਦੇ ਬਲੱਡ ਬੈਂਕ ਦੇ ਸਿਵਲ ਸਰਜਨ ਡਾ. ਵਰਿੰਦਰ ਸਿੰਘ, ਡਾ. ਜਸਵੰਤ ਸਿੰਘ ਐਸ.ਐਮ.ਓ ਪੱਟੀ ਦੀ ਦਿਸ਼ਾ ਨਿਰਦੇਸ਼ਾ ਹੇਠ ਭੇਜੀ ਟੀਮ ਡਾ. ਪੂਨਮ ਕੱਤਰ, ਅਮਰਜੀਤ ਸਿੰਘ, ਚੰਦਨ ਸ਼ਰਮਾ, ਪਵਨ ਕੁਮਾਰ, ਹਰਪ੍ਰੀਤ ਸਿੰਘ ਨੇ ਡਿਊਟੀ ਬਾਖੂਬੀ ਨਿਭਾਈ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media