
ਖਾਲੜਾ, 14 ਜੂਨ (ਰਣਬੀਰ ਗੋਲਣ, ਲਖਵਿੰਦਰ ਗੋਲਣ) – ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਕਸਬਾ ਖਾਲੜਾ ਦੇ ਮੇਨ ਬਜਾਰ ਵਿੱਚ ਦੁਕਾਨਦਾਰਾਂ ਤੇ ਸੰਗਤਾਂ ਵਲੋਂ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ਼ ਲਗਾਈ ਗਈ ।ਸਵੇਰੇ ਤੋਂ ਅਰੰਭ ਹੋਈ ਛਬੀਲ ਦੇਰ ਸ਼ਾਮ ਤੱਕ ਚੱਲਦੀ ਰਹੀ ਅਤੇ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੇ ਠੰਡੇ ਮਿੱਠੇ ਜਲ ਤੇ ਗੁਰੂ ਕਾ ਲੰਗਰ ਛੱਕ ਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ।ਇਸ ਸਮੇਂ ਨਂੋਜਵਾਨ ਆਗੂ ਬਿੱਟੂ ਸਿੱਧਵਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਮਹਾਂਪੁਰਸ਼ਾਂ ਦੇ ਪਾਵਨ ਦਿਹਾੜੇ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ, ਕਿaਂਕਿ ਮਿਲ ਕੇ ਚੱਲਣ ਨਾਲ ਆਪਸੀ ਭਾਈਚਾਰਾ ਤੇ ਪ੍ਰੇਮ ਵੱਧਦਾ ਹੈ। ਛਬੀਲ ਅਤੇ ਲੰਗਰ ਦੀ ਸੇਵਾ ਵਿੱਚ ਬਿੱਟੂ ਕਰਆਿਨਾ ਸਟੋਰ, ਬਿੱਟੂ ਸਾਈਕਲਾਂ ਵਾਲਾ, ਬਲਕਾਰ ਸਿੰਘ, ਹਰਮਨ ਸਿੰਘ, ਹੀਰਾ ਸਿੰਘ, ਗਗਨਦੀਪ ਸਿੰਘ, ਸਤਨਾਮ ਸਿੰਘ, ਮੰਗਲ ਸਿੰਘ ਮੁਨੀਮ, ਜੀਤ ਸਿਘ ਮੁਨੀਮ, ਸੰੰੀ, ਹੀਰਾ ਦੋਦੇ ਆਦਿ ਨੇ ਯੌਗਦਾਨ ਪਾ ਕੇ ਆਪਣਾ ਜੀਵਨ ਸਫਲਾ ਕੀਤਾ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media