ਅੰਮ੍ਰਿਤਸਰ, 10 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਸ਼ਤਿਹਾਰ ਨੰਬਰ 1/2015 ਰਾਹੀਂ ਕਲਰਕ-ਕਮ-ਜੂਨੀਅਰ ਡਾਟਾ ਐਂਟਰੀ ਓਪਰੇਟਰ (ਸਪੈਸ਼ਲ ਡਰਾਈਵ ਫਾਰ ਐਸ.ਸੀ.) ਦੀਆਂ ਅਸਾਮੀਆਂ ਦਾ ਲਿਖਤੀ ਟੈਸਟ ਯੂਨੀਵਰਸਿਟੀ ਵੱਲੋਂ 25 ਜੁਲਾਈ, 2015 ਨੂੰ ਲਿਆ ਜਾਵੇਗਾ।
ਰਜਿਸਟਰਾਰ, ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਰੇ ਯੋਗ ਉਮੀਦਵਾਰ ਆਪਣੇ ਐਡਮਿਟ ਕਾਰਡ ਯੂਨੀਵਰਸਿਟੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਆਵੇ ਤਾਂ ਉਹ ਉਪ-ਰਜਿਸਟਰਾਰ (ਅਮਲਾ) ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਹਦਾਇਤ ਕੀਤੀ ਉਹ ਟੈਸਟ ਵਾਲੇ ਦਿਨ ਆਪਣੇ ਐਡਮਿਟ ਕਾਰਡ ਨਾਲ ਲੈ ਕੇ ਆਉਣ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media