Thursday, March 19, 2026

ਮੰਤਰੀ ਅਨਿਲ ਜੋਸ਼ੀ ਨੇ ਸੁਣੀਆਂ ਵਾਰਡ 13 ਦੇ ਲੋਕਾਂ ਦੀਆਂ ਮੁਸ਼ਕਿਲਾਂ

ਮੰਤਰੀ ਅਨਿਲ ਜੋਸ਼ੀ ਨੇ ਅਫਸਰਾਂ ਨੂੰ ਦਿੱਤੇ ਮਿਥੇ ਸਮੇਂ ਵਿਚ ਕੰਮ ਨਿਪਟਾਉਣ ਦੇ ਨਿਰਦੇਸ਼

PPN0806201505

ਅੰਮ੍ਰਿਤਸਰ, 8 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 13 ਵਿਚ ਪੇਂਦੀ ਜਗਦੰਬੇ ਕਾਲੋਨੀ ਦੀ ਗਲੀ ਨੰਬਰ 1 ਤੋ 10 ਤਕ ਦਾ ਦੋਰਾ ਕਰਕੇ ਘਰ-ਘਰ ਜਾ ਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾ ਕੋਲੋਂ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁਛਿਆ।ਇਸ ਦੋਰਾਨ ਸ਼੍ਰੀ ਜੋਸ਼ੀ ਨਾਲ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੋਜੂਦ ਸਨ।ਦੋਰੇ ਦੋਰਾਨ ਸ਼੍ਰੀ ਜੋਸ਼ੀ ਨੂੰ ਲੋਕਾਂ ਨੇ ਇਲਾਕੇ ਵਿਚ ਆ ਰਹੀ ਪਾਣੀ ਦੀ ਕਿੱਲਤ ਦੀ ਮੁਸ਼ਕਿਲ ਬਾਰੇ ਦਸਿਆ ਜਿਸ ਉਪਰੰਤ ਸ਼੍ਰੀ ਜੋਸ਼ੀ ਨੇ ਸੰਬੰਧਿਤ ਅਧਿਕਾਰੀਆਂ ਨੂੰ ਵਾਰਡ ਵਿਚ 2 ਨਵੇਂ ਟਿਊਬਵੈਲ ਲਗਾਉਣ ਦੇ ਨਿਰਦੇਸ਼ ਦਿਤੇ ।ਬਿਜਲੀ ਵਿਭਾਗ ਨਾਲ ਸੰਬੰਧਿਤ ਬਿਜਲੀ ਦੀਆਂ ਤਾਰਾਂ ਦੇ ਜਾਲ ਅਤੇ ਰਸਤੇ ਵਿੱਚਕਾਰ ਲੱਗੇ ਖੰਭਿਆਂ ਦੀ ਮੁਸ਼ਕਿਲ ਬਾਰੇ ਸ਼੍ਰੀ ਜੋਸ਼ੀ ਨੇ ਇਹਨਾਂ ਤਾਰਾਂ ਨੂੰ ਹਟਾ ਕੇ ਨਵੀਂ ਕੇਬਲ ਪਾਉਣ ਅਤੇ ਰਸਤੇ ਵਿਚ ਲੱਗੇ ਖੰਭਿਆਂ ਨੂੰ ਹਟਾ ਕੇ ਸਹੀ ਜਗ੍ਹਾ ਤੇ ਖੰਬੇ ਲਗਾ ਕੇ ਅਤੇ ਤਾਰਾਂ ਸਹੀ ਢੰਗ ਨਾਲ ਲਗਾਉਣ ਦੇ ਨਿਰਦੇਸ਼ ਦਿੱਤੇ।ਕੁੱਝ ਇਲਾਕਾ ਨਿਵਾਸੀਆਂ ਨੇ ਗਲੀਆਂ ਵਿਚ ਚੈਂਬਰ ਬਲੋਕ ਹੋਣ ਬਾਰੇ ਦੱਸਣ ‘ਤੇ ਸ਼੍ਰੀ ਜੋਸ਼ੀ ਨੇ ਸੰਬੰਧਿਤ ਅਧਿਕਾਰੀਆਂ ਨੂੰ ਇਹ ਸਾਰੇ ਚੈਂਬਰਾਂ ਦੀ ਸਫਾਈ ਕਰਵਾ ਕੇ ਅਤੇ ਜਿਹੜੇ ਚੈਂਬਰ ਉਤੇ ਬੰਦ ਹੋਏ ਹਨ ਜਾਂ ਢੱਕੇ ਹੋਏ ਹਨ ਉਹਨਾਂ ਨੂੰ ਸਹੀ ਤਰੀਕੇ ਨਾਲ ਖੋਲਿਆ ਜਾਵੇ ਤਾਂ ਜੋ ਪਾਣੀ ਦੀ ਨਿਕਾਸੀ ਹੋਣ ਚ ਕੋਈ ਰੁਕਾਵਟ ਨਾ ਆਵੇ।ਸ਼੍ਰੀ ਜੋਸ਼ੀ ਨੇ ਕਈ ਗਲੀਆਂ ਦੀ ਖਸਤਾ ਹਾਲਤ ਦੇਖਦੇ ਹੋਏ ਸੰਬੰਧਿਤ ਅਧਿਕਾਰੀਆਂ ਨੂੰ ਇਹਨਾਂ ਗਲੀਆਂ ਨੂੰ ਬਨਾਉਣ ਲਈ ਏਸਟੀਮੇਟ ਬਨਾਉਣ ਦੇ ਨਿਰਦੇਸ਼ ਦਿੱਤੇ ।
ਇਸ ਮੋਕੇ ਤੇ ਸ਼੍ਰੀ ਰਾਕੇਸ਼ ਮਿੰਟੂ, ਰਵੀ ਭੂਸ਼ਣ, ਡਾ. ਕੁਲਵਿੰਦਰ ਸਿੰਘ ਲਾਡਾ, ਈਵਾਨ ਕਪੂਰ, ਵਿਜੇ ਸ਼ਰਮਾ, ਡਾ. ਸਰੀਨ ਚੌਹਾਨ, ਰਾਮ ਬਲੀ, ਮਨੀਸ਼ ਗੁਪਤਾ, ਅਮਿਤ ਦਿਓਰਾ, ਇੰਦਰਜੀਤ ਭਾਰਦਵਾਜ, ਅਜੇ ਪਾਠਕ, ਅਸ਼ਵਨੀ ਸ਼ਰਮਾ, ਯੋਗੇਸ਼ ਟੋਨੀ, ਡਿੰਮਪਲ ਸ਼ਰਮਾ, ਕਵਲਦੀਪ ਕੌਰ, ਸ਼੍ਹੌ ਸੰਜੀਵ ਸ਼ਰਮਾ, ਰਾਜੀਵ ਸੇਖੜੀ, ਪੀ. ਕੇ. ਗੋਇਲ, ਸਰਬਜੀਤ ਸਿੰਘ, ਦਿਨੇਸ਼ ਗੁਪਤਾ, ਸੰਦੀਪ ਸਿੰਘ ਆਦਿ ਹਾਜਿਰ ਸਨ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply