Friday, October 9, 2026

ਆਮ ਆਦਮੀ ਪਾਰਟੀ ਵਰਕਰਾਂ ਦੀ ਦਿੱਲੀ ਤੋਂ ਆਈ ਟੀਮ ਨਾਲ ਹੋਈ ਹੰਗਾਮੀ ਮੀਟਿੰਗ

aapਤਰਸਿੱਕਾ, 17 ਜੁਲਾਈ (ਕੰਵਲ ਜੋਧਾਨਗਰੀ) – ਆਮ ਆਦਮੀ ਪਾਰਟੀ ਹਲਕਾ ਜੰਡਿਆਲਾ ਗੁਰੂ ਦੇ ਪਿੰਡਾਂ ਦੇ ਬੂਥ ਇੰਚਾਰਜਾਂ ਦੀ ਵਿਸ਼ਾਲ ਮੀਟਿੰਗ ਦੁਸਾਂਝ ਪੈਲਸ, ਜੀ ਟੀ ਰੋਡ ਟਾਂਗਰਾ ਵਿਖੇ ਹੋਈ ਜਿਸ ਵਿੱਚ ਸੈਂਕੜੇ ਪਾਰਟੀ ਵਰਕਰ ਸ਼ਾਮਿਲ ਹੋਏ।ਮੀਟਿੰਗ ਦਿੱਲੀ ਤੋਂ ਆਈ ਟੀਮ ਪਰਵੀਨ ਪ੍ਰਭਾਕਰ ਗੋੜ ਅਤੇ ਏ ਐਨ ਮਾਥੁਰ ਦੀ ਹਾਜ਼ਰੀ ਵਿੱਚ ਵੱਖ ਵੱਖ ਬੁਲਾਰਿਆਂ ਵੱਲੋਂ ਪਾਰਟੀ ਢਾਂਚੇ ਸਬੰਧੀ ਆਪਣੇ-ਆਪਣੇ ਵਿਚਾਰ ਰੱਖੇ ਗਏ।ਇਸ ਮੌਕੇ ਪੁਰਜ਼ੋਰ ਮੰਗ ਕੀਤੀ ਗਈ ਕਿ ਪਾਰਟੀ ਜਥੇਬੰਧਕ ਢਾਚਾਂ ਬੂਥ ਪੱਧਰ ਪਹਿਲਾਂ ਦੀ ਤਰ੍ਹਾਂ ਉਸਾਰਿਆ ਜਾਵੇ ਅਤੇ ਹਲਕੇ ਵਿੱਚ ਜੋਨ ਇੰਚਾਰਜ ਬੂਥ ਵਰਕਰ ਦੀ ਸਹਿਮਤੀ ਨਾਲ ਚੰਗੇ ਆਚਰਣ ਅਤੇ ਇਮਾਨਦਾਰ ਵਿਅਕਤੀ ਲਗਾਏ ਜਾਣ ਉਪਰ ਤੋਂ ਕੋਈ ਵਿਅਕਤੀ ਨਾ ਥੋਪਿਆ ਜਾਵੇ।ਜ਼ਿਲ੍ਹਾ ਪੱਧਰ ਤੇ ਲੀਡਰਾਂ ਦੀ ਚੋਣ ਹਲਕਾ ਬੂਥ ਵਰਕਰਾਂ ਰਾਹੀਂ ਹੋਵੇ।ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਜੋ ਉਮੀਦਾਂ ਹਨ ਉਹਨਾਂ ਤੇ ਪੂਰਾਂ ਉਤਰਨ ਲਈ ਰਲ ਮਿਲ ਕੇ ਪਾਰਟੀ ਪ੍ਰਤੀ ਸਮਰਪਣ ਦੀ ਭਾਵਨਾਂ ਨਾਲ ਕੰਮ ਕੀਤਾ ਜਾਵੇ ਤਾਂ ਜੋ 2017 ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਆਮ ਲੋਕਾਂ ਨੂੰ ਚੰਗੀ ਅਤੇ ਸੁਚੱਜੀ ਸਰਕਾਰ ਦਿੱਤੀ ਜਾ ਸਕੇ ।ਇਸ ਸਮੇਂ ਉਹਨਾਂ ਵਿਅਕਤੀਆਂ ਨੂੰ ਤਾੜਨਾ ਕੀਤੀ ਗਈ ਜੋ ਆਮ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਕਿ ਉਹਨਾਂ ਨੂੰ ਪਾਰਟੀ ਵੱਲੋਂ ਐਮ. ਐਲ. ਏ ਦੀ ਟਿਕਟ ਮਿਲ ਚੁੱਕੀ ਹੈ ।ਅਜਿਹੇ ਅਨਸਰਾਂ ਦਾ ਦਿੱਲੀ ਤੋਂ ਆਈ ਟੀਮ ਵੱਲੋਂ ਸਖਤ ਨੋਟਿਸ ਲਿਆ ਗਿਆ।ਉਹਨਾਂ ਨੇ ਪਾਰਟੀ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਦਿੱਲੀ ਵੱਲੋਂ ਕਿਸੇ ਨੂੰ ਵੀ ਹਲਕਾ ਇੰਚਾਰਜ ਆਦਿ ਨਿਯੁੱਕਤ ਨਹੀਂ ਕੀਤਾ ਗਿਆ ਹੈ।ਅਜਿਹੀਆਂ ਨਿਯੁੱਕਤੀਆਂ ਬੂਥ ਪੱਧਰ ‘ਤੇ ਪਾਰਟੀ ਵਰਕਰਾਂ ਦੀ ਸਹਿਮਤੀ ਨਾਲ ਹੀ ਕੀਤੀਆ ਜਾਣਗੀਆਂ ।
ਇਸ ਮੌਕੇ ਬਿਕਰਮਜੀਤ ਸਿੰਘ, ਅਨਮੋਲ ਸਿੰਘ, ਬਲਜਿੰਦਰ ਸਿੰਘ, ਕੁਲਵੰਤ ਸਿੰਘ ਸੰਗਰਾਵਾਂ, ਦਰਸ਼ਨ ਸਿੰਘ ਸਾਬਕਾ ਡੀ ਐਸ ਪੀ, ਹਰਜਿੰਦਰ ਸਿੰਘ ਪ੍ਰਧਾਨ ਆਟੋ ਯੂਨੀਅਨ ਜੰਡਿਆਲਾਗੁਰੂ, ਬੀਬੀ ਅਮਰਜੀਤ ਕੌਰ ਮੁੱਛਲ, ਬਲਜਿੰਦਰ ਸਿੰਘ ਫੌਜੀ, ਕਸ਼ਮੀਰ ਸਿੰਘ, ਅਮਰਬੀਰ ਸਿੰਘ ਗੋਪੀ, ਅਮਨਪ੍ਰੀਤ ਸਿੰਘ ਮਾਲੋਵਾਲ, ਤਲਵਿੰਦਰ ਸਿੰਘ ਜੋਧਾਨਗਰੀ, ਪ੍ਰੀਤਮ ਸਿੰਘ ਜੱਬੋਵਾਲ, ਫਤਿਹ ਸਿੰਘ ਕੋਟ ਖਹਿਰਾ , ਸਤਨਾਮ ਸਿੰਘ, ਲੱਖਾ ਸਿੰਘ ਭੱਟੀ, ਜਗਦੀਸ਼ ਸਿੰਘ ਬਿੱਟੂ ਕੋਟਲਾ, ਕੁਲਦੀਪ ਸਿੰਘ ਧਾਰੜ ਆਦਿ ਆਗੂਆਂ ਨੇ ਵੀ ਵਿਚਾਰ ਰੱਖੇ ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply