
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ)- ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰ. ਪ੍ਰਦੀਪ ਸਿੰੰਘ ਵਾਲੀਆ ਨੇ ਕਿਹਾ ਹੈ ਕਿ ਦੇਸ਼ ਦੇ ਹਰ ਵਰਗ ਨੂੰ ਰੋਜ਼ੀ, ਰੋਟੀ ਤੇ ਮਕਾਨ ਮੁਹੱਈਆ ਕਰਾਉਣ ਦਾ ਸਹੀ ਉਪਰਾਲਾ ਤਾਂ ਬਹੁਜਨ ਸਮਾਜ ਪਾਰਟੀ ਨੇ ਹੀ ਕੀਤਾ ਹੈ, ਬਾਕੀ ਪਾਰਟੀਆਂ ਤੇ ਉਨ੍ਹਾਂ ਦੇ ਆਗੂ ਤਾਂ ਦੇਸ਼ ਤੇ ਦੇਸ਼ ਵਾਸੀਆਂ ਨੂੰ ਲੁਟਣ ਤੇ ਕੁਟਣ ਤੀਕ ਹੀ ਸੀਮਤ ਰਹੇ ਹਨ।ਫਤਿਹਗੜ੍ਹ ਚੂੜੀਆਂ ਮਾਰਗ ਸਥਿਤ ਬਾਬਾ ਦੀਪ ਸਿੰਘ ਕਲੋਨੀ ਵਿਖੇ ਵਿਖੇ ਇਲਾਕਾ ਵਾਸੀਆਂ ਨੂੰ ਸੰਬੋਧਨ ਹੁੰਦਿਆਂ ਸ੍ਰ ਵਾਲੀਆ ਨੇ ਕਿਹਾ ਕਿ ਇਸ ਦੇਸ਼ ਨੇ ਕਾਂਗਰਸ ਦਾ ਇਕ ਲੰਮਾ ਸਮਾਂ ਰਾਜ ਵੀ ਵੇਖ ਲਿਆ ਹੈ ਤੇ ਭਾਜਪਾ ਦਾ ਵੀ ਲੇਕਿਨ ਦੇਸ਼ ਵਾਸੀਆਂ ਦੀ ਗਰੀਬੀ ਦੂਰ ਨਹੀ ਹੋ ਸਕੀ, ਬੇਰੁਜਗਾਰ ਨੌਜੁਆਨ ਅੱਜ ਵੀ ਨੌਕਰੀਆਂ ਖਾਤਿਰ ਧੱਕੇ ਤੇ ਪੁਲਿਸ ਦੀਆਂ ਡਾਂਗਾਂ ਖਾ ਰਹੇ ਹਨ ਲੇਕਿਨ ਇਨ੍ਹਾਂ ਪਾਰਟੀਆਂ ਦੇ ਆਗੂਆਂ ਦਾ ਕਾਲਾ ਧਨ ਬਾਹਰਲੇ ਮੁਲਕਾਂ ਵਿਚ ਜਮਾਂ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਇਕ ਐਸਾ ਸੂਬਾ ਹੈ ਜਿਸਨੇ ਭੈਣ ਮਾਇਆ ਵਤੀ ਨੂੰ ਮੁਖ ਮੰਤਰੀ ਬਨਣ ਦਾ ਮੌਕਾ ਦਿੱਤਾ ਤਾਂ ਗਰੀਬਾਂ ਨੂੰ 4-4 ਮਰਲੇ ਦੇ ਮਕਾਨ ਮਿਲੇ , ਗਰੀਬ ਕਿਸਾਨਾਂ ਨੂੰ ਵਾਹੀ ਲਈ ਜਮੀਨ ਮਿਲੀ, ਘੱਟ ਪੜ੍ਹੇ ਬੱਚਿਆਂ ਨੂੰ ਰੁਜਗਾਰ ਵੀ ਮਿਲਿਆ ਕਿਉਂਕਿ ਮੁੱਖ ਮੰਤਰੀ ਨੂੰ ਪਤਾ ਸੀ ਕਿ ਗਰੀਬੀ ਕੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਵਿੱਚ ਵਿਕਾਸ, ਅਕਾਲੀ–ਭਾਜਪਾ ਗਠਜੋੜ ਨੇ ਕਰਵਾਇਆ, ਕੋਈ ਕਹਿ ਰਿਹਾ ਫੰਡ ਕੇਂਦਰ ਨੇ ਭੇਜੇ ਸਨ ਲੇਕਿਨ ਨੌਜੁਆਨਾਂ ਨੂੰ ਨਸ਼ਿਆ ਦੀ ਦਲ ਦਲ ਵਿਚ ਕਿਸਨੇ ਧੱਕਿਆ, ਨਸ਼ਿਆਂ ਦਾ ਕਾਰੋਬਾਰ ਕਿਸਨੇ ਵਧਾਇਆ ਇਸ ਦਾ ਸਿਹਰਾ ਨਾਂ ਤਾਂ ਪੰਜਾਬ ਦੀ ਅਕਾਲੀ–ਭਾਜਪਾ ਸਰਕਾਰ ਲੈਣ ਨੂੰ ਤਿਆਰ ਹੈ ਤੇ ਨਾਂ ਹੀ ਕੇਂਦਰ ਦੀ ਕਾਂਗਰਸ ਸਰਕਾਰ।ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰ ਵਾਲੀਆ ਨੇ ਦੁਹਰਾਇਆ ਕਿ ਜੇਕਰ ਜਿਲ੍ਹੇ ਦੇ ਲੋਕ aਿਨ੍ਹਾਂ ਨੂੰ ਲੋਕ ਸਭਾ ਵਿਚ ਭੇਜਦੇ ਹਨ ਤਾਂ ਉਹ ਕੋਈ ਗੂੰਗੇ ਬੋਲੇ ਮੈਂਬਰ ਨਹੀ ਹੋਣਗੇ ਬਲਕਿ ਲੋਕਾਂ ਤੇ ਇਲਾਕੇ ਦੀ ਅਵਾਜ ਪਾਰਲੀ ਮੈਂਟ ਵਿਚ ਬੁਲੰਦ ਜਰੂਰ ਕਰਨਗੇ।ਸ੍ਰ ਬਲਵਿੰਦਰ ਸਿੰਘ ਤੁੰਗ ਦੀ ਪ੍ਰਧਾਨਗੀ ਹੇਠ ਕਰਵਾਈ ਇਸ ਰੈਲੀ ਵਿਚ ਮਨਜੀਤ ਸਿੰਘ ਸਰਪੰਚ, ਮਹਿੰਦਰ ਸਿੰਘ ਸਰਪੰਚ, ਪਰਮਜੀਤ ਸਿੰਘ ਫੌਜੀ, ਸਲੀਮ ਜੀ, ਤਰਸੇਮ ਸਿੰਘ, ਬਾਬਾ ਜੋਗਿੰਦਰ ਸਿੰਘ, ਬਾਬਾ ਤਰਸੇਮ ਸਿੰਘ, ਬਾਬਾ ਸੋਨੂੰ, ਸ੍ਰੀ ਰਵਿੰਦਰ ਹੰਸ, ਗੁਰਬਖਸ਼ ਮਹੇ, ਸਤਪਾਲ ਸਿੰਘ ਪਖੋਕੇ, ਮਨਜੀਤ ਸਿੰਘ ਅਟਵਾਲ,ਹਰਜੀਤ ਸਿੰਘ ਅਬਦਾਲ, ਤਰਸੇਮ ਸਿੰਘ ਭੋਲਾ, ਜਸਵਿੰਦਰ ਸਿੰਘ ਅਤੇ ਸਿਮਰਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media