
ਹੁਸ਼ਿਆਰਪੁਰ, 10 ਜੁਲਾਈ (ਸਤਵਿੰਦਰ ਸਿੰਘ) – ਅਗਰਵਾਲ ਭਵਨ ‘ਚ ਆਯੋਜਿਤ ਇਕ ਸਮਾਰੋਹ ਵਿਚ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਭਵਨ ਦੇ ਨਿਰਮਾਣ ਲਈ 2 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਅਗਰਵਾਲ ਸਭਾ ਦੇ ਪ੍ਰਧਾਨ ਮੂਨੀ ਲਾਲ ਸਰਾਫ, ਮਹੇਸ਼ ਅਗਰਵਾਲ, ਡਾ. ਅਸ਼ੋਕ ਗੁਪਤਾ, ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਵਿਜੇ ਅਗਰਵਾਲ, ਜਗਦੀਸ਼ ਅਗਰਵਾਲ, ਰਘੁਨਾਥ ਗੁਪਤਾ, ਸੁਰਿੰਦਰ ਅਗਰਵਾਲ, ਵਿਪਨ ਅਗਰਵਾਲ, ਸੰਜੀਵ ਗੁਪਤਾ ਨੂੰ ਭੇਟ ਕੀਤਾ। ਇਸ ਮੌਕੇ’ਤੇ ਸ਼੍ਰੀ ਸਾਂਪਲਾ ਨੇ ਕਿਹਾ ਕਿ ਇਹ ਰਾਸ਼ੀ ਜੋ ਅਗਰਵਾਲ ਸਭਾ ਨੂੰ ਭੇਂਟ ਕੀਤਾ ਜਾ ਰਿਹਾ ਹੈ, ਇਹ ਆਪ ਲੋਕਾਂ ਦਾ ਪਿਆਰ ਜੋ ਮੈਨੂੰ ਲੋਕਸਭਾ ਚੋਣਾ ਵਿਚ ਮਿਲਿਆ ਹੈ, ਉਸੇ ਦੀ ਬਦੌਲਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਵਿਕਾਸ਼ਸ਼ੀਲ ਨੀਤਿਆਂ ਵਾਲੀ ਸਰਕਾਰ ਹੈ ਅਤੇ ਉਸਦੀ ਇੱਛਾ ਹੈ ਕਿ ਭਾਰਤ ਇਕ ਵਿਕਸ਼ਿਤ ਰਾਸ਼ਟਰ ਬਣੇ। ਆਖਰ ਵਿਚ ਸਭਾ ਦੇ ਪ੍ਰਧਾਨ ਮੁਨੀ ਲਾਲ ਸਰਾਫ ਨੇ ਸ਼੍ਰੀ ਸਾਂਪਲਾ ਦਾ ਧੰਨਵਾਦ ਕਰਦੇ ਹੋਏ ਕਿਹਾਕਿ ਸ਼੍ਰੀ ਸਾਂਪਲਾ ਹੁਸ਼ਿਆਰਪੁਰ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤੋਂ ਦਿੱਲੀ ਲਈ ਜੋ ਟ੍ਰੇਨ ਚਲਾਈ ਗਈ ਹੈ ਉਸ ਨਾਲ ਵਾਪਾਰੀ ਵਰਗ ਨੂੰ ਭਾਰੀ ਲਾਭ ਮਿਲ ਰਿਹਾ ਹੈ। ਅਸੀ ਆਸ ਕਰਦੇਹਾਂ ਕਿ ਸ਼੍ਰੀ ਸਾਂਪਲਾ ਇਲਾਕੇ ਦੇ ਵਿਕਾਸ ਲਈ ਸਦਾ ਤਿਆਰ ਰਹਿਣਗੇ। ਇਸ ਮੌਕੇ’ਤੇ ਸ਼੍ਰੀ ਸਾਂਪਲਾ ਦੇ ਨਾਲ ਭਾਜਪਾ ਆਗੂ ਭਾਰਤ ਭੂਸ਼ਣ ਵਰਮਾ, ਨਰੇਸ਼ ਅਗਰਵਾਲ, ਆਨੰਦ ਅਗਰਵਾਲ, ਗੋਪਾਲ ਅਗਰਵਾਲ ਤੇਹੋਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media