Sunday, June 21, 2026

ਸੋਲਰ ਪਵਾਰ ਪਲਾਂਟ ਲਗਾਉਣ ਸਬੰਧੀ ਕਬਾੜ ਧਰਮਸ਼ਾਲਾ ਵਿਖੇ ਲੱਗਾ ਜਾਗਰੂਕਤਾ ਕੈਂਪ

PPN0906201501

ਪਠਾਨਕੋਟ, 9 ਜੂਨ (ਪ.ਪ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਸੋਲਰ ਪਵਾਰ ਪਲਾਂਟ ਲਗਾਉਣ ਸਬੰਧੀ ਜਾਗਰੂਕ ਕਰਨ ਲਈ ਕਬਾੜ ਧਰਮਸ਼ਾਲਾ ਪਠਾਨਕੋਟ ਵਿਖੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਸ਼੍ਰੀ ਰਮਿੰਦਰ ਸਿੰਘ ਸੀਨੀਅਰ ਮੈਨੇਜਰ ਨੇ ਕੀਤਾ ਅਤੇ ਇਸ ਕੈਂਪ ਦੀ ਪ੍ਰਧਾਨਗੀ ਯਸ਼ਪਾਲ ਜ਼ੂਯਾਲ ਜ਼ਿਲ੍ਹਾ ਪ੍ਰਬੰਧਕ ਨੇ ਕੀਤੀ।
ਸ਼੍ਰੀ ਰਮਿੰਦਰ ਸਿੰਘ ਸੀਨੀਅਰ ਮੈਨੇਜਰ ਨੇ ਕਿਸਾਨਾਂ ਨੂੰ ਸੋਲਰ ਪਵਾਰ ਪਲਾਂਟ ਲਗਾਉਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਕੀਮ ਤਹਿਤ ਕਿਸਾਨ ਆਪਣੀ ਜ਼ਮੀਨ ਵਿੱਚ ਇੱਕ ਮੈਗਾਵਾਟ ਤੋਂ ਢਾਈ ਮੈਗਾਵਾਟ ਤੱਕ ਦੀ ਸਮਰਥਾ ਦਾ ਸੋਲਰ ਪਲਾਂਟ ਲਗਾ ਕੇ ਬਿਜਲੀ ਪੈਦਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਇੰਨ੍ਹਾਂ ਸੋਲਰ ਪਵਾਰ ਪਲਾਂਟਾਂ ਤੋਂ ਪੈਦਾ ਕੀਤੀ ਗਈ ਬਿਜਲੀ ਸਰਕਾਰ ਵੱਲੋਂ 7.04 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰੀਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇੱਕ ਮੈਗਾਵਾਟ ਦੀ ਸਮਰਥਾ ਦਾ ਪਲਾਂਟ ਲਗਾਉਣ ਵਾਸਤੇ ਲਗਭਗ 6.5 ਕਰੋੜ ਦਾ ਖਰਚਾ ਆਵੇਗਾ ਅਤੇ ਰੋਜ਼ਾਨਾ ਲਗਭਗ 5500 ਯੂਨਿਟਾਂ ਦਾ ਉਤਪਾਦਨ ਹੋਵੇਗਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਚੰਡੀਗੜ ਤੋਂ ਆਏ ਸ਼੍ਰੀ ਪਰਮਜੀਤ ਸਿੰਘ ਮੈਨੇਜਰ ਪੇਡਾ ਅਤੇ ਯਸ਼ਪਾਲ ਜੂਯਾਲ ਜ਼ਿਲ੍ਹਾ ਪ੍ਰਬੰਧਕ ਪਠਾਨਕੋਟ ਨੇ ਕਿਸਾਨਾਂ ਨੂੰ ਸੋਲਰ ਪਵਾਰ ਪਲਾਂਟ ਲਗਾਉਣ ਸਬੰਧੀ ਜਾਣਕਾਰੀ ਦਿੱਤੀ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply