Saturday, March 28, 2026

ਸਰਕਾਰੀ ਕੰਨਿਆਂ ਸਕੂਲ ਪੱਟੀ ਦਾ ਬਾਰਵੀਂ ਦਾ ਨਤੀਜਾ ਰਿਹਾ ਫੀਸਦੀ

PPN1505201512

ਪੱਟੀ, 14 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ ਵਿਚ ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ।ਨਤੀਜੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਨੇ ਦੱਸਿਆ ਕਿ ਮਾਰਚ 2015 ਵਿਚ ਕ੍ਰਮਵਾਰ ਸਕੂਲ ਵਿਚ ਚੱਲ ਰਹੇ ਸਾਇੰਸ ਗਰੁੱਪ 42, ਕਾਮਰਸ ਗਰੁੱਪ 40, ਹਿਊਮਨੈਟੀਜ ਗਰੁੱਪ ਦੀਆਂ 146 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਸੀ।ਜਿਸ ਵਿਚ ਸਾਇੰਸ ਗਰੁੱਪ ਵਿਦਿਆਰਥਣ ਸੁਮਨਦੀਪ ਕੋਰ ਸਪੁੱਤਰੀ ਬਲਵੰਤ ਸਿੰਘ ਨੇ 450 ਵਿਚੋਂ 411 ਨੰਬਰ 92% ਅਤੇ ਰਾਜਵਿੰਦਰ ਕੋਰ ਸਪੁੱਤਰੀ ਸਵਿੰਦਰ ਸਿੰਘ ਨੇ 450 ਵਿਚੋਂ 408 ਨੰਬਰ ਪ੍ਰਾਪਤ ਕਰਕੇ 91% ਕਮਰਸ ਗਰੁੱਪ ਦੀਆਂ ਹਰਪ੍ਰੀਤ ਕੋਰ ਸਪੁੱਤਰੀ ਸ਼ੇਰ ਸਿੰਘ 72%, ਸੋਹਾ ਅਰੋੜਾ ਸਪੁੱਤਰੀ ਸੁਰਿੰਦਰ ਅਰੋੜਾ 72% ਹਿਊਮੈਂਟੀਜ ਗਰੁੱਪ ਅਮਰਦੀਪ ਕੋਰ ਸਪੁੱਤਰੀ ਸਿੰਘ 77%, ਅਮਰਪ੍ਰੀਤ ਕੋਰ ਸਪੁੱਤਰੀ ਹਰਜਿੰਦਰ ਸਿੰਘ 75% ਨੰਬਰ ਪ੍ਰਾਪਤ ਕਰਕੇ ਆਪਣੇ ਮਾਪੇ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ।

           ਇਸ ਮੋਕੇ ਸਕੂਲ ਪ੍ਰਿੰਸੀਪਲ ਜੋਸ਼ੀ ਅਤੇ ਐਸ.ਐਮ.ਸੀ ਕਮੇਟੀ ਪ੍ਰਧਾਨ ਅਜਮੇਰ ਸਿੰਘ, ਵਾਈਸ ਪ੍ਰਧਾਨ ਰਮਾ ਰਾਣੀ ਨੇ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਇਆਂ ਇਨਾਮ ਦੇ ਕੇ ਹੋਸ਼ਲਾ ਅਫਜਾਈ ਕੀਤੀ ਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ।ਇਸ ਮੋਕੇ ਗਿਆਨੀ ਪ੍ਰੀਤਮ ਸਿੰਘ ਅਤੇ ਕਮੇਟੀ ਮੈਬਰਾਂਨ ਵਲੋਂ ਪ੍ਰਿੰਸੀਪਲ ਜੋਸ਼ੀ ਅਤੇ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੱਤੀ ਗਈ ।ਜਿਨਾਂ ਦੀ ਅਣਥੱਕ ਮਿਹਨਤ ਸਦਕਾ ਸਕੂਲ ਨੂੰ ਇਹ ਮਾਣ ਹਾਸਲ ਹੋਇਆ ਹੈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply