ਗਲੋਬਲ ਇੰਸਟੀਚਿਊਟ ਪੁਜੱ ਐਸ.ਏ.ਪੀ. ਅਲਾਇੰਸਸ ਦੇ ਭਾਰਤ ਪ੍ਰਧਾਨ

ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ, ਗੁਰਚਰਨ ਸਿੰਘ) – ਐਸ.ਏ.ਪੀ. ਸਿਖਲਾਈ ਤੋ ਗਲੋਬਲ ਇੰਸਟੀਚਿਊਟ ਦੇ ਗਰੇਜੂਏਟ ਪੱਧਰ ਲਈ ਬੇਸ਼ੁਮਾਰ ਰੁਜਗਾਰ ਦੇ ਮੌਕੇ ਖੁੱਲ ਜਾਣਗੇ। ਜਦੋ ਕੰਪਨੀਆਂ ਉਨ੍ਹਾਂ ਨੂੰ ‘ਨੌਕਰੀ ਲਈ ਤਿਆਰ’ ਪਾਉਣਗੀਆਂ।’ ਸੰਸਾਰ ਭਰ ਵਿਚ ਐਸ.ਏ.ਪੀ. ਕੌਸ਼ਲ ਪ੍ਰਾਪਤ ਹੋਣ ‘ਤੇ ਜਿਆਦਾ ਨੌਕਰੀਆਂ ਅਤੇ ਵਪਾਰ ਦੇ ਬਜ਼ਾਰ ਖੁੱਲ ਜਾਣਗੇ।’ ਇਹ ਕਹਿਣਾ ਸੀ, ਸ੍ਰੀ ਰਾਹੁਲ ਸਚਦੇਵ ਐਸ.ਏ.ਪੀ. ਅਲਾਇੰਸਸ ਦੇ ਭਾਰਤ ਪ੍ਰਧਾਨ ਦਾ ਗਲੋਬਲ ਇੰਸਟੀਚਿਊਟ ਦੇ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨਾਲ ਇੰਟੀਚਿਊਟ ਦੇ ਗਠਬੰਧਨ ਤੇ ਵਿਚਾਰ ਨੂੰ ਲੈ ਕੇ।
ਐਸ.ਏ.ਪੀ (ਸਿਸਟਮ, ਅਨੁਪ੍ਰਯੋਗ ਅਤੇ ਡਾਟਾ ਪ੍ਰੋਸੇਸਿੰਗ ਵਿਚ ਉਤਪਾਦ ਲਈ), ਸਾਫਟਵੇਅਰ ਬਨਾਉਣ ਵਾਲੀ ਇਕ ਜਰਮਨ ਮਲਟੀਨੈਸ਼ਨਲ ਸਾਫਟਵੇਅਰ ਕਾਰਪੋਰੇਸ਼ਨ ਹੈ।ਇਹ ਵਿਸ਼ਵ ਵਪਾਰ ਵਿਚ ਸੰਚਾਲਨ ਅਤੇ ਗਾਹਕ ਸੰਬੰਧੀ ਸਾਫਟਵੇਅਰ ਤਿਆਰ ਕਰਨ ਦੀ ਸੰਸਥਾ ਹੈ।
ਐਸ.ਏ.ਪੀ. ਭਾਰਤ ਦੀ ਪ੍ਰਯੋਗਸ਼ਾਲਾ ਵਿਚ ਸ਼ੋਧ, ਡਿਜ਼ਾਇਨ ਅਤੇ ਵਪਾਰ ਵਧਾਉਣ, ਵਿਸਤਾਰ ਸਾਫਟਵੇਅਰ ਸਮਾਧਾਨ ਅਤੇ ਮਲਟੀਨੈਸ਼ਨਲ ਕੰਪਨੀਆਂ ਵਿਚ ਆਪਣੀ ਗੁਣਵਤਾ ਲਈ ਜਾਣੀ ਜਾਂਦੀ ਹੈ ਅਤੇ ਇਸ ਦੇ ਮੁੱਖ ਯੋਗਦਾਨ ਲਈ ਇਸ ਨੂੰ ਕੰਪਨੀਆਂ ਵਲੋ ਮਾਨਤਾ ਪ੍ਰਾਪਤ ਹੈ।
ਵਿਦਿਆਰਥੀਆਂ ਦੇ ਦਰਵਾਜੇ ਤੇ ਦੁਨੀਆ ਭਰ ਤਂੋ ਵਧੀਆ ਮੌਕਿਆਂ ਦੀ ਦਸਤਕ ‘ਤੇ ਜੋਰ ਦਿੰਦੇ ਹੋਏ ਸ੍ਰੀ ਸਚਦੇਵ ਨੇ ਗੱਲਬਾਤ ਦੌਰਾਨ ਕਿਹਾ, ‘ਰੁਜਗਾਰ ਸਬੰਧਿਤ ਐਸ.ਏ.ਪੀ, ਦੁਨੀਆ ਭਰ ਦੇ ਪ੍ਰਮੁੱਖ ਨਾਮਾਂ ਦੇ ਅੰਤਰਰਾਸ਼ਟਰੀ ਕੰਪਨੀਆਂ ਵੱਲੋ ਅਪਨਾਇਆ ਗਿਆ ਹੈ।’
ਸ੍ਰੀ ਸਚਦੇਵ ਨੇ ਦੱਸਿਆ ਕਿ ਐਸ.ਏ.ਪੀ ਦੋ ਕੰਮਾਂ ਨੂੰ ਲੈ ਕੇ ਚਲਦਾ ਹੈ ਜਿਸ ਵਿਚ ਇਕ ਅਧਿਆਪਕਾਂ ਦੀ ਸਿੱਖਿਆ ਅਤੇ ਦੂਜਾ ਵਿਦਿਆਰਥੀਆਂ ਦੀ ਸਿੱਖਿਆ ਹੈ।ਉਨ੍ਹਾਂ ਕਿਹਾ ਕਿ ਜਿਆਦਾਤਰ ਵਿਦਿਆਰਥੀਆਂ ਦੀ ਮਾਲੀ ਹਾਲਤ ਨੂੰ ਨਜਰ ਅੰਦਾਜ ਨਹੀ ਕੀਤਾ ਜਾ ਸਕਦਾ ਅਤੇ ਇਸ ਲਈ ਅਧਿਆਪਕਾਂ ਲਈ ਮੁਫਤ ਸਿਖਲਾਈ ਮੋਡੀਊਲ ਦਾ ਪ੍ਰਸਤਾਵ ਰਖਿਆ।
ਕਿਉਕਿ ਸਾਰੇ ਪ੍ਰਮੁੱਖ ਮਲਟੀਨੈਸ਼ਨਲ ਕੰਪਨੀਆਂ ਵਿਚ ਐਸ.ਏ.ਪੀ ਦਾ ਉਪਯੋਗ ਹੈ ਇਸ ਲਈ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਮੌਕੇ ਕਈ ਗੁਣਾਂ ਵਧ ਜਾਣਗੇ, ਐਸ.ਏ.ਪੀ ਪ੍ਰਧਾਨ ਨੇ ਵਿਚਾਰ ਵਟਾਂਦਰੇ ਦੌਰਾਨ ਵਿਸਤਾਰ ਨਾਲ ਦੱਸਿਆ।ਵਿਦਿਆਰਥੀਆਂ ਨਾਲ ਸੰਬਧਿਤ ਫਾਇਦੇ ਦੀ ਸ਼ਲਾਘਾ ਕਰਦੇ ਹੋਏ ਗਲੋਬਲ ਇੰਸਟੀਚਿਊਟ ਦੇ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਇੰਸਟੀਚਿਊਟ ਦਾ ਐਸ.ਏ.ਪੀ ਦੇ ਨਾਲ ਮਿਲ ਕੇ ਚੱਲਣ ‘ਚ ਡੂੰਘੀ ਰੁਚੀ ਦਿਖਾਈ ਅਤੇ ਹੋਰ ਜਾਣਕਾਰੀ ਲਈ ਇਸ ਦਾ ਡੂੰਘਾਈ ਨਾਲ ਅਧਿਅਨ ਕਰਨ ਦਾ ਯਕੀਨ ਦਿਵਾਇਆ।
ਵਿਚਾਰ ਵਟਾਂਦਰੇ ਤੋ ਬਾਅਦ ਸ੍ਰੀ ਰਾਹੁਲ ਨੇ ਗਲੋਬਲ ਇੰਸਟੀਚਿਊਟ ਨੇ ਕੰਪਿਊਟਰ ਸਹੂਲਤਾਂ ਦਾ ਦੌਰਾ ਕੀਤਾ ਅਤੇ ਵਿਸ਼ਵ ਪੱਧਰੀ ਪ੍ਰਯੌਗਸ਼ਾਲਾ ਅਤੇ ਬੁਨਿਆਦੀ ਸਹੂਲਤਾਂ ਨਾਲ ਪ੍ਰਭਾਵਿਤ ਹੋਏ।
Punjab Post Daily Online Newspaper & Print Media