Friday, March 20, 2026

ਪੰਜਾਬੀ ਸਿਨੇਮਾ ਅੱਗੇ ਵੱਧ ਕੇ ਬਾਲੀਵੁੱਡ ਨਾਲ ਕਰਨ ਲੱਗਿਆ ਮੁਕਾਬਲਾ – ਸੁਰਵੀਨ ਚਾਵਲਾ

PPN0707201518

ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਬਾਲੀਵੁਡ ਦੇ ਸੱਭ ਤੋਂ ਬੇਹਤਰੀਨ ਕਲਾਕਾਰਾਂ ਵਿਚੋਂ ਇਕ ਜਿੰਮੀ ਸ਼ੇਰਗਿਲ ਤਿਆਰ ਹਨ ਇਕ ਨਵੇਂ ਅਵਤਾਰ ਵਿਚ ਆਪਣੀ ਅਗਲੀ ਪੰਜਾਬੀ ਫਿਲਮ, ”ਹੀਰੋ-ਨਾਮ ਯਾਦ ਰਖੀਂ।” ਦੇ ਨਾਲ ਜੋ ਰੀਲੀਜ਼ ਹੋਣ ਜਾ ਰਹੀ ਹੈ 10 ਜੁਲਾਈ ਨੂੰ।ਇਹ ਇਕ ਅਜਿਹੀ ਰੋਮਾਂਟਿਕ-ਥਰਿਲਰ ਹੈ ਜੋ ਇਹਨੇਂ ਸਾਲਾਂ ਤੋਂ ਪੰਜਾਬੀ ਸਿਨੇਮਾ ਵਿਚ ਨਹੀਂ ਬਣੀ। ਫਿਲਮ ਦਾ ਕੈਨਵਸ ਪੂਰੀ ਤਰ੍ਹਾਂ ਨਾਲ ਕੋਮਾਂਤਰੀ ਹੈ ਅਤੇ ਇਹ ਪਹਿਲੀ ਅਜਿਹੀ ਫਿਲਮ ਹੈ ਜੋ ਪੁਰੀ ਤਰ੍ਹਾਂ ਨਾਲ ਵਿਦੇਸ਼ ਵਿੱਚ ਸ਼ੂਟ ਕੀਤੀ ਗਈ ਹੈ।ਇਹ ਨਰੋਤੱਮ ਫਿਲਮਸ ਦੀ ਪ੍ਰੋਡਕਸ਼ਨ ਹੈ ਜਿਸਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਅਤੇ ਪ੍ਰੋਡਯੂਸਰਸ ਹਨ ਅੰਕਤਿ ਵਜਾਨ,ਜਤਿੰਦਰ ਪੁਨੀਆ ਅਤੇ ਨਵਕਿਰਣ ਸਿੰਘ ਧਾਲੀਵਾਲ। ਫਿਲਮ ਦੇ ਬਾਕੀ ਮੁਖ ਕਲਾਕਾਰਾਂ ਵਿਚ ਸ਼ਾਮਲ ਹਨ ਸੁਰਵੀਨ ਚਾਵਲਾ,ਮੁਕੁਲ ਦੇਵ, ਸ਼ਵੇਂਦਰ ਮਾਹਲ ਅਤੇ ਜੱਗੀ ਸਿੰਘ।
ਫਿਲਮ ਦਾ ਸੰਗੀਤ ਖੁਬਸੂਰਤੀ ਨਾਲ ਕੰਪੋਜ਼ ਕੀਤਾ ਹੈ।ਜਤਿੰਦਰ ਸ਼ਾਹ, ਹਤੇਸ਼ ਮੋਧੱਕ ਅਤੇ ਮਨੀ ਔਜਲਾ ਨੇ ਫਿਲਮ ਦਾ ਸੰਗੀਤ ਅਤੇ ਬੈਕਗ੍ਰਾਉਂਡ ਸਕੋਰ ਕੰਪੋਜ਼ ਕੀਤਾ ਹੈ। ਵੀਤ-ਬਲਜੀਤ ਅਤੇ ਇੰਦਾ ਰਾਏਕੋਟੀ ਐਲਬਮ ਦੇ ਅੱਠ ਗਾਣਿਆਂ ਦੇ ਲੇਖਕ ਹਨ ਅਤੇ ਗਾਇਕਾਂ ਦੀ ਸੂਚੀ ਵਿਚ ਸ਼ਾਮਲਿ ਹਨ ਰਾਹਤ ਫਤਹਿ ਅਲੀ ਖਾਨ, ਆਰਫ਼ਿ ਲੋਹਾਰ, ਅੰਕਤਿ ਤਵਾਰੀ, ਸੁਨੀਧੀ ਚੌਹਾਨ, ਦਿਲਜੀਤ ਦੋਸਾਂਝ, ਵੀਤ ਬਲਜੀਤ, ਅਲਤਮਾਸ਼ ਫਰੀਦੀ, ਖੁਸ਼ਬੂ ਗ੍ਰੇਵਾਲ ਅਤੇ ਇੱਕਾ।ਡਾਇਰੈਕਟਰ ਬਲਜੀਤ ਸਿੰਘ ਦੇਓ ਪੰਜਾਬੀ ਮਿਊਜ਼ਕਿ ਵੀਡੀਓ ਡਾਇਰੈਕਸ਼ਨ ਦੀ ਦੁਨੀਆ ਵਿਚ ਮੰਨ੍ਹਿਆ-ਪਰਮੰਨ੍ਹਿਆ ਨਾਂ ਹੈ। ਜਿੰਮੀ ਅਤੇ ਸੁਰਵੀਨ ਇਕੱਠੇ ਲਾਜਵਾਬ ਲਗਦੇ ਹਨ ਅਤੇ ਉਹ ਫਿਲਮ ਦੀ ਕੋਮਾਂਤਰੀ ਫੀਲ ਦੇ ਨਾਲ ਮੇਲ ਖਾਂਦੇ ਹਨ। ਮੈਨੂੰ ਟ੍ਰੇਲਰ ਦੇ ਲਈ ਪਾਜ਼ੀਟਵਿ ਰਵਿਯੂ ਮਲੇ ਹਨ ਅਤੇ ਲੋਕ ਫਲਿਮ ਦੇ ਕਾਨਸੈਪਟ ਦੇ ਬਾਰੇ ਵਿਚ ਸਵਾਲ ਕਰ ਰਹੇ ਹਨ।ਪਰ ਕਿਉਂਕਿਇਹ ਰੋਮਾਂਟਕਿ ਥ੍ਰਲਿਰ ਹੈ।ਬੇਹਤਰ ਹੋਵੇਗਾ ਕਿ ਲੋਕਾਂ ਦੀ ਇਕ ਉਤਸੁਕਤਾ ਰੀਲੀਜ਼ ਤੱਕ ਹੋਰ ਇੰਤਜ਼ਾਰ ਕਰੇ।ਆਪਣੇ ਹਿੰਦੀ ਅਤੇ ਪੰਜਾਬੀ ਪ੍ਰੋਜੈਕਟਸ ਵਿਚ ਰੁਝੇ ਜਿੰਮੀ ਇਕ ਵਾਰ ਫਿਰ ਯਾਦਗਾਰ ਕਰਿਦਾਰ ਨਿਭਾਉਣ ਦੇ ਲਈ ਤਿਆਰ ਹਨ।ਉਹਨਾਂ ਨੇ ਕਹਾ, ਲਗਭਗ ਹਰ ਫਿਲਮ ਵਿਚ ਹੀਰੋ ਹੁੰਦਾ ਹੈ ਪਰ ਇਹ ਹੀਰੋ ਬਿਲਕੁਲ ਵਖਰਾ ਹੈ।ਉਹ ਪੋਜ਼ੈਸਵਿ ਹੈ ਅਗ੍ਰੇਸਵਿ ਹੈ, ਰੋਮਾਂਟਕਿ ਹੈ, ਸੋਬਰ ਹੈ। ਇਹ ਫਿਲਮ ਪੰਜਾਬੀ ਸਿਨੇਮਾ ਵਿਚ ਰੋਮਾਂਸ ਅਤੇ ਐਕਸ਼ਨ ਨੂੰ ਨਿਸ਼ਚਤਿ ਤੌਰ ਤੇ ਇਕ ਨਵੀਂ ਪਰਭਾਸ਼ਾ ਦੇਵੇਗੀ। ਫਿਲਮ ਨੂੰ ਵੈਸਟ ਕੋਸਟ ਦੀ ਬਹੁਤ ਖੁਬਸੂਰਤ ਲੋਕੇਸ਼ਨਸ ਤੇ ਸ਼ੂਟ ਕੀਤਾ ਹੈ।ਪਰ ਸਾਨੂੰ ਮਾਣ ਹੈ ਕ ਿਅਸੀਂ ਆਪਣੀ ਧਰਤੀ ਅਤੇ ਇੰਡਸਟ੍ਰੀ ਨਾਲ ਜੁੜੇ ਹਾਂ। ਅਸੀਂ ਫਿਲਮ ਲਈ ਲੋਕੇਸ਼ਨਸ ਫਾਈਨਲ ਕਰਨ ਤੋਂ ਪਹਿਲਾਂ ਬਹੁਤ ਰਿਸਰਚ ਅਤੇ ਪੇਪਰ ਵਰਕ ਕੀਤਾ। ਉਥੇ ਇਜਾਜ਼ਤ ਲੈਣ ਅਤੇ ਤਿਆਰੀ ਕਰਨ ਵਿਚ ਦਿੱਕਤ ਜ਼ਰੂਰ ਆਈ ਪਰ ਹਰ ਉਹ ਚੀਜ਼ ਚੰਗੀ ਹੁੰਦੀ ਹੈ ਜਿਸਦਾ ਅੰਤ ਚੰਗਾ ਹੋਵੇ। ਅਸੀਂ ਹੁਣ ਰੀਲੀਜ਼ ਦੇ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply