ਬਟਾਲਾ, 25 ਜੂਨ (ਨਰਿੰਦਰ ਬਰਨਾਲ) – ਅੰਮ੍ਰਿਤਸਰ ਸੜਕ ਉੱਤੇ ਬਣਾਏ ਗਏ ਟੂਲ ਪਲਾਜਾ ਨੂੰ ਲੈ ਕੇ ਚੰਡੀਗੜz ਪੰਜਾਬ ਜਰਨਲਿਸਟ ਐਸੋਸੀਏਸ਼ਨ, ਏਕਤਾ ਮਾਝਾ ਪੱਤਰਕਾਰਾਂ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋ ਟੋਲ ਪਲਾਜ਼ਾ ‘ਤੇ ਧਰਨੇ ਲਗਾਏ ਗਏ ।ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਰਹਿਨੁਮਾਈ ਹੇਠ ਪੱਤਰਕਾਰਾਂ ਨੇ 2-3 ਘੰਟੇ ਟੋਲ ਪਲਾਜਾ ਅਤੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਆਪਣਾ ਮੰਗਾਂ ਸਬੰਧੀ ਤਹਿਸੀਲਦਾਰ ਮਜੀਠਾ ਨੂੰ ਪੱਤਰਕਾਰਾਂ ਵੱਲੋ ਮੰਗ ਪੱਤਰ ਦਿੱਤਾ ਗਿਆ।
ਚੰਡੀਗੜz ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਦੱਸਿਆ ਕਿ ਟੋਲ ਪਲਾਜਾ ਜਾਮ ਕਰਨ ਦਾ ਮਕਸਦ ਪੱਤਰਕਾਰ ਭਾਈਚਾਰੇ ਨੂੰ ਟੋਲ ਪਲਾਜ਼ਾ ਫਰੀ ਕਰਨ ਅਤੇ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾ ਲਾਗੂ ਕਰਵਾਉਣਾ ਹੈ ਅਤੇ ਅੱਜ ਤਹਿਸੀਲਦਾਰ ਨੂੰ ਮੰਗ ਪੱਤਰ ਦੇ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਟੋਲ ਮਾਫ ਨਾ ਕੀਤਾ ਗਿਆ ਤਾਂ 24 ਜੁਲਾਈ ਨੂੰ ਵੱਡਾ ਪ੍ਰੋਗ੍ਰਾਮ ਕੀਤਾ ਜਾਵੇਗਾ, ਜਿਸ ਦੇ ਨਿਕਲਣ ਵਾਲੇ ਸਿਟਿਆ ਲਈ ਸਰਕਾਰ ਜਿੰਮੇਵਾਰ ਹੋਵੇਗੀ।ਪੱਤਰਕਾਰ ਭਾਈਚਾਰੇ ਦੇ ਇਕਬਾਲ ਸਿੰਘ ਵਾਲੀਆ ਨੇ ਕਿਹਾ ਕਿ ਪੱਤਰਕਾਰਾਂ ਲਈ ਟੋਲ ਪਲਾਜ਼ਾ ਫਰੀ ਕਰਾਉਣ ਲਈ ਕੱਥੂਨੰਗਲ ਟੋਲ ਪਲਾਜ਼ਾ ਵਿਖੇ ਸਰਕਾਰ ਵਿਰੁੱਧ ਜੋ ਸੰਘਰਸ਼ ਸ਼ੁਰੂ ਹੋਇਆ ਹੈ, ਉਹ ਹੋਰ ਤਿੱਖਾ ਕੀਤਾ ਜਾਵੇਗਾ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media