
ਪਠਾਨਕੋਟ, 15 ਮਈ (ਪ.ਪ) – ਪੰਜਾਬ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਮੰਡਲ ਪਠਾਨਕੋਟ ਵੱਲੋਂ ਪੇਂਡੂ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹਈਆ ਕਰਨ ਲਈ ਪੇਂਡੂ ਵਿਕਾਸ ਫੰਡ ਸਕੀਮ ਤਹਿਤ ਵੱਖ ਵੱਖ ਜਲ ਸਪਲਾਈ ਸਕੀਮਾਂ ‘ਤੇ ਸਾਲ 2014-15 ਦੌਰਾਨ 1 ਕਰੋੜ 95 ਲੱਖ 89 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆ ਦੱਸਿਆ ਕਿ ਉਕਤ ਰਾਸ਼ੀ ਵਿੱਚੋਂ 9.88 ਲੱਖ ਰੁਪਏ ਐਮਾਂ ਮੁਗਲਾਂ ਪਿੰਡ ਦੀ ਜਲ ਸਪਲਾਈ ਸਕੀਮ ‘ਤੇ ਖਰਚ ਕੀਤੇ ਜਾ ਰਹੇ ਹਨ ਅਤੇ 6.22 ਲੱਖ ਰੁਪਏ ਲਾਹੜੀ ਸਮਾਨਚਾ ਪਿੰਡ ਦੀ ਜਲ ਸਪਲਾਈ ਸਕੀਮ ‘ਤੇ, 43.02 ਲੱਖ ਰੁਪਏ ਗਤੋਰਾ ਪਿੰਡ ਦੀ ਜਲ ਸਪਲਾਈ ਸਕੀਮ ‘ਤੇ, 41.50 ਲੱਖ ਰੁਪਏ ਮੁਰਾਦਪੁਰ ਪਿੰਡ ਦੀ ਜਲ ਸਪਲਾਈ ਸਕੀਮ ‘ਤੇ, 61.82 ਲੱਖ ਰੁਪਏ ਭਰਿਆਲ ਪਿੰਡ ਦੀ ਜਲ ਸਪਲਾਈ ਸਕੀਮ ‘ਤੇ ਅਤੇ 33.45 ਲੱਖ ਰੁਪਏ ਫਲੋਰਾ ਪਿੰਡ ਦੀ ਜਲ ਸਪਲਾਈ ਸਕੀਮ ਦੀ ਜਲ ਸਪਲਾਈ ਸਕੀਤ ‘ਤੇ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਲ ਸਪਲਾਈ ਸਕੀਮਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।
ਸ਼੍ਰੀ ਬੱਬੂ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਨੈਸ਼ਨਲ ਪੇਂਡੂ ਜਲ ਸਪਲਾਈ ਸਕੀਮ ਤਹਿਤ ਵੱਖ ਵੱਖ ਜਲ ਸਪਲਾਈ ਸਕੀਮਾਂ ‘ਤੇ 2 ਕਰੋੜ 3 ਲੱਖ 17 ਹਜਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਜਿਸ ਵਿੱਚੋਂ 5 ਲੱਖ ਰੁਪਏ ਲੋਹਾਰਾ ਲਕੱੜ ਪਿੰਡ ਦੀ ਜਲ ਸਪਲਾਈ ਸਕੀਮ ‘ਤੇ, 60.36 ਲੱਖ ਰੁਪਏ ਭਗਵਾਨਸਰ ਪਿੰਡ ਦੀ ਜਲ ਸਪਲਾਈ ਸਕੀਮ ‘ਤੇ, 51.67 ਲੱਖ ਰੁਪਏ ਪਿੰਡ ਮਦਾਰਪੁਰ ਦੀ ਜਲ ਸਪਲਾਈ ਸਕੀਮ ‘ਤੇ, 28.36 ਲੱਖ ਰੁਪਏ ਆਬਾਦੀ ਨੱਕੀ ਦੀ ਜਲ ਸਪਲਾਈ ਸਕੀਮ ‘ਤੇ, 38.82 ਲੱਖ ਰੁਪਏ ਆਬਾਦੀ ਘੇਰ ਦੀ ਜਲ ਸਪਲਾਈ ਸਕੀਮ ‘ਤੇ ਅਤੇ 18.96 ਲੱਖ ਰੁਪਏ ਪਿੰਡ ਆਬਾਦੀ ਪੱਮਾ ਦੀ ਜਲ ਸਪਲਾਈ ਸਕੀਮ ‘ਤੇ ਖਰਚ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇੰਨ੍ਹਾਂ ਜਲ ਸਪਲਾਈ ਸਕੀਮਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
Punjab Post Daily Online Newspaper & Print Media