Friday, July 17, 2026

ਖਾਲਸਾ ਕਾਲਜ ਦੇ ਅੰਡਰ ਸੈਕਟਰੀ ਡੀ. ਐਸ. ਰਟੌਲ ਨੂੰ ਸਦਮਾ, ਮਾਤਾ ਦਾ ਦਿਹਾਂਤ

ਅੰਤਿਮ ਸਸਕਾਰ ਮੌਕੇ ਰਾਜਨੀਤਿਕ ਤੇ ਧਾਰਮਿਕ ਸਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

PPN1107201517
ਅੰਮ੍ਰਿਤਸਰ, 10  ਜੁਲਾਈ (ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ਼ ਗਵਰਨਿੰਗ ਕੌਂਸਲ ਦੇ ਅੰਡਰ ਸੈਕਟਰੀ ਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਸ: ਧਰਮਿੰਦਰ ਸਿੰਘ ਰਟੌਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਮਾਤਾ ਸਰਦਾਰਨੀ ਰਘਬੀਰ ਕੌਰ ਰਟੌਲ (70) ਪਤਨੀ ਸਵ: ਪ੍ਰੇਮ ਸਿੰਘ ਰਟੌਲ ਦਾ ਸੰਖੇਪ ਬਿਮਾਰੀ ਮਗਰੋਂ ਨਿੱਜੀ ਹਸਪਤਾਲ ਵਿਖੇ ਬੀਤੀ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਗੁ: ਸ਼ਹੀਦ ਗੰਜ ਨਜ਼ਦੀਕ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।
ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਇਸ਼ਵਿੰਦਰ ਸਿੰਘ ਗਰੇਵਾਲ, ਰਣਦੀਪ ਸਿੰਘ ਆਹਲੂਵਾਲੀਆ ਪੀ. ਆਰ. ਓ. ਡਿਪਟੀ ਸੀ. ਐਮ., ਸਰਦੂਲ ਸਿੰਘ ਮੰਨਣ, ਖ਼ਾਲਸਾ ਕਾਲਜ਼ ਦੇ ਪ੍ਰਿੰ: ਡਾ: ਮਹਿਲ ਸਿੰਘ, ਪ੍ਰਿੰ: ਸੁਖਬੀਰ ਕੌਰ ਮਾਹਲ, ਪ੍ਰਿੰ: ਨਿਰਮਲ ਸਿੰਘ ਭੰਗੂ, ਪ੍ਰਿੰ: ਤਜਿੰਦਰ ਕੌਰ ਬਿੰਦਰਾ, ਪ੍ਰਿੰ: ਸੁਰਿੰਦਰਪਾਲ ਕੌਰ ਢਿੱਲੋਂ, ਪ੍ਰਿੰ: ਆਰ. ਕੇ. ਧਵਨ, ਕੁਲਵਿੰਦਰ ਸਿੰਘ ਅਕਾਊਂਟ ਅਫ਼ਸਰ, ਪ੍ਰਿੰ: ਜਸਪਾਲ ਸਿੰਘ, ਗੁਰਨਾਮ ਸਿੰਘ ਹੇਰ, ਸ਼ਿਵਦੇਵ ਸਿੰਘ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਸ: ਉਪਕਾਰ ਸਿੰਘ ਸੰਧੂ ਚੇਅਰਮੈਨ ਪੇਡਾ, ਸ: ਹਰਪ੍ਰੀਤ ਸਿੰਘ ਗਿੱਲ, ਸੁੱਖਜਿੰਦਰ ਸਿੰਘ ਹੇਰ, ਰੌਬਿਨ ਸਿੰਘ, ਰੇਸ਼ਮ ਸਿੰਘ, ਪ੍ਰੀਤਮ ਸਿੰਘ, ਸਿਮਰਨਜੀਤ ਸਿੰਘ, ਸੁਖਦੀਪ ਸਿੰਘ ਸਿੱਧੂ, ਹਰਦੀਪ ਸਿੰਘ ਜੇ. ਈ., ਜਗੀਰ ਕੌਰ ਮੀਰਾਂਕੋਟ, ਰਛਪਾਲ ਸਿੰਘ, ਕੈਪਟਨ ਰੰਧਾਵਾ, ਜਗਤਾਰ ਸਿੰਘ ਲਾਂਬਾ, ਯੁੱਧਬੀਰ ਰਾਣਾ, ਅਸ਼ੋਕ ਨੀਰ ਆਦਿ ਹਾਜ਼ਰ ਸਨ।
ਇਸ ਮੌਕੇ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਐਮ. ਐਲ. ਏ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸਰਬੱਤ ਦਾ ਭਲਾ ਟਰੱਸਟ ਦੇ ਐਸ. ਪੀ. ਸਿੰਘ ਓਬਰਾਏ, ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਜਸਵਿੰਦਰ ਸਿੰਘ ਐਡਵੋਕੇਟ ਆਦਿ ਨੇ ਸ: ਰਟੌਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਰਘਬੀਰ ਕੌਰ ਜੋ ਆਪਣੇ ਪਿੱਛੇ ਦੋ ਬੇਟੇ ਧਰਮਿੰਦਰ ਸਿੰਘ ਰਟੌਲ, ਜਸਵਿੰਦਰ ਸਿੰਘ ਰਟੌਲ ਅਤੇ ਇਕ ਬੇਟੀ ਲਖਵਿੰਦਰ ਕੌਰ ਨੂੰ ਛੱਡ ਗਏ ਹਨ। ਮਾਤਾ ਰਘਬੀਰ ਕੌਰ ਦੀ ਚਿਖਾ ਨੂੰ ਅਗਨੀ ਡੀ. ਐਸ. ਰਟੌਲ ਵੱਲੋਂ ਦਿੱਤੀ ਗਈ। ਰਘਬੀਰ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ੧੯ ਜੁਲਾਈ ਦਿਨ ਐਤਵਾਰ ਗੁ: ਮੱਲ੍ਹਾ ਸਾਹਿਬ ਮੀਰਾਂਕੋਟ ਰੋਡ ਅੰਮ੍ਰਿਤਸਰ ਵਿਖੇ ਹੋਵੇਗੀ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply