Friday, March 13, 2026

ਪਿੰਡ ਘਰਿਆਲਾ ਵਿਖੇ ਕਬੱਡੀ ਮੈਚ ਅਤੇ ਮਹਾਂਮਾਈ ਦਾ ਵਿਸ਼ਾਲ ਜਗਰਾਤਾ ਹੋਇਆ

PPN0906201518

ਪੱਟੀ, 9 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਮੰਦਿਰ ਮਾਤਾ ਕਾਲਕਾ ਜੀ ਘਰਿਆਲਾ ਵਿਖੇ ਮਾਤਾ ਸੰਤੋਖ ਕੌਰ ਘਰਿਆਲਾ ਵਾਲਿਆਂ ਦੀ 7ਵੀਂ ਬਰਸੀ ਦੇ ਸਬੰਧ ਵਿੱਚ ਮਾਤਾ ਸਰਬਜੀਤ ਕੌਰ ਘਰਿਆਲਾ ਵਾਲਿਆਂ ਦੀ ਅਗਵਾਈ ਵਿੱਚ ਕਬੱਡੀ ਮੈਚ ਅਤੇ ਵਿਸ਼ਾਲ ਜਗਰਾਤਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਇਨਾਂ ਕਬੱਡੀ ਮੈਚਾਂ ਵਿੱਚ ਚੋਹਲਾ ਸਾਹਿਬ ਅਤੇ ਤੋਤਾ ਸਿੰਘ ਵਾਲਾ ਮੋਗਾ ਦੀਆਂ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਹੋਏ ਜਿਸ ਵਿੱਚ ਚੋਹਲਾ ਸਾਹਿਬ ਦੀ ਟੀਮ ਨੇ ਤੋਤਾ ਸਿੰਘ ਵਾਲਾ ਮੋਗਾ ਦੀ ਟੀਮ ਨੂੰ 8 ਅੰਕਾਂ ਨਾਲ ਹਰਾ ਕੇ ਕਬੱਡੀ ਕੱਪ ‘ਤੇ ਕਬਜ਼ਾ ਕਰ ਲਿਆ।ਇਸ ਦੌਰਾਨ ਸੱਤੂ ਖਡੂਰ ਸਾਹਿਬ ਨੂੰ ਬੈਸਟ ਜਾਫ਼ੀ, ਬੈਸਟ ਰੇਡਰ ਮੰਨਾ ਲਾਲਪੁਰਾ ਅਤੇ ਮੱਖਣ ਸੰਧੂ ਨੂੰ ਏ.ਸੀ ਨਾਲ ਸਨਮਾਨਿਤ ਕੀਤਾ ਗਿਆ।
ਰਾਤ ਦੇ ਸਮੇਂ ਮੰਦਿਰ ਵਿਖੇ ਮਾਤਾ ਰਾਣੀ ਦਾ ਵਿਸ਼ਾਲ ਜਗਰਾਤਾ ਹੋਇਆ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਸੁਰਿੰਦਰ ਸ਼ਿੰਦਾ ਨੇ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ‘ਤੇ ਮਹੰਤ ਸਤਪਾਲ ਸ਼ਰਮਾ, ਤਰਲੋਚਨ ਸ਼ਾਸ਼ਤਰੀ ਚੰਡੀਗੜ ਵਾਲੇ, ਸ਼ਾਮ ਕ੍ਰਿਸ਼ਨ ਵ੍ਰਿੰਦਾਵਨ ਵਾਲੇ, ਸਰਪੰਚ ਬਿਹਾਰੀ ਸ਼ਾਹ ਯੂ.ਕੇ, ਡਾ. ਤਰਸੇਮ ਕੁਮਾਰ, ਦਲਜੀਤ ਕੁਮਾਰ, ਸੁਭਾਸ਼ ਚੰਦਰ, ਸੁਰਿੰਦਰ ਕੁਮਾਰ, ਕੇ.ਕੇ.ਸ਼ਰਮਾ, ਤਰਸੇਮ ਲਾਲ, ਦਰਸ਼ਨ ਕੁਮਾਰ, ਡੀ.ਐਸ.ਪੀ ਜਸਵਿੰਦਰ ਸਿੰਘ, ਰਵੀਸ਼ੇਰ ਸਿੰਘ ਥਾਣਾ ਮੁਖੀ ਵਲਟੋਹਾ, ਸਾਰਜ ਸਿੰਘ ਚੌਂਕੀ ਇੰਚਾਰਜ, ਬੂਟਾ ਸਿੰਘ ਕਮੈਂਟੇਟਰ, ਅੰਰੀਕ ਸਿੰਘ ਖੋਸਾ ਕੋਟਲਾ, ਰੈਫਰੀ ਦਿਲਬਾਗ ਸਿੰਘ ਘਰਿਆਲਾ ਆਦਿ ਹਾਜ਼ਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply