Wednesday, March 18, 2026

ਅੰਮ੍ਰਿਤਸਰ ਤੋ ਖੇਮਕਰਨ ਡੀ.ਐਮ.ਯੂ ਦੇ ਡੱਬੇ ਘੱਟ ਕਰਨ ‘ਤੇ ਲੋਕ ਟਰੇਨ ਦੀ ਛੱਤ ਉਪਰ ਸਫਰ ਕਰਨ ਲਈ ਮਜਬੂਰ

PPN1206201505

ਪੱਟੀ, 12 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਭਾਰਤੀ ਰੇਲਵੇ ਅਕਸਰ ਰੇਲ ਪ੍ਰਬੰਧਾ ਨੁੰ ਲੈ ਕੇ ਵੱਡੇ ਵੱਡੇ ਦਾਅਵੇ ਕਰਦਾ ਰਹਿੰਦਾ ਹੈ ਪਰ ਸੱਚਾਈ ਕੁਝ ਹੋਰ ਵੀ ਹੁੰਦੀ ਹੈ।ਜਿਸ ਦੀ ਮਿਸਾਲ ਅਮਿ੍ਰੰਤਸਰ ਤੋ ਖੇਮਕਰਨ ਜਾਣ ਵਾਲੀ ਡੀ.ਐਮ.ਯੂ ਟਰੇਨ ਤੋ ਮਿਲਦੀ ਹੈ ਜੋ ਕਿ ਰੋਜਾਨਾਂ ਦਿਨ ਵਿਚ 8 ਚੱਕਰ ਅੰਮ੍ਰਿਤਸਰ ਖੇਮਕਰਨ ਦੇ ਲਗਾਉਦੀ ਹੈ ਅਤੇ ਇਹ ਸੇਵਾ ਦੇਸ਼ ਦੀ ਅਜਾਦੀ ਤੋ ਪਹਿਲਾਂ ਦੀ ਲੋਕਾਂ ਨੁੰ ਮਿਲ ਰਹੀ ਹੈ ।ਜਿਸ ਵਿਚ ਲੋਕਾਂ ਨੁੰ ਬਹੁਤ ਘੱਟ ਕਿਰਾਏ ਵਿਚ ਅੰਮ੍ਰਿਤਸਰ ਜਾਂ ਅਮਿ੍ਰੰਤਸਰ ਤੋ ਅੱਗੇ ਵੱਖ ਵੱਖ ਸ਼ਹਿਰਾਂ ਲਈ ਇਹ ਰੇਲ ਸਫਰ ਕਾਫੀ ਸੱਸਤਾ ਪੈਂਦਾ ਹੈ।ਜਿਸ ਕਰਕੇ ਲੋਕ ਰੇਲ ਸਫਰ ਨੂੰ ਹੀ ਤਰਜੀਹ ਦਿੰਦੇ ਹਨ
ਪਰ ਅੱਜਕਲ ਰੇਲ ਵਿਭਾਗ ਵਲੋ ਇਸ ਟਰੇਨ ਦੇ 6 ਡੱਬਿਆਂ ਦੀ ਬਜਾਏ 3 ਡੱਬੇ ਵਾਲੀ ਟਰੇਨ ਹੀ ਇਸ ਰੂਟ ‘ਤੇ ਚਲਾਈ ਜਾ ਰਹੀ ਹੈ, ਜਿਸ ਕਰਕੇ ਰੇਕ ਵਿਚ ਸਫਰ ਕਰਨ ਵਾਲੀਆ ਸਵਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅੱਤ ਦੀ ਪੈ ਰਹੀ ਗਰਮੀ ਵਿਚ ਜਿਥੇ ਇਸ ਟਰੇਨ ਦੇ ਡੱਬਿਆਂ ਵਿੱਚ ਓਵਰਲੋਡ ਸਵਾਰੀਆਂ ਸਫਰ ਕਰਦੀਆਂ ਹਨ, ਉਥੇ ਹੀ ਕੁੱਝ ਲੋਕ ਆਪਣੀ ਜਾਨ ਖਤਰੇ ਵਿਚ ਪਾ ਕੇ ਟਰੇਨ ਦੀ ਛੱਤ ਉਪਰ ਸਫਰ ਕਰਨ ਲਈ ਮਜਬੂਰ ਹਨ ਅਤੇ ਜੇਕਰ ਕਿਸੇ ਵੇਲੇ ਇਸ ਟਰੇਨ ਨਾਲ ਕੋਈ ਹਾਦਸਾ ਵਾਪਰ ਜਾਦਾਂ ਹੈ, ਇਸ ਜਿੰਮੇਵਾਰੀ ਵੀ ਰੇਲਵੇ ਵਿਭਾਗ ਦੀ ਹੀ ਮੰਨੀ ਜਾਵੇਗੀ
ਅੱਜ ਜਦ ਪੱਤਰਕਾਰਾਂ ਦੀ ਟੀਮ ਨੇ ਪੱਟੀ ਰੇਲਵੇ ਸ਼ਟੇਸ਼ਨ ਤੇ ਇਸ ਟਰੇਨ ਦਾ ਜਾਇਜਾ ਲਿਆ ਤਾਂ ਦੇਖਿਆ ਕਿ ਰੇਲਵੇ ਵਿਭਾਗ ਦੇ ਅਧਿਕਾਰੀ ਆਪਣੀ ਡਿਊਟੀ ਤੋ ਗੈਰ ਹਾਜਿਰ ਸਨ ਅਤੇ ਰੇਲਵੇ ਵਿਭਾਗ ਦੇ ਪੁਲਿਸ ਮੁਲਾਜਮ ਜਿਨਾਂ ਦੀ ਗਿਣਤੀ 7 ਦੇ ਕਰੀਬ ਹੈ। ਉਨਾਂ ਵਿਚੋ ਇੱਕ ਹੀ ਮੁਲਾਜਮ ਡਿਊਟੀ ਨਿਭਾਅ ਰਿਹਾ ਸੀ ਅਤੇ ਟਰੇਨ ਪੱਟੀ ਸ਼ਟੇਸ਼ਨ ਤੇ ਪੁੱਜੀ ਤਾਂ ਉਸ ਵਿਚ ਸਵਾਰੀਆਂ ਪਹਿਲਾਂ ਹੀ ਓਵਰਲੋਡ ਸਨ, ਜਿਸ ਕਰਕੇ ਇਥੇ ਮੋਜੂਦ ਸਵਾਰੀਆਂ ਵਿਚੋਂ ਅੱਧੀਆਂ ਸਵਾਰੀਆ ਟਰੇਨ ਵਿਚ ਚੜਣ ਤੋ ਹੀ ਰਹਿ ਗਈਆਂ।ਜਿਨਾਂ ਨੇ ਸਵੇਰ ਤੋ ਹੀ ਇਥੇ ਆ ਕੇ ਟਿਕਟਾਂ ਕੱਟਵਾਈਆ ਹੋਈਆਂਾ ਸਨ ।
ਇਥੇ ਇਹ ਵੀ ਜਿਕਰਯੋਗ ਹੈ ਸਵੇਰ ਦੇ ਸਮੇ ਜਿਆਦਾਤਰ ਲੋਕ ਅੰਮ੍ਰਿਤਸਰ ਨੋਕਰੀ ਪੇਸ਼ੇ ਵਾਲੇ ਜਾਂ ਅਮਿ੍ਰੰਤਸਰ ਤੋ ਚੰਡੀਗੜ, ਦਿੱਲੀ ਸਮੇਤ ਹੋਰ ਸ਼ਹਿਰਾਂ ਨੁੰ ਜਾਣ ਵਾਲੇ ਲੋਕ ਹੀ ਹੁੰਦੇ ਹਨ।
ਇਸ ਸਬੰਧੀ ਸ਼ਟੇਸ਼ਨ ਤੇ ਮੋਜੂਦ ਅਧਿਕਾਰੀ ਨੇ ਕਿਹਾ ਕਿ ਅਸੀ ਲੋਕਾਂ ਦੀਆਂ ਮੁਸ਼ਕਿਲਾ ਨੁੰ ਸਮਝਦੇ ਵਾਰ ਵਾਰ ਉਚ ਅਧਿਕਾਰੀਆ ਦੇ ਧਿਆਨ ਵਿਚ ਮਾਮਲਾ ਲਿਆ ਚੁੱਕੇ ਹਾਂ, ਪਰ ਲੋਕਾਂ ਦੀ ਇਸ ਮੁਸ਼ਕਿਲ ਵੱਲ਼ ਧਿਆਨ ਨਹੀ ਦਿਤਾ ਜਾ ਰਿਹਾ।
ਹੁਣ ਲੋਕਾਂ ਦੀ ਇਸ ਹੋ ਰਹੀ ਖੱਜਲ ਖੁਆਰੀ ਦੇ ਹੱਲ ਲਈ ਰੇਲਵੇ ਵਿਭਾਗ ਕੀ ਕਦਮ ਚੁੱਕਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply