Wednesday, September 30, 2026

ਸ੍ਰੀ ਪਰਮਿੰਦਰ ਸਿੰਘ ਸੋਢੀ ਦਾ ਵਿਸ਼ੇਸ਼ ਅੰਕ ਜਾਰੀ

ਜਪਾਨੀ ਪੰਜਾਬੀ ਸਾਹਿਤਕਾਰ ਵਜੋਂ ਜਾਣਿਆ ਜਾਂਦਾ ਹੈ ਪਰਮਿੰਦਰ ਸਿੰਘ ਸੋਢੀ

PPN3005201505
ਬਟਾਲਾ, 30 ਮਈ (ਨਰਿੰਦਰ ਬਰਨਾਲ) – ਅਜ ਬਟਾਲਾ ਦੇ ਸਾਹਿਤਕਾਰਾਂ ਅਤੇ ਵਿਦਵਾਨਾਂ ਵੱਲੋਂ ਪੰਜਾਬੀ ਦੇ ਮਸ਼ਹੂਰ ਤੇ ਜਾਣੇ ਪਹਿਚਾਣੇ ਪਰਚੇ ‘ਅਮਲਤਾਸ’ ਦਾ ਪਰਮਿੰਦਰ ਸੋਢੀ ਵਿਸ਼ੇਸ਼ ਅੰਕ ਜਾਰੀ ਕੀਤਾ ਗਿਆ। ਪਰਮਿੰਦਰ ਸੋਢੀ ਇਕ ਜਾਪਾਨੀ ਪੰਜਾਬੀ ਸਾਹਿਤਕਾਰ ਹੈ ਜਿਸ ਨੇ ਪੰਜਾਬੀ ਸਾਹਿਤ ਨੂੰ ਆਪਣੀਆਂ ਮੌਲਿਕ, ਸੰਪਾਦਿਤ ਅਤੇ ਅਨੁਵਾਦਿਤ ਰਚਨਾਵਾਂ ਨਾਲ ਅਮੀਰ ਕੀਤਾ ਹੈ। ਡਾ. ਨਰੇਸ਼ ਕੁਮਾਰ ਵਲੋਂ ਸੰਪਾਦਤ ਇਸ ਅੰਕ ਵਿਚ ਉਨ੍ਹਾਂ ਦੀਆਂ ਰਚਨਾਵਾਂ ਅਤੇ ਅਮ੍ਰਿਤਾ ਪ੍ਰੀਤਮ, ਡਾ. ਸਤਿੰਦਰ ਨੂਰ, ਡਾ. ਯੋਗਰਾਜ ਅਤੇ ਡਾ. ਨਰੇਸ਼ ਕੁਮਾਰ ਦੇ ਆਲੋਚਨਾਤਮਕ ਲੇਖ ਹਨ ਇਸ ਨੂੰ ਜਾਰੀ ਕਰਦਿਆਂ ਡਾ. ਰਵਿੰਦਰ ਨੇ ਨਰੇਸ਼ ਕੁਮਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਯਤਨਾਂ ਨਾਲ ਜਿਥੇ ਵਿਅਕਤੀ ਵਿਸ਼ੇਸ਼ ਨੂੰ ਮਹੱਤਵ ਮਿਲਦਾ ਹੈ ਉਥੇ ਸਾਹਿਤਕ ਖੇਤਰ ਨੂੰ ਵੀ ਇਸ ਦਾ ਮਾਣ ਮਿਲਦਾ ਹੈ। ਇਸ ਮੌਕੇ ਡਾ. ਸੁਸ਼ੀਲ ਜੰਮੂ ਯੂਨੀ: ਨੇ ਕਿਹਾ ਕਿ ਅਜਿਹੇ ਯਤਨ ਹਮੇਸ਼ਾ ਹੀ ਸ਼ਲਾਘਾਯੋਗ ਹਨ ਇਸ ਮੌਕੇ ਦੇਵਿੰਦਰ ਦੀਦਾਰ, ਸ਼੍ਰੀ ਪੂਰਨ ਪਿਆਸਾ, ਹਰਭਜਨ ਬਾਜਵਾ, ਡਾ. ਸੈਮੂਅਲ ਗਿੱਲ, ਜਸਵੰਤ ਹਾਂਸ, ਸੁਲਤਾਨ ਭਾਰਤੀ, ਓਮ ਪ੍ਰਕਾਸ਼ ਭਗਤ ਆਦਿ ਹਾਜ਼ਰ ਸਨ।
ਇਸ ਸੰਬੰਧੀ ਸ਼੍ਰੀ ਪੂਰਨ ਪਿਆਸਾ ਜੀ ਨੇ ਇਸ ਅੰਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪਰਮਿੰਦਰ ਸੋਢੀ ਵਰਗੇ ਪਰਵਾਸੀ ਸਾਹਿਤਕਾਰ ਵਿਦੇਸ਼ਾਂ ਵਿਚ ਬੈਠੇ ਭਾਰਤੀ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖ ਰਹੇ ਹਨ ਅਤੇ ਪੰਜਾਬ ਵਿਚ ਰਹਿੰਦਿਆਂ ਗੁਜ਼ਾਰੀ ਜ਼ਿੰਦਗੀ ਦਾ ਅਕਸ ਉਨ੍ਹਾਂ ਦੀ ਰਚਨਾ ਵਿਚ ਜਾਪਾਨੀ ਤੁਲਨਾਤਮਕ ਅਧਿਐਨ ਦੀ ਪੇਸ਼ਕਾਰੀ ਮਹੱਤਵਪੂਰਨ ਹੈ।
ਡਾ. ਸੈਮੂਅਲ ਗਿੱਲ ਮੁਖੀ ਪੰਜਾਬੀ ਵਿਭਾਗ ਬੀ.ਯੂ.ਸੀ. ਕਾਲਜ ਨੇ ਵਧਾਈ ਦਿੰਦਿਆਂ ਅਮਲਤਾਸ ਦੇ ਪਰਮਿੰਦਰ ਸੋਢੀ ਵਿਸ਼ੇਸ਼ ਅੰਕ ਨੂੰ ਪਰਵਾਸੀ ਪੰਜਾਬੀ ਸਾਹਿਤ ਲਈ ਚੰਗਾ ਆਗਮਨ ਦੱਸਿਆ। ਉਨ੍ਹਾਂ ਕਿਹਾ ਕਿ ਪਰਵਾਸੀ ਜੀਵਨ ਜਾਂਚ ਅਤੇ ਪੰਜਾਬੀ ਸਭਿਆਚਾਰ ਦਾ ਜਾਪਾਨੀ ਸਭਿਆਚਾਰ ਵਿਚ ਮਿਸ਼ਰਣ ਪਰਮਿੰਦਰ ਸੋਢੀ ਦੀ ਰਚਨਾ ਵਿਚ ਨਵੇਂ ਸਭਿਆਚਾਰ ਦੀ ਝਲਕ ਦਿਖਾਈ ਦਿੰਦੀ ਹੈ। ਉਸ ਦੀ ਰਚਨਾ ਦੀ ਖੂਬੀ ਹੈ ਕਿ ਅਜਿਹੀ ਜੀਵਨ ਜਾਂਚ ਨਵੀਂ ਪੀੜ੍ਹੀ ਦਾ ਵਿਦੇਸ਼ ਪਿਆਰ ਅਤੇ ਉਥੋਂ ਦੀਆਂ ਤਲਖ ਹਕੀਕਤਾ ਨਾਲ ਰੂ-ਬ-ਰੂ ਕਰਵਾਉਂਦੀ ਹੈ। ਇਥੇ ਤਾਂ ਇਹ ਵੀ ਸਿਧ ਹੁੰਦਾ ਹੈ ਕਿ ਸਾਹਿਤ ਕਿਸੇ ਸੀਮਾ ਵਿਚ ਬਝ ਕੇ ਨਹੀਂ ਸਗੋਂ ਭਾਵਨਾਵਾਂ ਦਾ ਸਾਕਾਰਾਤਮਕ ਪ੍ਰਗਟਾਵਾ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply