Saturday, October 3, 2026

ਵਾਹਿਗੁਰੂ ਸੇਵਾ ਦਲ ਦੇ ਜਥੇ ਨੇ ਲੁਧਿਆਣਾ ਬੰਦ ਕਰਵਾਉਣ ਵਿਚ ਨਿਭਾਈ ਅਹਿਮ ਭੂਮਿਕਾ

PPN 1107201506
ਸੰਦੌੜ, 10 ਜੁਲਾਈ (ਹਰਮਿੰਦਰ ਸਿੰਘ) – ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਤੇ ਵਾਹਿਗੁਰੂ ਪ੍ਰਚਾਰ ਸੇਵਾ ਦਲ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਦੀ ਅਗਵਾਈ ਵਿਚ ਜਥਾ ਬਾਪੂ ਸੂਰਤ ਸਿੰਘ ਜੀ ਦੀ ਹਮਾਇਤ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਪੁਰਜ਼ੋਰ ਸਾਥ ਦੇਣ ਅਤੇ ਸੰਘਰਸ਼ ਕਮੇਟੀ ਵੱਲੋਂ ਮਿਤੀ 10ਨੂੰ ਲੁਧਿਆਣਾ ਪੂਰਨ ਰੂਪ ਵਿਚ ਬੰਦ ਕਰਵਾਉਣ ਦੇ ਸੱਦੇ ਤੇ ਸਰਕਾਰ ਪ੍ਰਤੀ ਰੋਸ ਪ੍ਰਦਰਸ਼ਿਤ ਕਰਵਾਉਣ ਸੰਬੰਧੀ ਜਥਾ ਰਵਾਨਾ ਹੋਇਆ ।ਇਸ ਦੀ ਅਗਵਾਈ ਵਿਚ ਭਾਈ ਮਨਦੀਪ ਹੱਥਨ ਨੇ ਅਹਿਮ ਯੋਗਦਾਨ ਪਾਇਆ।ਇਸ ਮੌਕੇ ਉਨ੍ਹਾਂ ਨਾਲ ਭਾਈ ਚਮਕੌਰ ਸਿੰਘ ਰੰਗੀਆਂ, ਭਾਈ ਕਰਮਜੀਤ ਸਿੰਘ ਰੰਗੀਆਂ, ਭਾਈ ਜਸਵਿੰਦਰ ਸਿੰਘ ਟਕਸਾਲੀ, ਭਾਈ ਜਗਜੀਤ ਸਿੰਘ ਹੇੜੀ ਕੇ, ਭਾਈ ਗੁਰਵਿੰਦਰ ਸਿੰਘ ਹੇੜੀ ਕੇ, ਭਾਈ ਜਸਵੀਰ ਸਿੰਘ ਧੰਗੀਵਾਲ, ਭਾਈ ਬਲਜਿੰਦਰ ਸਿੰਘ ਰਣੀਕੇ, ਜਸਪ੍ਰੀਤ ਸਿੰਘ ਮੁਲੋਵਾਲ, ਹੈਰੀ ਸਿੰਘ ਮੁਲੋਵਾਲ, ਸੰਦੀਪ ਸਿੰਘ ਮੁਲੋਵਾਲ, ਜਗਦੀਪ ਸਿੰਘ ਅਲੀਪੁਰ, ਜਰਨੈਲ ਸਿੰਘ ਅਲੀਪੁਰ ਆਦਿ ਹੋਰ ਸੇਵਾਦਾਰ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply