Wednesday, September 30, 2026

ਉਰਦੂ ਅਮੋਜ ਕਲਾਸਾਂ 1 ਜੁਲਾਈ ਤੋਂ – ਜ਼ਿਲ੍ਹਾ ਭਾਸ਼ਾ ਅਫ਼ਸਰ

30 ਜੂਨ ਤੱਕ ਸਧਾਰਨ ਕਾਗਜ਼ ‘ਤੇ ਦਿੱਤੇ ਜਾ ਸਕਦੇ ਹਨ ਬਿਨੈ ਪੱਤਰ

ਹੁਸ਼ਿਆਰਪੁਰ, 2 ਜੂਨ (ਸਤਵਿੰਦਰ ਸਿੰਘ) – ਭਾਸ਼ਾ ਵਿਭਾਗ ਪੰਜਾਬ ਵੱਲੋਂ ਸਦਰ ਮੁਕਾਮ ‘ਤੇ ਚਲਾਈ ਜਾ ਰਹੀ ਉਰਦੂ ਆਮੋਜ਼ ਦੀ ਨਵੀਂ ਕਲਾਸ 1 ਜੁਲਾਈ 2015 ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸਬੰਧ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਰਮਨ ਕੁਮਾਰ ਸਹੋਤਾ ਨੇ ਦੱਸਿਆ ਕਿ ਉਰਦੂ ਭਾਸ਼ਾ ਦੀ ਮੁਫ਼ਤ ਸਿਖਲਾਈ ਲਈ 1 ਜੁਲਾਈ 2015 ਤੋਂ ਨਵਾਂ ਸੈਸ਼ਨ ਸ਼ੁਰੂ ਹੋ ਰਿਹਾ ਹੈ ਜਿਸ ਨੂੰ ਪ੍ਰਾਪਤ ਕਰਨ ਵਾਲੇ ਚਾਹਵਾਨ ਸਿਖਿਆਰਥੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕੋਈ ਵੀ ਵਿਦਿਆਰਥੀ, ਅਧਿਕਾਰੀ, ਕਰਮਚਾਰੀ ਜਾਂ ਆਮ ਨਾਗਰਿਕ ਉਰਦੂ ਕਲਾਸਾਂ ਵਿੱਚ ਦਾਖਲਾ ਲੈ ਸਕਦਾ ਹੈ। ਇਹ 6 ਮਹੀਨੇ ਦਾ ਸੈਸ਼ਨ 1 ਜੁਲਾਈ 2015 ਤੋਂ 31 ਦਸੰਬਰ 2015 ਤੱਕ ਸ਼ਾਮ 5-15 ਤੋਂ 6-15 ਵਜੇ ਤੱਕ ਚਲੇਗਾ। ਉਰਦੂ ਭਾਸ਼ਾ ਦੀ ਮੁਫ਼ਤ ਸਿਖਲਾਈ ਹਾਸਲ ਕਰਨ ਦੇ ਚਾਹਵਾਨ ਜਿਲ੍ਹਾ ਭਾਸ਼ਾ ਅਫ਼ਸਰ ਦੇ ਨਾਮ ‘ਤੇ ਸਧਾਰਨ ਕਾਗਜ਼ ਉਪਰ ਆਪਣਾ ਬੇਨਤੀ ਪੱਤਰ 30 ਜੂਨ 2015 ਤੱਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਤੀਸਰੀ ਮੰਜ਼ਿਲ ਦੇ ਕਮਰਾ ਨੰ: 307-309 ਵਿਖੇ ਦੇ ਸਕਦੇ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply