Sunday, February 22, 2026

ਲੈਕਚਰਾਰ ਅੰਗੇ੍ਜ਼ੀ ਸਤਿੰਦਰ ਕੌਰ ਕਾਹਲੋਂ ਦਾ ਵਿਸ਼ੇਸ਼ ਸਨਮਾਨ

ਸ਼ਹੀਦੀ ਯਾਦਗਾਰ ਛੋਟਾ ਘੱਲੂਘਾਰਾ ਵਿਖੇ ਸਕੂਲੀ ਪੱਧਰ ਤੇ ਕਰਵਾਏ ਸਨ ਵੱਖ ਮੁਕਾਬਲੇ

PPN2405201501

ਬਟਾਲਾ, 24 ਮਈ (ਨਰਿੰਦਰ ਬਰਨਾਲ) – ਸ਼ਹੀਦੀ ਯਾਦਗਾਰ ਛੋਟਾ ਘੱਲੂਘਾਰਾ ਕਾਹਨੂੰਵਾਨ ਛੰਭ ਗੁਰਦੂਆਰਾ ਵਿਖੇੇ ਸ਼ਹੀਦਾਂ ਨੂੰ ਸਮਰਪਿਤ ਬਣਾਈ ਯਾਦਗਾਰ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਅਭੀਨਵ ਤ੍ਰਿਖਾ ਦੇ ਦਿਸ਼ਾ ਨਿਰਦੇਸਾਂ ਹੇ ਮਨਮੋਹਨ ਸਿੰਘ ਕੰਗ ਉਪ ਮੰਡਲ ਮੈਜਿਸਟਰੇਟ ਕਮ ਸਕੱਤਰ ਅਪਰੇਸ਼ਨ ਤੇ ਮੈਨਟੈਂਸ ਸੁਸਾਇਟੀ ਆਫ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਨਿਰਦੇਸ਼ਕ ਜਿਲ੍ਹਾ ਹੈਰੀਟੇਜ਼ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਖਿਆ ਵਿਭਾਗ ਦੇ ਸਹਿਯੋਗ ਨਾਲ ਡਰਾਇੰਗ , ਪੇਂਟਿੰਗ, ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਸਨ। ਜਿਲ੍ਹੇ ਦੇ ੩੬ ਕਲੱਸਟਰਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਨ ਧੁੱਪਸੜੀ(ਗੁਰਦਾਸਪੁਰ) ਦੀ ਪ੍ਰਭਜੋਤ ਕੌਰ ਨੇ ਭਾਸ਼ਣ ਮੁਕਾਬਲੇ ਵਿੱਚ ਹਿੱਸਾ ਲਿਆ ਤੇ ਪਹਿਲਾ ਸਥਾਂਨ ਪ੍ਰਾਪਤ ਕੀਤਾ।

             ਇਸ ਮੌਕੇ ਸਕੂਲ ਧੁੱਪਸੜੀ ਦੇ ਸੀਨੀਅਰ ਲੈਕਚਰਾਰ ਸ੍ਰੀ ਮਤੀ ਸਤਿੰਦਰ ਕੌਰ ਕਾਹਲੋਂ ਇਕ ਗਾਈਡ ਦੇ ਤੌਰ ਪਹੁੰਚੇ ਸਨ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੂੱਪਸੜੀ (ਗੁਰਦਾਸਪੁਰ) ਵਿਦਿਆਰਥੀਆਂ ਤੇ ਮੈਡਰ ਸਤਿੰਦਰ ਕੌਰ ਕਾਹਲੋਂ ਦੇ ਸਿਖਿਆ ਵਿਭਾਂਗ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਮੁੱਖ ਰੱਖਦਿਆਂ ਡਾ ਭਾਵਨਾ ਸੋਬਿਤ ਤ੍ਰਿਖਾ ਤੇ ਵਿਭਾਗ ਦੀ ਸਮੁੱਚੀ ਟੀਮ ਵੱਲੋਂ ਸਨਮਾਨ ਚਿੰਨ੍ਹ ਦਿੱਤਾ ਗਿਆ। ਇਸ ਮੌਕੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਵਿਦਿਆਰਥੀ ਦੇ ਜੀਵਨ ਵਿੱਚ ਮੁਕਾਬਲੇ ਦੀ ਭਾਂਵਨਾ ਪੈਦਾ ਕਰਨ ਵਾਸਤੇ ਕਰਵਾਏ ਜਾਦੇ ਇਹਨਾ ਪ੍ਰੋਗਰਾਮਾਂ ਦਾ ਮਕਸਦ ਵਿੱਚ ਮੁਕਾਬਲੇ ਦੀ ਭਾਂਵਨਾ ਨਾਲ ਪੜਨ ਵਾਸਤੇ ਪ੍ਰੇਰਨਾ ਹੈ।ਸ੍ਰੀ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਅਫਸਰ ਗੁਰਦਾਸਪੁਰ ਤੇ ਪ੍ਰਧਾਂਨ ਪੰਜਾਬ ਗਾਈਡੈਂਸ ਕੌਸਲਰ ਦੇ ਸੁਚੱਜੇ ਪ੍ਰਬੰਧਾ ਸਦਕਾ ਇਹ ਪ੍ਰੋਗਰਾਮ ਬੁਲੰਦੀਆਂ ਦੇ ਪਹੁਚਿਆਂ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇਸ ਦਾ ਫਾਇਦਾ ਲਿਆ। ਇਸ ਮੌਕੇ ਡੀ ਈ ੳ ਸਲਵਿੰਦਰ ਸਿੰਘ ਸਮਰਾ, ਸਤਿੰਦਰ ਕੌਰ ਕਾਹਲੋਂ, ਸੁਖਵਿੰਦਰ ਕੌਰ ਬਾਜਵਾ ਕਿਲਾ ਟੇਕ ਸਿੰਘ, ਗੁਰਦਿਤ ਸਿੰਘ ਸਟੈਨੋ ਆਦਿ ਤੋ ਇਲਵਾ ਵੱਖ ਸਕੂਲਾਂ ਦੇ ਗਾਈਡੈਂਸ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ ਸੀ: ਸੈਕੰ: ਸਕੂਲ ਦੀ ਖਿਡਾਰਣ ਨੇ ਚਾਂਦੀ ਦਾ ਤਮਗਾ ਜਿੱਤਿਆ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply