Sunday, October 11, 2026

ਗੁਰਦੁਆਰਾ ਸਾਹਿਬ ਗੁਰੂ ਨਾਨਕ ਵਾੜੀ ਸਾਹਿਬ ਦੀ ਕਾਰ ਸੇਵਾ 19 ਤੋਂ ਅਰੰਭ

ਬਠਿੰਡਾ, 14 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 10 ਵਿਖੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਵਾੜੀ ਸਾਹਿਬ ਦੀ ਕਾਰ ਸੇਵਾ ਅਰੰਭ ਕੀਤੀ ਜਾ ਰਹੀ ਹੈ,ਜਿਸ ਨੂੰ ਬਾਬਾ ਬਲਜੀਤ ਸਿੰਘ ਜੀ ਮੰਡੀ ਕਲਾਂ ਵਾਲੇ  ਪੰਜ ਪਿਆਰਿਆਂ ਦੀ ਅਗਵਾਈ ਵਿਚ ਸ਼ੁਰੂ ਕਰਵਾਉਣਗੇ। ਕਾਰ ਸੇਵਾ ਦੀ ਨੀਂਹ ਪੱਥਰ  ਸਮਾਗਮ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ 17 ਜੁਲਾਈ ਦਿਨ ਸ਼ੁਕਰਵਾਰ ਸਵੇਰੇ 10 ਵਜੇ ਹੋਣਗੇ ਅਤੇ ਐਤਵਾਰ 19 ਜੁਲਾਈ 10 ਵਜੇ ਸਵੇਰੇ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾØਣਗੇ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਏ ਜਾਣਗੇ। ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਗੁਰੂ ਨਾਨਕਵਾੜੀ ਸਾਹਿਬ ਇਲਾਕੇ ਦੀਆਂ ਸੰਗਤਾਂ ਨੂੰ ਇਸ ਸ਼ੁਭ ਕਾਰ ਸੇਵਾ ਮੌਕੇ ਪਹੁੰਚਣ ਦੀ ਅਪੀਲ ਕਰਦੀ ਹੈ। ਤਾਂ ਕਿ ਸੰਗਤਾਂ ਆਪਣੇ ਹੱਥੀਂ ਕਾਰ ਸੇਵਾ ਵਿਜ ਤਨ ਮਨ ਧਨ ਨਾਲ ਸਹਿਯੋਗ ਪਾ ਕੇ ਆਪਣਾ ਜੀਵਨ ਸਫ਼ਲਾ ਕਰ ਸਕਣ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply