Tuesday, October 6, 2026

ਆਜ਼ਾਦੀ ਤੋਂ ਬਾਅਦ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਮਾਝੇ ਦੇ ਇਲਾਕੇ ਨੂੰ ਅਣਗੌਲਿਆ – ਵਿਧਾਇਕ ਸੇਖੜੀ

PPN1307201503ਬਟਾਲਾ, 13 ਜੁਲਾਈ (ਨਰਿੰਦਰ ਬਰਨਾਲ) – ਹਲਕਾ ਬਟਾਲਾ ਦੇ ਵਿਧਾਇਕ ਅਸ਼ਵਨੀ ਸੇਖੜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ 1947 ਵਿਚ ਦੇਸ ਆਜ਼ਾਦ ਹੋਣ ਤੋਂ ਬਾਅਦ ਕੇਂਦਰ ਅਤੇ ਪੰਜਾਬ ਵਿਚ ਬਣਨ ਵਾਲੀਆਂ ਸਰਕਾਰਾਂ ਨੇ ਮਾਝੇ ਦੇ ਇਲਾਕੇ ਨੂੰ ਅਣਗੌਲਿਆ ਰੱਖਿਆ ਜਿਸ ਕਰਕੇ ਅੱਜ ਤੱਕ ਮਾਝੇ ਦੇ ਸਰਹੱਦੀ ਜ਼ਿਲਿਆਂ ਦਾ ਵਿਕਾਸ ਨਹੀਂ ਹੋ ਸਕਿਆ। ਸੇਖੜੀ ਨੇ ਦੱਸਿਆ ਕਿ ਮਾਝੇ ਦੇ ਅੰਮ੍ਰਿਤਸਰ ਸ਼ਹਿਰ ਵਿਚ ਸ੍ਰੀ ਗੁਰੂ ਰਾਮਦਾਸ ਜੀ ਨੇ ਵਪਾਰੀਆਂ ਨੂੰ ਲਿਆ ਕੇ ਵਸਾਇਆ ਸੀ ਤੇ ਹੌਲੀ ਹੋਲੀ ਇਹ ਸ਼ਹਿਰ ਸੈਂਟਰਲ ਏਸ਼ੀਆ ਦਾ ਟਰੇਡ ਸੈਂਟਰ ਬਣ ਗਿਆ ਸੀ ਤੇ ਇਸ ਦੇ ਨਾਲ ਹੀ ਜ਼ਿਲਾ ਗੁਰਦਾਸਪੁਰ ਵਿਚ ਬਟਾਲਾ ਦਾ ਇਲਾਕਾ ਜਿਸ ਨੂੰ ਕਿਸੇ ਵੇਲੇ ਮਨਚੈਸਟਰ ਆਫ ਇੰਡੀਆ ਕਿਹਾ ਜਾਂਦਾ ਸੀ ਅੱਜ ਵੱਖ ਵੱਖ ਸਰਕਾਰਾਂ ਦੀਆਂ ਨੀਤੀਆਂ ਕਾਰਣ ਮੰਦਹਾਲੀ ਦਾ ਸ਼ਿਕਾਰ ਹੋਇਆ ਪਿਆ ਹੈ ਤੇ ਇਸ ਇਲਾਕੇ ਦੀ ਇਡਸਟਰੀ ਬਰਬਾਦੀ ਦੇ ਕੰਢੇ ਪਹੁੰਚ ਚੁੱਕੀ ਹੈ।
ਸੇਖੜੀ ਨੇ ਦੱਸਿਆ ਕਿ ਸਰਹੱਦੀ ਜ਼ਿਲਿਆਂ ਗੁਰਦਾਸਪੁਰ,ਪਠਾਨਕੋਟ, ਅੰਮ੍ਰਿਤਸਰ, ਤਰਨਤਾਰ, ਫਿਰੋਜਪੁਰ ਅਤੇ ਫਾਜ਼ਿਲਕਾਂ ਆਦਿ ਦੇ ਇਲਾਕਿਆਂ ਵਿਚ ਇਸ ਵੇਲੇ ਕੋਈ ਵੀ ਵੱਡੀ ਇੰਡਸਟਰੀ ਨਹੀ ਹੈ ਤੇ ਜੋ ਇੰਡਸਟਰੀਜ਼ ਚਲ ਰਹੀਆਂ ਸਨ ਉਹ ਵੀ ਬੰਦ ਹੋਣ ਦੀ ਕਗਾਰ ਤੇ ਪਹੁੰਚ ਗਈਆਂ ਹਨ ਜਿਸ ਕਰਕੇ ਸਰਹੱਦੀ ਖੇਤਰ ਵਿਚ ਬੇਰੁਜ਼ਗਾਰੀ ਵੱਡੀ ਪੱਧਰ ਤੇ ਹੈ। ਅਸ਼ਵਨੀ ਸੇਖੜੀ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਹਿਮਾਚਲ ਪ੍ਰਦੇਸ਼, ਉਤਰਾਂਚਲ, ਜੰਮੂ ਅਤੇ ਕਸ਼ਮੀਰ ਆਦਿ ਰਾਜਾਂ ਨੂੰ ਜੋ ਇੰਨਸੈਂਟਿਵ ਦਿੱਤੇ ਜਾ ਰਹੇ ਹਨ ਉਹ ਪੰਜਾਬ ਨੂੰ ਵੀ ਦਿੱਤੇ ਜਾਣੇ ਚਾਹੀਦੇ ਹਨ ਕਿਉਂਕਿ ਦੇਸ ਦੀ ਅਜ਼ਾਦੀ ਦੀ ਲੜਾਈ ਵਿਚ ਤੇ ਆਜ਼ਾਦੀ ਤੋਂ ਬਾਅਦ ਵੀ ਪਾਕਿਸਤਾਨ ਨਾਲ ਦੋ ਲੜਾਈਆਂ ਅਤੇ ਬਾਅਦ ਵਿਚ ਅੱਤਵਾਦ ਦੀ ਅੰਦਰੂਨੀ ਲੜਾਈ ਵਿਚ ਪੰਜਾਬੀਆਂ ਨੇ ਸਭ ਤੋਂ ਵੱਧ ਸੰਤਾਪ ਭੋਗਿਆ ਹੈ ਤੇ ਇਨ੍ਹਾ ਜੰਗਾਂ ਨੂੰ ਜਿੱਤਣ ਲਈ ਸਭ ਤੋਂ ਵੱਧ ਯੋਗਦਾਨ ਵੀ ਦਿੱਤਾ ਹੈ, ਪਰ ਇਸ ਦੇ ਬਾਵਜੂਦ ਵੀ ਪੰਜਾਬੀਆਂ ਦੇ ਪੱਲੇ ਕੁਝ ਨਹੀਂ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਵਿਧਾਇਕ ਸੇਖੜੀ ਨੇ ਦੱਸਿਆ ਕਿ ਉਨ੍ਹਾ ਨੇ ਪਹਿਲਾਂ ਵੀ ਜਦੋਂ ਕੇਂਦਰ ਵਿਚ ਯੂ.ਪੀ.ਏ ਸਰਕਾਰ ਸੀ ਤੋਂ ਬਾਰਡਰ ਦੇ ਜ਼ਿਲਿਆਂ ਜਲਾਲਾਬਾਦ ਅਤੇ ਬਟਾਲਾ ਲਈ ਵਿਸ਼ੇਸ਼ ਵਿਕਾਸ ਪੈਕੇਜ ਲਿਆਂਦੇ ਸਨ।ਪਰ ਅਕਾਲੀ ਭਾਜਪਾਈ ਦੱਸਣ ਕਿ ਉਨ੍ਹਾ ਨੇ ਪਿਛਲੇ 8 ਸਾਲਾਂ ਵਿਚ ਬਟਾਲਾ ਵਾਸਤੇ ਕੀ ਕੀਤਾ ਹੈ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply