Thursday, October 8, 2026

ਵਾਤਾਵਰਣ ਦੀ ਸ਼ੁਧਤਾ ਲਈ ਪੌਦਾ ਲਗਾਉਣਾ ਜਰੂਰੀ – ਪ੍ਰਵੀਨ ਕੁਮਾਰੀ

PPN1707201510

ਹੁਸ਼ਿਆਰਪੁਰ, 17 ਜੁਲਾਈ (ਸਤਵਿੰਦਰ ਸਿੰਘ) – ਸਰਕਾਰੀ ਪ੍ਰਾਇਮਰੀ ਸਕੂਲ ਮੇਹਤਪੁਰ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਦਤਾ ਮਿੱਤਰਾ ਅਤੇ ਜਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਮੋਹਨ ਸਿੰਘ ਲੇਹਲ ਦੇ ਆਦੇਸ਼ਾਂ ਦੇ ਅਨੁਸਾਰ ਪੌਦੇ ਲਗਾਏ ਗਏ ।ਇਸ ਮੌਕੇ ਸਕੂਲ ਦੀ ਮੁੱਖ ਅਧਿਆਪਿਕਾ ਪ੍ਰਵੀਨ ਕੁਮਾਰੀ ਨੇ ਕਿਹਾ ਕਿ ਦਿਨ ਪ੍ਰਤੀਦਿਨ ਵਾਤਾਵਰਣ ਅਸ਼ੁਧ ਹੁੰਦਾ ਜਾ ਰਿਹਾ ਹੈ, ਜਿਸ ਦੇ ਚੱਲਦੇ ਅਨੇਕਾਂ ਗੰਭੀਰ ਬੀਮਾਰੀਆਂ ਪੈਦਾ ਹੋ ਰਹੀਆਂ ਹਨ। ਇਸਲਈ ਵਾਤਾਵਰਣ ਨੂੰ ਸ਼ੁਧਤਾ ਲਈ ਪੌਦੇ ਲਗਾਉਣਾ ਅਤਿ ਜਰੂਰੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਖੁਸ਼ੀ ਦੇ ਪਲ ਜਿਸ ਵਿਚ ਜਨਮ ਦਿਨ, ਵਰੇਗੰਢ, ਵਿਆਹ ਅਤੇ ਹੋਰਨਾਂ ਸਮਾਗਮਾਂ ‘ਤੇ ਪੈਸੇ ਖਰਚ ਕਰਨ ਦੀ ਬਜਾਏ ਪੌਦੇ ਲਾ ਕੇ ਆਪਣੇ ਖੁਸ਼ੀ ਦੇ ਦਿਨ ਮਨਾਉਣੇ ਚਾਹੀਦੇ ਹਨ। ਉਨਾਂ ਕਿਹਾ ਕਿ ਪੌਦੇ ਲਗਾਉਣ ਤੋਂ ਜਿਆਦਾ ਜਰੂਰੀ ਹੈ ਉਨਾਂ ਦੀ ਸੰਭਾਲ ਕਰਨਾ। ਇਸ ਮੌਕੇ’ਤੇ ਸਕੂਲ ਚੇਅਰਪਰਸਨ ਕਮਲੇਸ਼ ਕੌਰ, ਮੈਂਬਰ ਸਰਬਜੀਤ ਕੌਰ, ਮੀਨਾ, ਸਮਿੰਦਰ ਸ਼ਮੀ, ਬਲਵਿੰਦਰ ਕੌਰ ਆਦਿ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply