Friday, March 20, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੋਰਸਾਂ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ

ਬੀ.ਟੈਕ. ਲਈ ਪਹਿਲੀ ਮੈਨੁਅਲ ਕੌਂਸਲਿੰਗ 20 ਜੁਲਾਈ ਤੋਂ

PPN0907201509ਅੰਮ੍ਰਿਤਸਰ, 9 ਜੁਲਾਈ (ਚਰਨਜੀਤ ਸਿੰਘ ਛੀਨਾ) -ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆ, ਖੋਜ, ਖੇਡਾਂ, ਸਭਿਆਚਾਰਕ ਗਤੀਵਿਧੀਆਂ ਅਤੇ ਵਧੀਆ ਪਲੇਸਮੈਂਟ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਯੂਨੀਵਰਸਿਟੀ ਨੂੰ ਪ੍ਰਾਪਤ ਹੋਈ ਰੈਕਿੰਗ ਦੇ ਮੱਦੇਨਜ਼ਰ ਇਸ ਵਰ੍ਹੇ ਯੂਨੀਵਰਸਿਟੀ ਦੇ ਵੱਖ-ਵੱਖ ਕੋਰਸਾਂ ਵਿਚ ਦਾਖਲਾ ਲੈਣ ਲਈ ਵਿਦਿਆਰਥੀਆਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੰਡਰਗਰੈਜੂਏਟ ਪੱਧਰ ਦੇ ਆਰਟਸ ਅਤੇ ਸਾਇੰਸ ਫੈਕਲਟੀ ਦੇ ਜ਼ਿਆਦਾਤਰ ਕੋਰਸਾਂ ਵਿਚ ਸੀਟਾਂ ਮੈਰਿਟ ਦੇ ਆਧਾਰ ‘ਤੇ ਭਰ ਗਈਆਂ ਹਨ ਅਤੇ ਇੰਤਜ਼ਾਰ ਕਰਨ ਵਾਲਿਆਂ ਦੀ ਇਕ ਲੰਮੀ ਸੂਚੀ ਤਿਆਰ ਕੀਤੀ ਜਾ ਚੁੱਕੀ ਹੈ। ਇਸ ਵਰ੍ਹੇ ਆਰਟਸ ਫੈਕਲਟੀ ਵਿਚ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਬੀ.ਏ. (ਆਨਰਜ਼) ਸੋਸ਼ਲ ਸਾਇੰਸ ਵਿਚ ਵਿਦਿਆਰਥੀਆਂ ਦਾ ਵਧੇਰੇ ਰੁਝਾਨ ਵੇਖਣ ਵਿਚ ਆਇਆ। ਇਸ ਤੋਂ ਇਲਾਵਾ ਬੀ.ਏ. (ਆਨਰਜ਼) ਇਕਨਾਮਿਕਸ ਤੇ ਪੰਜਾਬੀ ਵਿਚ ਵੀ ਚੰਗੀ ਮੈਰਿਟ ਵਾਲੇ ਵਿਦਿਆਰਥੀਆਂ ਨੇ ਦਾਖਲੇ ਲਏ ਅਤੇ ਇੰਤਜ਼ਾਰ ਸੂਚੀ ਤਿਆਰ ਹੋਈ। ਇਨ੍ਹਾਂ ਕੋਰਸਾਂ ਵਿਚ 600 ਦੇ ਲਗਪਗ ਵਿਦਿਆਰਥੀਆਂ ਨੇ 210 ਸੀਟਾਂ ਲਈ ਅਪਲਾਈ ਕੀਤਾ। ਇਸੇ ਤਰ੍ਹਾਂ ਬੈਚੁਲਰ ਆਫ ਫਿਜ਼ੀਓਥੀਰੈਪੀ, ਬੀ.ਫਾਰਮੇਸੀ ਅਤੇ ਬੀ.ਐਸ.ਸੀ. (ਆਨਰਜ਼) ਕੈਮਿਸਟਰੀ, ਹਿਊਮਨ ਜੈਨੇਟਿਕਸ ਤੇ ਫਿਜ਼ਿਕਸ ਵਿਚ 355 ਸੀਟਾਂ ਲਈ 2000 ਵਿਦਿਆਰਥੀਆਂ ਨੇ ਅਪਲਾਈ ਕੀਤਾ।
ਯੂਨੀਵਰਸਿਟੀ ਦੇ ਕੈਂਪਸ ਅਤੇ ਰਿਜ਼ਨਲ ਕੈਂਪਸਾਂ ਵੱਲੋਂ ਚਲਾਏ ਜਾ ਰਹੇ ਬੀ.ਟੈਕ. ਸੈਸ਼ਨ 2015-16 ਦੇ ਕੋਰਸਾਂ ਲਈ ਪਹਿਲੀ ਮੈਨੁਅਲ ਕੌਂਸਲਿੰਗ 20 ਤੋਂ 25 ਜੁਲਾਈ ਨੂੰ ਹੋ ਰਹੀ ਹੈ ਜਿਹੜੀ ਕਿ ਜੇ.ਈ.ਈ. (ਮੇਨ) ਦੀ ਰੈਂਕਿੰਗ ‘ਤੇ ਆਧਾਰਿਤ ਹੋਵੇਗੀ। ਸੀਟਾਂ ਬਚਣ ‘ਤੇ ਦੂਜੀ ਕੌਂਸਲਿੰਗ 28 ਤੋਂ 30 ਜੁਲਾਈ ਨੂੰ ਕਰਵਾਈ ਜਾਵੇਗੀ, ਜਿਸ ਵਿਚ ਉਹ ਵਿਦਿਆਰਥੀ ਵੀ ਭਾਗ ਲੈ ਸਕਦੇ ਹਨ ਜਿਨ੍ਹਾਂ ਨੇ ਜੇ.ਈ.ਈ. ਦੀ ਦਾਖਲਾ ਪੀ੍ਰਖਿਆ ਨਾ ਵੀ ਦਿੱਤੀ ਹੋਵੇ। ਇਹ ਮੈਨੁਅਲ ਕੌਂਸਲਿੰਗ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਕਰਵਾਈ ਜਾਵੇਗੀ। ਵਧੇਰੇ ਜਾਣਕਾਰੀ ਲਈ ਵਿਦਿਆਰਥੀ 18 ਜੁਲਾਈ ਤੋਂ ਯੂਨੀਵਰਸਿਟੀ ਵੈਬਸਾਈਟ ‘ਤੇ ਉਪਲਬਧ ਸ਼ਡਿਊਲ ਨੂੰ ਵੇਖ ਸਕਦੇ ਹਨ। ਬੀ.ਟੈਕ ਦੇ ਵੱਖ-ਵੱਖ ਸਟ੍ਰੀਮ ਵਿਚ 1560 ਸੀਟਾਂ ਹਨ ਅਤੇ ਇਨ੍ਹਾਂ ਵਿਚ ਅਪਲਾਈ ਕਰਨ ਲਈ ਆਨਲਾਈਨ ਦਾਖਲਾ ਪ੍ਰੀਕ੍ਰਿਆ 7 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ। ਵਿਦਿਆਰਥੀ 14 ਜੁਲਾਈ ਤਕ ਸਟੇਟ ਬੈਂਕ ਆਫ ਪਟਿਆਲਾ ਦੀ ਬ੍ਰਾਂਚ ਵਿਚ ਫੀਸ ਜਮ੍ਹਾਂ ਕਰਵਾ ਸਕਦੇ ਹਨ ਅਤੇ 17 ਜੁਲਾਈ ਤਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਬੀ.ਟੇਕ. ਦਾਖਲਾ -2015 ਦੇ ਕੋਆਰਡੀਨੇਟਰ, ਡਾ. ਦਲਬੀਰ ਸਿੰਘ ਸੋਗੀ ਨੇ ਕਿਹਾ ਕਿ ਵਿਦਿਆਰਥੀਆਂ ਦਾ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਲਈ ਭਾਰੀ ਉਤਸ਼ਾਹ ਨੂੰ ਦੇਖਦੇ ਹੋਏ ਉਨ੍ਹਾਂ ਦੀ ਅਤੇ ਉਨਾਂ੍ਹ ਦੇ ਮਾਪਿਆਂ ਦੀ ਸਹੂਲਤ ਲਈ ਹਰ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਕੌਂਸਲਿੰਗ ਦੌਰਾਨ ਉਨਾਂ੍ਹ ਨੂੰ ਕਿਸੇ ਕਿਸਮ ਦੀ ਦਿਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਕਿ ਉਹ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਲਈ ਸਮੇਂ ਸਿਰ ਆਨ ਲਾਈਨ ਅਪਲਾਈ ਕਰ ਦੇਣ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦ ਦੇ ਸਟੀ੍ਰਮ ਵਿਚ ਦਾਖਲਾ ਮਿਲ ਸਕੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply