Sunday, October 4, 2026

ਨਵੇਂ ਅਕਾਦਮਿਕ ਸੈਸ਼ਨ 2015-16 ਦੇ ਸ਼ੁੱਭ ਆਰੰਭ ‘ਤੇ ਹਵਨ ਯੱਗ ਦਾ ਆਯੋਜਨ

  1. PPN 1107201502
    ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿਚ ਆਰਿਆ ਯੁਕਤੀ ਕੇਂਦਰ ਸਭਾ ਅਤੇ ਸਵਾਮੀ ਦਇਆਨੰਦ ਅਧਿਐਨ ਕੇਂਦਰ ਦੇ ਸੰਯੁਕਤ ਕਾਰਜਗੁਜ਼ਾਰੀ ਵਿਚ ਨਵੇਂ ਅਕਾਦਮਿਕ ਸੈਸ਼ਨ (2015-16) ਦੇ ਸ਼ੁੱਭ ਆਰੰਭ ਦੇ ਮੰਤਵ ਅਧੀਨ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਹਵਨ ਯੱਗ ਦੇ ਇਸ ਸ਼ੁੱਭ ਅਵਸਰ ਵਿਚ ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਜੀ (ਪੂਰਵ ਸਵਾਸਥ ਮੰਤਰੀ ਪੰਜਾਬ ਅਤੇ ਪੂਰਵ ਅਧਿਆਪਿਕਾ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਹਵਨ ਯੱਗ ਵਿਚ ਪਰਮਾਤਮਾ ਤੋਂ ਵਿਦਿਆਰਥੀਆਂ ਦੇ ਵਧੀਆ ਭਵਿੱਖ, ਸਫਲਤਾ ਤੇ ਕਾਮਯਾਬੀ ਦੀ ਪ੍ਰਾਪਤੀ ਅਤੇ ਵਿਸ਼ਵ ਕਲਿਆਣ ਦੀ ਪ੍ਰਾਰਥਨਾ ਕੀਤੀ ਗਈ।
    ਕਾਲਜ ਦੇ ਸਮੂਹ ਸਟਾਫ਼ ਮੈਂਬਰਾਂ, ਵਿਦਿਆਰਥੀਆਂ ਤੇ ਆਏ ਹੋਏ ਮਹਿਮਾਨਾਂ ਨੇ ਇੱਕਠਿਆਂ ਹਵਨ ਵਿਚ ਹਿੱਸਾ ਲਿਆ। ਕਾਲਜ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਮੁੱਖ ਮਹਿਮਾਨ ਦਾ ਹਾਰਦਿਕ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਦਿੱਤੇ ਵਿਚਾਰਾਂ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕਠਿਨ ਮਿਹਨਤ ਅਤੇ ਲਗਨ ਦੇ ਰਾਹ ‘ਤੇ ਤੁਰਨ ਅਤੇ ਆਪਣੇ ਮੰਤਵ ਦੀ ਪ੍ਰਾਪਤੀ ਵੱਲ ਮੋੜਨ ਦੀ ਗੱਲ ਕਹੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗਿਆਨ-ਵਿਗਿਆਨ ਦੀ ਸਿੱਖਿਆ ਦੇ ਨਾਲ-ਨਾਲ ਨੈਤਿਕ ਮੁੱਲਾਂ ਪ੍ਰਤੀ ਕੇਂਦਰਿਤ ਹੋਣ ਬਾਰੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਲਜ ਦੇ ਅਕਾਦਮਿਕ, ਖੇਡ ਤੇ ਸਭਿਆਚਾਰਕ ਖੇਤਰਾਂ ਵਿਚ ਪ੍ਰਾਪਤ ਉਪਲਬਧੀਆਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ।
    ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਨੇ ਅਧਿਆਪਕ ਵਰਗ ਨੂੰ ਸੰਬੋਧਿਤ ਕਰਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਤਨ ਤੇ ਮਨ ਨਾਲ ਵਿਦਿਆਰਥੀਆਂ ਨੂੰ ਪੜਾਉਣਾ ਚਾਹੀਦਾ ਹੈ।ਅਧਿਆਪਕ ਵਰਗ ਨੂੰ ਵਿਦਿਆਰਥੀਆਂ ਨੂੰ ਪੜਾਉਣ ਦੇ ਨਾਲ-ਨਾਲ ਉਨ੍ਹਾਂ ਨੇ ਨੈਤਿਕ, ਸੰਸਕਾਰ ਅਤੇ ਸਦਾਚਾਰਕ ਕੀਮਤਾਂ ਵੀ ਸਿਖਾਉਣੀਆਂ ਚਾਹੀਦੀਆਂ ਹਨ।ਉਨ੍ਹਾਂ ਅਨੁਸਾਰ ਅਜਿਹਾ ਕਰਨ ਨਾਲ ਹੀ ਵਿਦਿਆਰਥੀ ਜਗਤ ਨੂੰ ਸਹੀ ਲੀਹਾਂ ‘ਤੇ ਤੋਰਿਆ ਜਾ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗਲੈਮਰ ਦੇ ਅੰਧਕਾਰ ਤੋਂ ਨੈਤਿਕ ਮੁਲਾਂ ਦੇ ਸੰਸਕਾਰ ਵੱਲ ਪ੍ਰੇਰਿਤ ਕਰਨ ਦੀ ਗੱਲ ਕਹੀ।
    ਇਸ ਉੁਪਰੰਤ ਸ਼੍ਰੀ ਸੁਦਰਸ਼ਨ ਕਪੂਰ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਕਰੜਾ ਸੰਘਰਸ਼ ਕਰਨ ਵਾਲੇ, ਨਿਡਰ ਸ਼ਖ਼ਸੀਅਤ ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਨੂੰ ਆਦਰਸ਼ ਸਖ਼ਸ਼ੀਅਤ ਦੇ ਤੌਰ ‘ਤੇ ਉਨ੍ਹਾਂ ਦੀ ਸ਼ਲਾਘਾ ਕੀਤੀ ‘ਤੇ ਕਾਲਜ ਆਉਣ ਲਈ ਧੰਨਵਾਦ ਕੀਤਾ।
    ਪ੍ਰੋ. ਡਾ. ਅਨੀਤਾ ਨਰੇਂਦਰ ਨੇ ਮੰਚ ਸੰਚਾਲਨ ਕਰਦਿਆਂ ਹਵਨ ਯੱਗ ਦੇ ਮਹੱਤਵ ‘ਤੇ ਰੌਸ਼ਨੀ ਪਾਈ।ਇਸ ਵੈਦਿਕ ਹਵਨ ਵਿਚ ਸ. ਮਹਿੰਦਰਜੀਤ ਸਿੰਘ, ਪ੍ਰੋ. ਨੀਰੂ ਚੱਢਾ, ਡਾ. ਸੀਮਾ ਜੇਤਲੀ, ਪ੍ਰੋ. ਪੂਨਮ ਕੋਹਲੀ, ਪ੍ਰੋ. ਅਨੀਤਾ ਨਰੇਂਦਰ, ਪ੍ਰੋ. ਸ਼ੈਲੀ ਜੱਗੀ, ਪ੍ਰੋ. ਅਨੂ ਖੰਨਾ ਅੰਤਰਗਤ ਸਮੁੱਚੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੇ ਯੱਗ ਹਵਨ ਵਿਚ ਆਹੁਤੀਆਂ ਪਾਈਆਂ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply