ਵੱਖ-ਵੱਖ ਪਿੰਡਾਂ ਦੇ ਵਿਕਾਸ ਲਈ ਗ੍ਰਾਟਾਂ ਵੰਡੀਆਂ
ਹੁਸ਼ਿਆਰਪੁਰ, 11 ਜੁਲਾਈ (ਸਤਵਿੰਦਰ ਸਿੰਘ)- ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਵਿਕਾਸ ਲਈ ਕੇਂਦਰ ਤੋਂ ਵੱਖ-ਵੱਖ ਸਕੀਮਾਂ ਲਿਆਦੀਆਂ ਜਾਣਗੀਆਂ ਅਤੇ ਹਲਕੇ ਦੇ ਵਿਕਾਸ ਲਈ ਕਿਸੇ ਵੀ ਤਰ੍ਹਾਂ ਦੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਾਡੀ ਸਰਕਾਰ ਦਾ ਇਕੋਂ ਇਕ ਟੀਚਾ ਹੈ ਕਿ ਸ਼ਹਿਰਾ ਅਤੇ ਪਿੰਡਾਂ ਦਾ ਵਿਕਾਸ ਹੋਵੇ। ਉੱਕਤ ਗੱਲ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਆਪਣੇ ਸੰਸਦੀ ਦਫਤਰ ਵਿਖੇ ਵੱਖ ਵੱਖ ਵਿਕਾਸ ਦੇ ਕੰਮਾਂ ਲਈ ਗ੍ਰਾਂਟਾਂ ਦੀ ਰਾਸ਼ੀ ਤਕਸੀਮ ਕਰਦੇ ਹੋਏ ਕਹੀ।ਇਸ ਦੌਰਾਨ ਉਨ੍ਹਾਂ ਪਿੰਡ ਮੁਕੀਮਪੁਰ ਨੂੰ 2 ਲੱਖ, ਪਿੰਡ ਘੁਗਿਆਲ ਨੂੰ 1.50 ਲੱਖ, ਨੂਰਪੁਰ ਨੂੰ 2 ਲੱਖ, ਪਿੰਡ ਮਹਿੰਦੀਪੁਰ 2 ਲੱਖ, ਪਿੰਡ ਸਿੰਗੜੀਵਾਲਾ 2 ਲੱਖ ਅਤੇ ਨੂਰਪੁਰ ਨੂੰ 2 ਲੱਖ ਰੁਪਏ ਦੇ ਚੈਕ ਭੇਂਟ ਕੀਤੇ। ਇਸ ਮੌਕੇ ‘ਤੇ ਪੰਚਾਇਤਾ ਅਤੇ ਹੋਰਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਵਿਕਾਸ ਕੰਮਾਂ ਦੇ ਨਾਲ ਨਾਲ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਸਵਛ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਸਾਨੂੰ ਪਿੰਡ ਵਿਚ ਜਿਥੇ ਗੰਦਗੀ ਦੇ ਢੇਰ ਲੱਗੇ ਹੋਣ ਉਥੇ ਪੰਚਾਇਤਾਂ ਨੂੰ ਪਿੰਡ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਅਤੇ ਖੁਦ ਹਫਤੇ ਵਿਚ ਇਕ ਵਾਰ ਸਫਾਈ ਕਰਵਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਜਿਥੇ ਸਵਛ ਭਾਰਤ ਮਿਸ਼ਨ ਨੂੰ ਮਜ਼ਬੂਤੀ ਮਿਲੇਗੀ ਉਥੇ ਸਾਡੇ ਪਿੰਡ ਵੀ ਜਲਦ ਤੋਂ ਜਲਦ ਸੁੰਦਰ ਅਤੇ ਸਵਛ ਨਜਰ ਆਉਣਗੇ। ਇਹ ਟੀਚਾ ਨਾਮਾਤਰ ਧਨ ਦੇ ਖਰਚੇ ਨਾਲ ਪੂਰਾ ਕੀਤਾ ਜਾ ਸਕਦਾ ਹੈ। ਇਸ ਮੌਕੇ’ਤੇ ਉਨ੍ਹਾਂ ਨਾਲ ਅਮਿਤ ਸਾਂਪਲਾ, ਮਿਲਕ ਪਲਾਂਟ ਦੇ ਚੇਅਰਮੈਨ ਕਰਮਜੀਤ ਸਿੰਘ ਬੱਬਲੂ ਜੋਸ਼, ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਵਿਜੇ ਅੱਗਰਵਾਲ, ਭਾਰਤ ਭੁਸ਼ਣ ਵਰਮਾ, ਡਾ. ਰਮਨ ਘਈ, ਨਰੇਸ਼ ਅਗਰਵਾਲ, ਗੋਪਾਲ ਅਗਰਵਾਲ, ਐਡਵੋਕੇਟ ਡੀ.ਐਸ.ਬਾਗੀ, ਮੁਨੀਸ਼ ਵਸ਼ਿਸਟ, ਹੁਸ਼ਿਆਰ ਸਿੰਘ ਧਾਮੀ, ਆਦਿ ਹਾਜ਼ਰ ਸਨ। ਇਸ ਮੌਕੇ’ਤੇ ਐਸ.ਡੀ.ਐਮ. ਆਨੰਦ ਸਾਗਰ ਸ਼ਰਮਾ ਵੀ ਹਾਜ਼ਰ ਸਨ।
Punjab Post Daily Online Newspaper & Print Media
