Wednesday, March 11, 2026

ਪੱਤਰਕਾਰ ਭਾਈਚਾਰੇ ਵੱਲੋਂ ਸ੍ਰੀਮਤੀ ਸਵਦੇਸ਼ ਚੋਪੜਾ ਦੇ ਦਿਹਾਂਤ ‘ਤੇ ਸ਼ੋਕ ਪ੍ਰਗਟ

PPN0807201511

ਪੱਟੀ, 8 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੱਤਰਕਾਰ ਭਾਈਚਾਰੇ ਦੀ ਇੱਕ ਸਾਂਝੀ ਸ਼ੋਕ ਸਭਾ ਪਾਠਕ ਨਿਵਾਸ ਪੱਟੀ ਵਿਖੇ ਹੋਈ ਜਿਸ ਵਿੱਚ ਪੰਜਾਬ ਕੇਸਰੀ ਗਰੁੱਪ ਦੀ ਨਿਰਦੇਸ਼ਕ ਸ੍ਰੀਮਤੀ ਸਵਦੇਸ਼ ਚੋਪੜਾ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਇਸ ਮੌਕੇ ‘ਤੇ ਬੋਲਦਿਆਂ ਪੱਤਰਕਾਰ ਸੁਰੇਸ਼ ਪਾਠਕ ਨੇ ਕਿਹਾ ਕਿ ਸ੍ਰੀਮਤੀ ਸਵਦੇਸ਼ ਚੋਪੜਾ ਦਾ ਸਾਰਾ ਜੀਵਨ ਸਮਾਜ ਸੇਵਾ ਨੂੰ ਹੀ ਸਮਰਪਿਤ ਰਿਹਾ ਹੈ।ਉਨ੍ਹਾਂ ਨੇ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਵਿੱਚ ਅਹੁਦੇਦਾਰ ਵਜੋਂ ਵਿੱਚਰਦਿਆਂ ਅਨੇਕਾਂ ਲੋਕ ਭਲਾਈ ਦੇ ਕੰਮ ਕੀਤੇ। ਉਹ ਚੌਗਿਰਦੇ ਪ੍ਰਤੀ ਬਹੁਤ ਸੁਚੇਤ ਸਨ ਅਤੇ ਚੌਗਿਰਦੇ ਦੀ ਰਾਖੀ ਲਈ ਬੂਟੇ ਲਗਾਉਣ ਦੇ ਬਹੁਤ ਵੱਡੇ ਹਾਮੀ ਸਨ ਕਿਉਂਕਿ ਬੂਟਿਆਂ ‘ਤੇ ਅਨੇਕਾਂ ਤਰ੍ਹਾਂ ਦੇ ਪੰਛੀ ਆਪਣਾ ਰੈਣ ਬਸੇਰਾ ਕਰਦੇ ਸਨ। ਉਨ੍ਹਾਂ ਦਾ ਦਿਹਾਂਤ ਜਿੱਥੇ ਚੋਪੜਾ ਪਰਿਵਾਰ ਲਈ ਦੁੱਖ ਭਰਿਆ ਹੈ, ਉਥੇ ਸਮਾਜ ਲਈ ਵੀ ਇੱਕ ਬਹੁਤ ਵੱਡਾ ਘਾਟਾ ਹੈ।ਹਾਜ਼ਰ ਪੱਤਰਕਾਰ ਭਾਈਚਾਰੇ ਵੱਲੋਂ ਦੋ ਮਿੰਟ ਦਾ ਮੌਨ ਰੱਖ ਕੇ ਸ੍ਰੀਮਤੀ ਚੋਪੜਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ‘ਤੇ ਸੁਰੇਸ਼ ਪਾਠਕ, ਕੁਲਵਿੰਦਰ ਸਿੰਘ ਕਾਲੇਕੇ, ਚਰਨਜੀਤ ਸਿੰਘ ਰੱਖਰਾ, ਬੱਲੂ ਮਹਿਤਾ, ਪਰਮਜੀਤ ਟੀਟੂ, ਜਤਿੰਦਰ ਕੁਮਾਰ ਗੋਲਡੀ, ਸੁਖਜੀਤ ਸਿੰਘ ਡਿਆਲ, ਕੁਲਵਿੰਦਰ ਸਿੰਘ ਬੱਬੂ, ਮੋਹਿਤ ਭਾਰਦਵਾਜ, ਜੋਗਾ ਸਿੰਘ, ਸਲਵਿੰਦਰ ਬੱਬਾ, ਕੇ.ਕੇ.ਬਿੱਟੂ, ਰਜਿੰਦਰ ਕੁਮਾਰ ਚੂਸਲੇਵੜ, ਦਲਜੀਤ ਸਿੰਘ ਸੋਹਲ, ਸੁੱਚਾ ਸਿੰਘ, ਜਸਬੀਰ ਸਿੰਘ, ਸੰਦੀਪ ਸਿੰਘ ਲਾਲੀ, ਚੰਨਬੀਰ ਕੈਰੋਂ, ਤਰੁਣ ਕਪੂਰ, ਰਾਜੀਵ ਸੂਦ, ਰਿਸ਼ੀ ਜੈਨ ਤੋਂ ਇਲਾਵਾ ਸਮੂਹ ਪੱਤਰਕਾਰ ਭਾਈਚਾਰਾ ਹਾਜ਼ਰ ਸੀ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply