ਅੰਮ੍ਰਿਤਸਰ, 10 ਜੁਲਾਈ (ਚਰਨਜੀਤ ਸਿੰਘ ਛੀਨਾ) – ਪੰਜਾਬ ਸਰਕਾਰ ਵੱਲੋਂ ਸੈਸ਼ਨ 2015-16 ਦੇ ਬੀ.ਐਡ ਦੇ ਦਾਖਲੇ ਲਈ ਦਾਖਲਾ ਸੈਂਟਰਲਾਈਜ਼ ਆਨਲਾਈਨ ਕੌਂਸਲਿੰਗ ਦੀ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਰਾਕੇਸ਼ ਮਹਾਜਨ, ਕੋਆਰਡੀਨੇਟਰ ਨੇ ਦੱਸਿਆ ਕਿ ਦੋ ਸਾਲਾ ਬੀ.ਐਡ. ਕੋਰਸ ਦੇ ਦਾਖਲੇ ਲਈ ਇਹ ਕੌਂਸਲਿੰਗ, ਪੰਜਾਬ ਰਾਜ ਦੇ ਸਾਰੇ ਬੀ.ਐਡ. ਕਾਲਜ ਜਿਹੜੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਹਨ, ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ 15 ਜੁਲਾਈ ਤੋਂ ਵੈਬਸਾਈਟ ‘ਤੇ ਉਪਲਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਸੀਟਾਂ, ਐਪਲੀਕੇਸ਼ਨ, ਦਾਖਲਾ ਪ੍ਰਕ੍ਰਿਆ, ਸ਼ਡਿਊਲ ਅਤੇ ਫੀਸਾਂ ਸਬੰਧੀ ਜਾਣਕਾਰੀ ਇਸ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਅਤੇ ਰਿਜ਼ਨਲ ਕੈਂਪਸਾਂ ਵੱਲੋਂ ਚਲਾਏ ਜਾ ਰਹੇ ਬੀ.ਟੈਕ. ਸੈਸ਼ਨ 2015-16 ਦੇ ਕੋਰਸਾਂ ਲਈ ਪਹਿਲੀ ਮੈਨੁਅਲ ਕੌਂਸਲਿੰਗ 20 ਤੋਂ 25 ਜੁਲਾਈ ਨੂੰ ਹੋ ਰਹੀ ਹੈ ਜਿਹੜੀ ਕਿ ਜੇ.ਈ.ਈ. (ਮੇਨ) ਦੀ ਰੈਂਕਿੰਗ ‘ਤੇ ਆਧਾਰਿਤ ਹੋਵੇਗੀ। ਸੀਟਾਂ ਬਚਣ ‘ਤੇ ਦੂਜੀ ਕੌਂਸਲਿੰਗ 28 ਤੋਂ 30 ਜੁਲਾਈ ਨੂੰ ਕਰਵਾਈ ਜਾਵੇਗੀ, ਜਿਸ ਵਿਚ ਉਹ ਵਿਦਿਆਰਥੀ ਵੀ ਭਾਗ ਲੈ ਸਕਦੇ ਹਨ ਜਿਨ੍ਹਾਂ ਨੇ ੧੦+੨ ਨਾਨ ਮੈਡੀਕਲ ਵਿਚ ਫਿਜ਼ਿਕਸ ਕੈਮਿਸਟਰੀ ਮੈਥ ਵਿਚ 60ਪ੍ਰਤੀਸ਼ਤ ਅੰਕ ਲਏ ਹਨ ਅਤੇ ਜੇ.ਈ.ਈ. ਦੀ ਦਾਖਲਾ ਪੀ੍ਰਖਿਆ ਨਾ ਵੀ ਦਿੱਤੀ ਹੋਵੇ। ਇਹ ਮੈਨੁਅਲ ਕੌਂਸਲਿੰਗ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਕਰਵਾਈ ਜਾਵੇਗੀ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ੧੮ ਜੁਲਾਈ ਤੋਂ ਯੂਨੀਵਰਸਿਟੀ ਵੈਬਸਾਈਟ ‘ਤੇ ਉਪਲਬਧ ਸ਼ਡਿਊਲ ਨੂੰ ਵੇਖ ਸਕਦੇ ਹਨ। ਯੂਨੀਵਰਸਿਟੀ ਵੱਲੋਂ ਕਸ਼ਮੀਰੀ ਮਾਈਗ੍ਰੇਂਟ ਦੀ ਸਹੂਲਤ ਲਈ ਬੀ.ਟੈਕ. ਦੇ ਸਾਰੇ ਕੋਰਸਾਂ ਵਿਚ ਦੋ ਫੀਸਦ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ ਅਤੇ ਉਹ ਵਿਦਿਆਰਥੀ ਵੀ ਆਨ-ਲਾਈਨ ਅਪਲਾਈ ਕਰ ਸਕਦੇ ਹਨ।
ਬੀ.ਟੈਕ ਦੇ ਵੱਖ-ਵੱਖ ਸਟ੍ਰੀਮ ਵਿਚ 1560 ਸੀਟਾਂ ਹਨ ਅਤੇ ਇਨ੍ਹਾਂ ਵਿਚ ਅਪਲਾਈ ਕਰਨ ਲਈ ਆਨਲਾਈਨ ਦਾਖਲਾ ਪ੍ਰੀਕ੍ਰਿਆ 7 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ। ਵਿਦਿਆਰਥੀ 14 ਜੁਲਾਈ ਤਕ ਸਟੇਟ ਬੈਂਕ ਆਫ ਪਟਿਆਲਾ ਦੀ ਬ੍ਰਾਂਚ ਵਿਚ ਫੀਸ ਜਮ੍ਹਾਂ ਕਰਵਾ ਸਕਦੇ ਹਨ ਅਤੇ 17 ਜੁਲਾਈ ਤਕ ਆਨਲਾਈਨ ਅਪਲਾਈ ਕਰ ਸਕਦੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media