
ਅਹਿਮਦਗੜ੍ਹ, 10 ਜੁਲਾਈ (ਹਰਮਿੰਦਰ ਸਿੰਘ ਭੱਟ) – ਨਜਦੀਕੀ ਪਿੰਡ ਦਸੌਧਾ ਸਿੰਘ ਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਦੀ ਚੋਣ ਕੀਤੀ ਗਈ।ਇਸ ਚੋਣ ਵਿਚ ਪ੍ਰਧਾਨ ਨਿਰਮਲ ਸਿੰਘ ਵਾਲੀਆ , ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ, ਜਨਰਲ ਸਕੱਤਰ ਚਰਨਜੀਤ ਸਿੰਘ ਧਾਲੀਵਾਲ, ਖਜਾਨਚੀ ਬਚਨ ਸਿੰਘ ਮਰਡ, ਸਹਾਇਕ ਖਜਾਨਚੀ ਦਰਸਨ ਸਿੰਘ, ਸਹਾਇਕ ਸਕੱਤਰ ਮੋਹਨ ਸਿੰਘ ਖਾਲਸਾ ਬਣਾਏ ਗਏ ਹਨ ਇਸਤੋਂ ਇਲਾਵਾ ਪਾਲ ਸਿੰਘ, ਜਰਨੈਲ ਸਿੰਘ, ਜੀਤਾ ਸਿੰਘ, ਬਿੰਦਰ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ, ਨਾਗੋ ਸਿੰਘ, ਪਰਮਜੀਤ ਸਿੰਘ , ਅਵਤਾਰ ਸਿੰਘ, ਪਰਮਜੀਤ ਸਿੰਘ ਆਦਿ ਮੈਂਬਰ ਚੁਣੇ ਗਏ।ਇਹ ਚੋਣ ਬਲਾਕ ਪ੍ਰਧਾਨ ਹਰਬੰਸ ਸਿੰਘ ਟਿੱਬਾ, ਬਲਵਿੰਦਰ ਸਿੰਘ ਕਾਲਾਬੂਲਾ, ਬੂਟਾ ਸਿੰਘ ਗੰਡੇਵਾਲ, ਮਲਕੀਤ ਸਿੰਘ ਚਹਿਲ ਅਤੇ ਜਗਦੀਸ ਸਿੰਘ ਦੀ ਨਿਗਰਾਨੀ ਹੇਠ ਮੁਕੰਮਲ ਹੋਈ।
Punjab Post Daily Online Newspaper & Print Media