ਜੰਡਿਆਲਾ ਗੁਰੂ, 10 ਜੁਲਾਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਬੀਤੀ ਰਾਤ ਕਰੀਬ 10 ਵਜੇ ਵਾਰਡ ਨੰਬਰ ੮ ਤੋਂ ਅਕਾਲੀ ਕੋਂਸਲਰ ਰਾਕੇਸ਼ ਕੁਮਾਰ ਟੋਨੀ ਦੇ ਦਿਹਾਂਤ ਹੋਣ ਦੀ ਖਬਰ ਨਾਲ ਸਾਰੇ ਜੰਡਿਆਲਾ ਗੁਰੂ ਵਿੱਚ ਸੋਗ ਦੀ ਲਹਿਰ ਦੋੜ ਗਈ। ਰਾਕੇਸ਼ ਕੁਮਾਰ ਟੋਨੀ ਅਲਸਰ ਦੀ ਬਿਮਾਰੀ ਤੋਂ ਪੀੜ੍ਹਤ ਸਨ।ਅੱਜ ਸਵੇਰੇ 11 ਵਜੇ ਉਹਨਾ ਦਾ ਅੰਤਿਮ ਸੰਸਕਾਰ ਸ਼ਿਵਪੁਰੀ ਗਊਸ਼ਾਲਾ ਰੋਡ ਕਰ ਦਿੱਤਾ ਗਿਆ।ਇਸ ਦੁੱਖਦ ਘਟਨਾ ਮੋਕੇ ਦੁਕਾਨਦਾਰਾ ਨੇ ਉਹਨਾ ਦੇ ਅੰਤਿਮ ਸੰਸਕਾਰ ਤੱਕ ਦੁਕਾਨਾ ਬੰਦ ਰੱਖਕੇ ਅਪਨੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਰਾਕੇਸ਼ ਕੁਮਾਰ ਟੋਨੀ ਸ਼ਹਿਰ ਵਾਸੀਆ ਦੇ ਹਰਮਨ ਪਿਆਰੇ ਨੇਤਾ ਸਨ।ਉਹ ਨਾ ਹੀ ਕਾਗਰਸੀ ਅਤੇ ਨਾ ਹੀ ਅਕਾਲੀ ਵਰਕਰ ਦੇਖਦੇ ਸਨ, ਉਹਨਾ ਨੂੰ ਜਨਤਾ ਦਾ ਕੰਮ ਕਰਵਾਉਣ ਵਿਚ ਬੜਾ ਉਤਸ਼ਾਹ ਹੁੰਦਾ ਸੀ ਜਿਸ ਕਰਕੇ ਉਹ ਹਰ ਇੱਕ ਪਰਿਵਾਰ ਵਿਚ ਝਟ-ਪਟ ਘੁਲ-ਮਿਲ ਜਾਦੇ ਸਨ।
ਉਹਨਾ ਦੇ ਅੰਤਿਮ ਸੰਸਕਾਰ ਮੋਕੇ ਸਮੂਹ ਸ਼ਹਿਰ ਵਾਸੀਆ ਤੋਂ ਇਲਾਵਾ ਅਜੈਪਾਲ ਸਿੰਘ ਮੀਰਾਂਕੋਟ ਚੇਅਰਮੈਨ ਪਨਸਪ, ਨਗਰ ਕੋਂਸਲ ਪ੍ਰਧਾਨ ਮਮਤਾ ਰਾਣੀ, ਮੀਤ ਪ੍ਰਧਾਨ ਸੰਨੀ ਸ਼ਰਮਾ, ਰਵਿੰਦਰਪਾਲ ਕੁੱਕੂ ਕੋਂਸਲਰ, ਰਾਜਕੁਮਾਰ ਮਲਹੋਤਰਾ ਕੋਂਸਲਰ, ਹਰਚਰਨ ਸਿੰਘ ਬਰਾੜ ਕੋਂਸਲਰ, ਰਣਧੀਰ ਸਿੰਘ ਕੋਂਸਲਰ, ਰਾਜੀਵ ਕੁਮਾਰ ਮਾਣਾ ਭਾਜਪਾ ਆਗੂ, ਆਸ਼ੂ ਵਿਨਾਇਕ, ਸੁਖਚੈਨ ਸਿੰਘ, ਮੰਗਲ ਸਿੰਘ ਪਿੰ. ਸਕੱਤਰ ਸਿੰਘ ਦੇਵੀਦਾਸਪੁਰਾ, ਵਿਰਾਟ ਦੇਵਗਨ, ਹੈਪੀ ਕੋਂਸਲਰ, ਪਿੰ. ਪਾਸੀ, ਸੁਰਜੀਤ ਸਿੰਘ ਕੰਗ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਪ੍ਰਤਾਪ ਸਿੰਘ, ਮਦਨ ਮੋਹਨ, ਸਮੇਤ ਠਾਠਾ ਮਾਰਦਾ ਇੱਕਠ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚਿਆ ਹੋਇਆ ਸੀ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media