ਅੰਮ੍ਰਿਤਸਰ, 13 ਜੁਲਾਈ (ਗੁਰਚਰਨ ਸਿੰਘ) – ‘ਹੋਲੀ ਸਿੱਟੀ ਟਰੱਸਟ’ ਦੇ ਪ੍ਰਧਾਨ ਕੌਸਲਰ ਮਨਮੋਹਨ ਸਿੰਘ ਟੀਟੂ ਵਲੋਂ ਅੱਜ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਕੇਂਦਰੀ ਮੰਤਰੀ ਸ੍ਰੀ ਅਰੁਨ ਜੇਤਲੀ ਜੋ ਕਿ ਅੰਮ੍ਰਿਤਸਰ ਸ਼ਹਿਰ ਨੂੰ ਇਕ ਹੈਰੀਟੇਜ ਸਿੱਟੀ ਵਜੋਂ ਪ੍ਰਫੁੱਲਤ ਕਰਨ ਲਈ ਕਰੋੜਾਂ ਦੇ ਫੰਡ ਐਲਾਨਣ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਫੰਡਾਂ ਦੀ ਵਰਤੋਂ ਪੁਤਰਨ ਸ਼ਹਿਰ ਦੇ ਮੁੱਢਲੇ ਵਿਕਾਸ ਲਈ ਕੀਤੀ ਜਾਂਣੀ ਚਾਹੀਦੀ ਹੈ।ਕਿਉਂ ਕਿ ਅੰਮ੍ਰਿਤਸਰ ਸ਼ਹਿਰ ਦਾ ਵਜੂਦ ਸ੍ਰੀ ਹਰਮੰਦਰ ਸਾਹਿਬ ਤੇ ਰਾਜਿਆਂ ਮਹਾਰਾਜਿਆਂ ਵਲੋਂ ਵਸਾਇਆ ਪੁਰਾਤਨ ਸ਼ਹਿਰ ਹੈ ਤੇ ਇਸ ਪੁਰਾਤਨ ਸ਼ਹਿਰ ਦੀਆਂ ਅਨੇਕਾਂ ਸਮੱਸਿਆਵਾਂ ਜਿਵੇਂ ਸੀਵਰੇਜ, ਪੀਣ ਵਾਲੇ ਪਾਣੀ, ਸੜਕਾਂ, ਗਲੀਆਂ, ਸਟਰੀਟ ਲਾਇਟਾਂ ਕਰਕੇ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤੋਂ ਨਿਜਾਤ ਦਵਾਊਂਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਪਵਿਤਰ ਸ਼ਹਿਰ ਤਾਂ ਹੀ ਇਕ ਹੈਰੀਟੇਜ ਸਿੱਟੀ ਬਣ ਸਕਦਾ ਹੈ ਜੇਕਰ ਇਸ ਪੁਰਾਤਨ ਸ਼ਹਿਰ ਦੀ ਦਿੱਖ ਨੂੰ ਸਵਾਰਿਆ ਜਾਵੇ। ਸ: ਮਨਮੋਹਨ ਸਿੰਘ ਟੀਟੂ ਨੇ ਕੇਂਦਰੀ ਮੰਤਰੀ ਸ੍ਰੀ ਅਰੁਣ ਜੇਤਲੀ, ਸ:ਪ੍ਰਕਾਸ਼ ਸਿੰਘ ਬਾਦਲ ਤੇ ਸ:ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਹੈਰੀਟੇਜ ਸਿੱਟੀ ਲਈ ਜਾਰੀ ਹੋਣ ਵਾਲਾ ਫੰਡ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਲਗਾਉਂਣ ਦੀ ਬਜਾਏ ਸ੍ਰੀ ਹਰਿਮੰਦਰ ਸਾਹਿਬ ਦੇ ਇਲਾਕੇ ਤੇ ਪੁਤਰਨ ਸ਼ਹਿਰ ਦੇ ਵਿਕਾਸ ਵਿਚ ਲਗਾਇਆ ਜਾਵੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media