
ਅੰਮ੍ਰਿਤਸਰ, ੧੧ ਜੂਨ (ਗੁਰਪ੍ਰੀਤ ਸਿੰਘ) – ਪ੍ਰਸਿੱਧ ਸਮਾਜ ਸੇਵੀ ਤੇ ਉੱਘੇ ਸਾਹਿਤਕਾਰ ਸz: ਹਰਜੀਤ ਸਿੰਘ ਬੇਦੀ ਅੱਜ ਬੀਮਾਰ ਹੋਣ ਕਾਰਣ ਕੁ’ਝ ਸਮਾਂ ਹਸਪਤਾਲ ਵਿੱਚ ਰਹਿਣ ਮਗਰੋਂ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ। ਸ: ਹਰਜੀਤ ਸਿੰਘ ਬੇਦੀ, ਸਵਰਗੀ ਬੇਦੀ ਲਾਲ ਸਿੰਘ ਸਾਹਿਤਕਾਰ ਦੇ ਸਪੁੱਤਰ ਤੇ ਡਾ: ਹਰਚੰਦ ਸਿੰਘ ਬੇਦੀ ਤੇ ਸ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼ੋ੍ਰਮਣੀ ਕਮੇਟੀ ਦੇ ਵੱਡੇ ਭਰਾ ਸਨ।ਉਹ ਪੰਜਾਬ ਰਾਜ ਬਿਜਲੀ ਬੋਰਡ ਤੋਂ ਬਤੌਰ ਇੰਜੀਨੀਅਰ ਰਿਟਾਇਰ ਹੋਏ ਸਨ। ਉਹ ਸਮਾਜ ਸੇਵੀ ਦੇ ਨਾਲ ਨਾਲ ਸਾਹਿਤਕਾਰ ਵੀ ਸਨ। ਉਨ੍ਹਾਂ ਸਾਹਿਤ ਦੀ ਦੁਨੀਆਂ ਵਿੱਚ ਕਹਾਣੀਆਂ ਦੀਆਂ ਤਿੰਨ ਪੁਸਤਕਾਂ ਦੀ ਰਚਨਾ ਕੀਤੀ ਤੇ ਆਪਣੇ ਵੱਡ ਵਡੇਰਿਆਂ ਦੀਆਂ ਪੈੜਾਂ ਤੇ ਚੱਲਦੇ ਹੋਏ ਸਾਹਿਤਕ ਦੁਨੀਆਂ ਵਿੱਚ ਖੂਬ ਨਾਮ ਕਮਾਇਆ।ਉਨ੍ਹਾਂ ਦੀ ਪੁਸਤਕ ‘ਅਸੀਂ ਤੁਹਾਡੇ ਮਹਿਰਮ ਹੋਇ’ ਵਿੱਚ ਪਹਿਲੀ ਵਾਰ ਵਰਿਆਮ ਸੰਧੂ, ਗੁਲ ਚੌਹਾਨ, ਹਰਪਾਲਜੀਤ ਪਾਲੀ ਤੇ ਹੋਰ ਕਹਾਣੀਕਾਰਾਂ ਦੀਆਂ ਪਹਿਲੀਆਂ ਕਹਾਣੀਆਂ ਛਪੀਆਂ। ਉਹ ਆਪਣੇ ਪਿੱਛੇ ਚਾਰ ਬੇਟੀਆਂ ਤੇ ਇਕ ਬੇਟਾ ਸ: ਰੂਪਿੰਦਰ ਸਿੰਘ ਬੇਦੀ ਛੱਡ ਗਏ। ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਗ੍ਰਹਿ 21, ਪ੍ਰੋਫੈਸਰ ਕਲੌਨੀ, ਸਾਹਮਣੇ ਸੰਧੂ ਕਲੌਨੀ, ਛੇਹਰਟਾ ਤੋਂ ਸਵੇਰੇ 10.00 ਵਜੇ ਚ’ਲੇਗੀ ਤੇ ਸ਼ਮਸ਼ਾਨ ਘਾਟ ਨਰਾਇਣਗੜ੍ਹ, ਵਿਖੇ ਅੰਤਿਮ ਸਸਕਾਰ ਹੋਵੇਗਾ।
Punjab Post Daily Online Newspaper & Print Media