Monday, September 28, 2026

ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਨੂੰ ਮਿਲੀ ਦਾਨ ਦੀ ਰਾਸ਼ੀ

PPN2905201501ਅਲਗੋਂ ਕੋਠੀ, 29 ਮਈ (ਹਰਦਿਆਲ ਸਿੰਘ ਭੈਣੀ) – ਆਈ.ਟੀ.ਕਾਲਜ (ਕੰਨਿਆ) ਭਗਵਾਨਪੁਰਾ ਵੱਲੋਂ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਨੂੰ ਦਸ ਹਜ਼ਾਰ ਦੀ ਰਾਸ਼ੀ ਦਾਨ ਵਜੋਂ ਦਿੱਤੀ ਗਈ।ਪਿਛਲੇ ਦਿਨੀਂ ਸਕੂਲ ਵਿੱਚ ਕਰਵਾਏ ਗਏ ਇਨਾਮ ਵੰਡ ਸਮਾਗਮ ਵਿੱਚ ਆਈ.ਟੀ. ਕਾਲਜ ਦੇ ਚੇਅਰਮੈਨ ਸ੍ਰ: ਇੰਦਰਜੀਤ ਸਿੰਘ ਤੇ ਪ੍ਰਿੰ: ਸ੍ਰ: ਮਨਮਿੰਦਰ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਉਨ੍ਹਾਂ ਨੇ ਸਕੂਲ ਦੇ ਮੁੱਖ ਅਧਿਆਪਕ ਸ੍ਰ: ਸੁਭਿੰਦਰਜੀਤ ਸਿੰਘ ਨੇ ਸਕੂਲ ਸਟਾਫ ਵੱਲੋਂ ਸਕੂਲ ਦੀ ਉੱਨਤੀ ਵਾਸਤੇ ਕੀਤੇ ਸੁਹਿਰਦ ਜਨਤਾ ਦੀ ਸ਼ਲਾਘਾ ਕਰਦਿਆਂ ਸਕੂਲ ਭਲਾਈ ਫੰਡ ਵਾਸਤੇ 10 ਹਜ਼ਾਰ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਸਕੂਲ ਦੇ ਮੁੱਖ ਅਧਿਆਪਕ ਸ੍ਰ: ਸੁਭਿੰਦਰਜੀਤ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਕੂਲ ਨੂੰ ਇਲਾਕੇ ਦੀ ਹਰ ਪੱਖੋਂ ਨਾਮਵਰ ਸੰਸਥਾ ਬਨਾਉਣ ਵਾਸਤੇ ਸਿਰਤੋੜ ਯਤਨ ਕੀਤੇ ਜਾਣਗੇ।ਉਨ੍ਹਾਂ ਨੇ ਕੰਨਿਆ ਸਿੱਖਿਆ ਨੂੰ ਹੋਰ ਬਿਹਤਰ ਬਨਾਉਣ ਲਈ ਹੋਰ ਦਾਨੀ ਸੱਜਣਾਂ ਨੂੰ ਵੀ ਆਪਣਾ ਯੋਗਦਾਨ ਦੇਣ ਦੀ ਅਪੀਲ ਕੀਤੀ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਆਸਟਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਹੋਇਆ ਸਮਝੌਤਾ

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …

Leave a Reply