Tuesday, April 28, 2026

ਭਾਰਤ-ਪਾਕ ਸਰਹੱਦ ਤੇ ਸਥਿਤ ਵਧਵਾ ਚੌਕੀ ਵਿਖੇ ਜਵਾਨ ਬੈਰਕ ਦਾ ਉਦਘਾਟਨ

ਸਰਹੱਦੋਂ ਪਾਰਲੀ ਹਰ ਹਰਕਤ ‘ਤੇ ਤਿੱਖੀ ਨਜ਼ਰ ਟਿਕਾਈ ਹਨ ਬੀਐਸਐਫ ਦੇ ਜਵਾਨ – ਫਾਰੂਖੀ

PPN0806201501

ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ ਬਿਊਰੋ) ਸਥਾਨਕ ਬੀਐਸਐਫ ਸੈਕਟਰ ਹੈੱਡ ਕੁਆਟਰ ਦੇ ਅਧਿਕਾਰਿਤ ਖੇਤਰ ਵਿਚ ਆਉਂਦੀ ਬੀਐਸਐਫ 67 ਬਟਾਲਿਅਨ ਰਾਮ ਤੀਰਥ ਦੀ ਅੰਤਰਰਾਸ਼ਟਰੀ ਭਾਰਤ-ਪਾਕ ਸਰਹੱਦ ਤੇ ਸਥਿਤ ਵਧਵਾ ਬੀ.ਓ.ਪੀ. ਦੀ 37 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਜਵਾਨ ਬੈਰਕ ਦਾ ਉਦਘਾਟਨ ਸੈਕਟਰ ਡਾਇਰੈਕਟਰ ਇੰਸਪੈਕਟਰ ਜਨਰਲ ਐਮ. ਐਫ ਫਾਰੂਖੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਤੋਂ ਪਹਿਲਾਂ ਸਰਬ ਧਰਮ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।ਇਸ ਦੋਰਾਨ ਸੈਕਟਰ ਕਮਾਂਡੈਂਟ ਬੀਬੀ ਗੋਸਾਂਈ, ਕਮਾਂਡੈਂਟ ਇੰਦਰ ਪ੍ਰਕਾਸ਼ ਭਾਟੀਆ ਤੇ ਰਣਜੀਤ ਸਿੰਘ ਤੂਰ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਭਰੀ।
ਇਸ ਮੋਕੇ ਐਮਐਫ ਫਾਰੂਖੀ ਨੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਬੀਐਸਐਫ ਵਲੋਂ ਸ਼ੁਰੂ ਕੀਤੇ ਗਏ ਇਨਾਂ ਵਿਕਾਸ ਕਾਰਜ਼ਾਂ ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਸਰਹੱਦੀ ਬੀਓਪੀ (ਚੌਕੀਆਂ) ਤੇ 1 ਕਰੋੜ 75 ਲੱਖ ਰੁਪਏ ਜਵਾਨਾਂ ਦੀ ਸਹੂਲਤ ਲਈ ਖਰਚ ਕੀਤੇ ਗਏ ਹਨ।ਜਿਸ ਨਾਲ ਆਧੁਨਿਕ ਸਹੂਲਤਾਂ ਭਰਪੂਰ ਜਵਾਨ ਬੈਰਕਾਂ, ਬਾਥਰੂਮਾਂ, ਰਸੋਈਆਂ ਅਤੇ ਕਈ ਹੋਰ ਚੀਜ਼ਾਂ ਤਿਆਰ ਕੀਤੀਆਂ ਗਈਆਂ ਹਨ। ਤਾਂ ਕਿ ਜਵਾਨਾਂ ਨੂੰ ਸਮੇਂ ਸਮੇਂ ਤੇ ਅਰਾਮ ਤੇ ਸਕੂਨ ਮਿਲ ਸਕੇ। ਜਾਹਿਰ ਹੈ ਕਿ ਇਸ ਤਰ੍ਹਾਂ ਉਹ ਦੇਸ਼ ਦੀ ਸੁਰੱਖਿਆ ਦ੍ਰਿਸ਼ਟੀ ਦੇ ਮੱਦੇਨਜ਼ਰ ਹੋਰ ਵੀ ਬੇਹਤਰ ਸੇਵਾਵਾਂ ਪ੍ਰਦਾਨ ਕਰ ਸਕਣਗੇ ਅਤੇ ਸਰਹੱਦੋਂ ਪਾਰਲੀ ਹਰ ਹਰਕਤ ਤੇ ਗਹਿਰੀ ਨਜ਼ਰ ਰੱਖ ਕੇ ਜ਼ਰੂਰਤ ਪੈਣ ਤੇ ਉਸ ਦਾ ਮੁੂੰਹ ਤੋੜ ਜਵਾਬ ਦੇਣਗੇ।ਉਨ੍ਹਾਂ ਜਵਾਨਾਂ ਨੂੰ ਸ਼ੁਭਕਾਮਨਾਵਾਂ ਦੇਂਦੇ ਹੋਏ ਹੱਲਾ ਸ਼ੇਰੀ ਦਿੱਤੀ।ਉਨ੍ਹਾਂ ਸਪੱਸ਼ਟ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਉੁਤਰ ਧਾਰੀਵਾਲ, ਨਾਰਲੀ ਆਦਿ ਬੀਓਪੀ ਵਿਖੇ ਵੀ ਜਵਾਨ ਬੈਰਕਾਂ ਦਾ ਉਦਘਾਟਨ ਕੀਤਾ ਜਾਵੇਗਾ।
ਇਸ ਮੋਕੇ ਡੀਸੀ ਐਮਐਸ ਖਿੱਚੀ, ਡੀਸੀ ਅਸ਼ੋਕ ਸਿੰਘ, ਇੰਜੀ: ਏਕੇ ਸ਼ਰਮਾ, ਇੰਸ: ਅਸ਼ਵਨੀ ਕੁਮਾਰ, ਠੇਕੇਦਾਰ ਅਨਿਲ ਤੂਲੀ, ਕੇ ਅਵਸਥੀ, ਰਣਜੀਤ ਸਿੰਘ, ਏਐਸਆਈ ਗੁੰਨਾ ਗੋਸਾਂਈ ਤੇ ਭੁੂਰੇ ਸਿੰਘ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply