ਵਿਨੋਦ ਫ਼ਕੀਰਾ
ਆਰੀਆ ਨਗਰ,
ਕਰਤਾਰਪੁਰ, ਜਲੰਧਰ
ਦਿਲ ਵਾਲਾ ਹਾਲ ਕਿਸ ਨੂੰ ਸੁਣਾਵਾਂ, ਹੱਸ ਕੇ ਮਾਖੋਲ ਕਰੇ ਦੁਨੀਆ,
ਇੱਕ ਤੇਰੇ ਵਾਂਝੋਂ ਸੱਜਣਾ ਵੇ, ਗੱਲਾਂ ਲੋਕਾਂ ਦੀਆਂ ਮੈਂ ਸੁਣੀਆਂ।
ਆਖਣ ਸਾਰੇ ਵੇ ਝੂਠਾ ਤੇਰਾ ਯਾਰ, ਤੇ ਤੇਰਾ ਪਿਆਰ,
ਆ ਗਲ ਨਾਲ ਲਾ ਲੈ ਵੇ, ਸਭ ਨੂੰ ਹੋ ਜਾਵੇ ਇਤਬਾਰ,
ਜਮਾਨਾ ਮਤਲਬਖੋਰਾਂ ਦਾ, ਇਥੇ ਲਵੇ ਕਿਸੇ ਦੀ ਕੋਈ ਸਾਰ,
ਮੈਂ ਤੱਕਦੀ ਹਾਰ ਗਈ, ਪਿੰਡ ਦੀਆਂ ਗਲੀਆਂ ਰਾਹਾਂ ਸੁਨੀਆਂ।
ਇੱਕ ਤੇਰੇ ਵਾਂਝੋਂ ਸੱਜਣਾ ਵੇ, …………………
ਅੱਖੀਆਂ ਤੋਂ ਦੂਰ ਹੋ ਗਿਆਂ, ਵੇ ਮੈਂ ਫਿਰਦੀ ਵਾਗਣ ਝੱਲੀ,
ਜੱਗ ਹੱਸਦਾ ਵੱਸਦਾ ਵੇ, ਮੈਂ ਫਿਰਦੀ ਕੱਲਮ ਕੱਲੀ,
ਦਿਲ ਟੁੱਟਿਆ ਜਿਹਾ ਰਹਿੰਦਾ, ਜਿੰਦ ਪਲਾਂਵਿੱਚ ਲੱਗੇ ਨਿਕਲ ਚੱਲੀ,
ਤੇਰੇ ਨਾ ਤੇ ਰੰਗਾਈਆਂ ਵੇ, ਕਿੱਲੀ ਟੰਗੀਆਂ ਰਹਿ ਗਈਆਂ ਚੁੰਨੀਆਂ।
ਇੱਕ ਤੇਰੇ ਵਾਂਝੋਂ ਸੱਜਣਾ ਵੇ, …………………
ਆਸਾਂ ਤੇ ਉਮੀਦਾਂ ਮੇਰੀਆਂ, ਕਿਤੇ ਤੋੜ ਦਈਂ ਨਾ ਚੰਨ ਮੇਰਿਆ,
ਇੱਕੋ ਆਸਰਾ ਹੈਂ ਮੇਰਾ ਤੂੰ, ਕਿਤੇ ਰੋਲ ਨਾ ਦਈਂ ਮੀਤ ਮੇਰਿਆ,
ਜਾਣਾ ਨਹੀਂ ਭੁਲਾਇਆ ਹੁਣ, ਲਾ ‘ਫਕੀਰਾਂ’ ਨੂੰ ਤੂੰ ਪਾਰ ਕਿਨਾਰਿਆਂ,
ਵਿਛੋੜਿਆਂਵਿੱਚ ਰਹਿੰਦਿਆਂ ਵੇ, ਕਿਤੇ ਸੱਧਰਾਂ ਨਾ ਜਾਣ ਗੁੰਨੀਆ।
ਦਿਲ ਵਾਲਾ ਹਾਲ ਕਿਸ ਨੂੰ ਸੁਣਾਵਾਂ, ਹੱਸ ਕੇ ਮਾਖੋਲ ਕਰੇ ਦੁਨੀਆ,
ਇੱਕ ਤੇਰੇ ਵਾਂਝੋਂ ਸੱਜਣਾ ਵੇ, …………………