Sunday, December 22, 2024

ਗੀਤ

Vinod Fakira

 

 

 

 

ਵਿਨੋਦ ਫ਼ਕੀਰਾ
ਆਰੀਆ ਨਗਰ,
ਕਰਤਾਰਪੁਰ, ਜਲੰਧਰ

 

 

ਦਿਲ ਵਾਲਾ ਹਾਲ ਕਿਸ ਨੂੰ ਸੁਣਾਵਾਂ, ਹੱਸ ਕੇ ਮਾਖੋਲ ਕਰੇ ਦੁਨੀਆ,
ਇੱਕ ਤੇਰੇ ਵਾਂਝੋਂ ਸੱਜਣਾ ਵੇ, ਗੱਲਾਂ ਲੋਕਾਂ ਦੀਆਂ ਮੈਂ ਸੁਣੀਆਂ।

ਆਖਣ ਸਾਰੇ ਵੇ ਝੂਠਾ ਤੇਰਾ ਯਾਰ, ਤੇ ਤੇਰਾ ਪਿਆਰ,
ਆ ਗਲ ਨਾਲ ਲਾ ਲੈ ਵੇ, ਸਭ ਨੂੰ ਹੋ ਜਾਵੇ ਇਤਬਾਰ,
ਜਮਾਨਾ ਮਤਲਬਖੋਰਾਂ ਦਾ, ਇਥੇ ਲਵੇ ਕਿਸੇ ਦੀ ਕੋਈ ਸਾਰ,
ਮੈਂ ਤੱਕਦੀ ਹਾਰ ਗਈ, ਪਿੰਡ ਦੀਆਂ ਗਲੀਆਂ ਰਾਹਾਂ ਸੁਨੀਆਂ।
ਇੱਕ ਤੇਰੇ ਵਾਂਝੋਂ ਸੱਜਣਾ ਵੇ, …………………

ਅੱਖੀਆਂ ਤੋਂ ਦੂਰ ਹੋ ਗਿਆਂ, ਵੇ ਮੈਂ ਫਿਰਦੀ ਵਾਗਣ ਝੱਲੀ,
ਜੱਗ ਹੱਸਦਾ ਵੱਸਦਾ ਵੇ, ਮੈਂ ਫਿਰਦੀ ਕੱਲਮ ਕੱਲੀ,
ਦਿਲ ਟੁੱਟਿਆ ਜਿਹਾ ਰਹਿੰਦਾ, ਜਿੰਦ ਪਲਾਂਵਿੱਚ ਲੱਗੇ ਨਿਕਲ ਚੱਲੀ,
ਤੇਰੇ ਨਾ ਤੇ ਰੰਗਾਈਆਂ ਵੇ, ਕਿੱਲੀ ਟੰਗੀਆਂ ਰਹਿ ਗਈਆਂ ਚੁੰਨੀਆਂ।
ਇੱਕ ਤੇਰੇ ਵਾਂਝੋਂ ਸੱਜਣਾ ਵੇ, …………………

ਆਸਾਂ ਤੇ ਉਮੀਦਾਂ ਮੇਰੀਆਂ, ਕਿਤੇ ਤੋੜ ਦਈਂ ਨਾ ਚੰਨ ਮੇਰਿਆ,
ਇੱਕੋ ਆਸਰਾ ਹੈਂ ਮੇਰਾ ਤੂੰ, ਕਿਤੇ ਰੋਲ ਨਾ ਦਈਂ ਮੀਤ ਮੇਰਿਆ,
ਜਾਣਾ ਨਹੀਂ ਭੁਲਾਇਆ ਹੁਣ, ਲਾ ‘ਫਕੀਰਾਂ’ ਨੂੰ ਤੂੰ ਪਾਰ ਕਿਨਾਰਿਆਂ,
ਵਿਛੋੜਿਆਂਵਿੱਚ ਰਹਿੰਦਿਆਂ ਵੇ, ਕਿਤੇ ਸੱਧਰਾਂ ਨਾ ਜਾਣ ਗੁੰਨੀਆ।

ਦਿਲ ਵਾਲਾ ਹਾਲ ਕਿਸ ਨੂੰ ਸੁਣਾਵਾਂ, ਹੱਸ ਕੇ ਮਾਖੋਲ ਕਰੇ ਦੁਨੀਆ,
ਇੱਕ ਤੇਰੇ ਵਾਂਝੋਂ ਸੱਜਣਾ ਵੇ, …………………

Check Also

ਸਾਉਣ ਮਹੀਨਾ

ਸਾਉਣ ਮਹੀਨਾ ਚੜ੍ਹਦੇ ਹੀ, ਮੁੜ ਬਚਪਨ ਦੀਆਂ ਯਾਦਾਂ ਦਾ ਆਉਣਾ। ਉਹ ਪਿੰਡ ਦੇ ਸਕੂਲ ਵਿੱਚ …

Leave a Reply