Sunday, April 26, 2026

ਨਵ-ਨਿਯੁੱਕਤ ਸ੍ਰੀ ਸਵਰਨ ਸਿੰਘ ਖਾਲਸਾ ਵੀ ਡੀ ਜੀ -੨ ਦਾ ਬਟਾਲਾ ਵਿਖੇ ਸਨਮਾਨ

ਮੁਸਕਾਨ ਕਲੱਬ ਬਟਾਲਾ ਦੇ ਪ੍ਰਧਾਨ ਲਾਇਨ ਮੈਂਬਰ ਸ੍ਰੀ ਭਾਰਤ ਭੂਸ਼ਨ ਬਣੇ ਜੋਨ ਚੇਅਰਮੈਨ

PPN1207201506
ਬਟਾਲਾ, 12 ਜੁਲਾਈ (ਨਰਿੰਦਰ ਬਰਨਾਲ) – ਵਿਸ਼ਵ ਪ੍ਰਸਿੱਧ ਸੰਸਥਾ ਲਾਇੰਨਜ਼ ਕਲੱਬ 321-ਡੀ ਦੀ ਇਕਾਈ ਮੁਸਕਾਨ ਕਲੱਬ ਬਟਾਲਾ 321-ਡੀ ਵੱਲੋ ਨਵ-ਨਿਯੁਕਤ ਵਾਇਸ ਡਿਸਟ੍ਰਿਕ ਗਵਰਨਰ-2 ਦੀ ਬਟਾਲਾ ਵਿਖੇ ਫੇਰੀ ਦਾ ਮੁਸਕਾਨ ਕਲੱਬ ਬਟਾਲਾ ਦੇ ਲਾਇੰਨ ਮੈਂਬਰਾਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ।ਵੰਡਰ ਹੋਟਲ ਬਟਾਲਾ ਵਿਖੇ ਆਯੋਜਿਤ ਸਮਾਗਮ ਵਿੱਚ ਭਰਵੀਂ ਗਿਣਤੀ ਵਿੱਚ ਸੰਬੋਧਨ ਕਰਦਿਆਂ ਸ੍ਰੀ ਸਵਰਨ ਸਿੰਘ ਖਾਲਸਾ 321-ਡੀ ਨੇ ਕਿਹਾ ਵਿਸ਼ਵ ਪੱਧਰ ਦੇ ਲਾਇੰਨਜ਼ ਕਲੱਬਾ ਲੋਕ ਭਲਾਈ ਹਿੱਤ ਸੇਵਾ ਦੇ ਕਾਰਜ ਕਰ ਰਹੀਆਂ ਹਨ।ਸੇਵਾ ਭਾਵਨਾ ਨਾਲ ਮਿਹਨਤ ਕਰ ਰਹੀਆਂ ਕਲੱਬਾਂ ਬਿੰਨਾਂ ਭੇਦ ਭਾਵ ਦੇ ਆਪਣੇ ਫਰਜ਼ ਨਿਭਾ ਰਹੀਆਂ ਹਨ। ਸਾਨੂੰ ਸਾਰਿਆਂ ਨੂੰ ਲੋਕ ਭਲਾਈ ਦੇ ਖੇਤਰ ਵਿਚ ਇੱਕ ਜੁੱਟ ਹੋ ਕੇ ਕੰਮ ਕਰਨੇ ਚਾਹੀਦੇ ਹਨ। ਇਸ ਮੌਕੇ ਸ੍ਰੀ ਸਵਰਨ ਸਿੰਘ ਖਾਲਸਾ ਤੇ ਉਹਨਾ ਦੀ ਧਰਮਪਤਨੀ ਦਾ ਫੁੱਲਾਂ ਦੇ ਹਾਰਾਂ ਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਮੁਸਕਾਨ ਕਲੱਬ ਬਟਾਲਾ ਦੀ ਨਵੀ ਨਿਯੁੱਕਤ ਕਮੇਟੀ ਨੂੰ ਕਲੱਬ ਦੀਆਂ ਪਿੰਨਾ ਲਗਾ ਕੇ ਸਨਮਾਨਤ ਕੀਤਾ ਗਿਆ, ਨਵੀ ਕਮੇਟੀ ਵਿੱਚ ਪ੍ਰਧਾਨ ਡਾ ਰਣਜੀਤ ਸਿੰਘ ਰੰਧਾਵਾ, ਲਖਵਿੰਦਰ ਸਿੰਘ, ਦਵਿੰਦਰ ਸਿੰਘ, ਬਖਸਿੰਦਰ ਸਿੰਘ, ਨਰਿੰਦਰ ਸਿੰਘ ਭੂਮਿਕਾ ਨਿਭਾਂਉਣਗੇ।ਇਸ ਮੌਕੇ ਲਾਂਇੰਨ ਭਾਂਰਤ ਭੂਸ਼ਨ ਨੂੰ ਜੋਨ ਚੇਅਰਮੈਨ ਨਿਯੁਕਤ ਕੀਤਾ ਗਿਆ।ਭਰਵੇਂ ਇਕੱਠ ਵਿਚ ਸ੍ਰੀ ਲਾਇੰਨ ਮੱਲੀ, ਡਾ. ਰਣਜੀਤ ਸਿੰਘ ਪ੍ਰਧਾਨ, ਹਰਭਜਨ ਸਿੰਘ ਸੇਖੋਂ ਚਾਰਟਡ ਪ੍ਰੈਜੀਡੈਂਟ, ਬਲਦੇਵ ਸਿੰਘ ਬੁੱਟਰ, ਪ੍ਰਿੰਸੀਪਲ  ਦਵਿੰਦਰ ਸਿੰਘ, ਬਲਕਾਰ ਸਿੰਘ, ਨਰਿੰਦਰ ਸਿੰਘ ਸੰਧੂ, ਡਾ ਗੁਰਪ੍ਰੀਤ ਸਿੰਘ, ਅਰਸਦੀਪ ਸਿੰਘ ਕਾਹਲੋ, ਗੁਰਪ੍ਰੀਤ ਸਿੰਘ ਕਾਲਾ ਨੰਗਲ, ਲਖਵਿੰਦਰ ਸਿੰਘ ਢਿਲੋਂ,ਸੁਮਨ ਬਾਲਾ ਆਦਿ ਮੈਂਬਰ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply