ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮੇ ਸਮੇਂ ਤੋਂ ਭੁੱਖ ਹੜ੍ਹਤਾਲ ‘ਤੇ ਬੇਠੈ ਬਾਪੂ ਸੂਰਤਾ ਸਿੰਘ ਦੇ ਹੱਕ ਵਿਚ ਵੰਗਾਰ ਮਾਰਚ ਕੱਢਣ ਦੀ ਤਿਆਰੀ ਕਰ ਰਹੀਆਂ ਸਿੱਖ ਜਥੇਬੰਦੀਆਂ ਨੂੰ ਪੁਲਿਸ ਵਲੋਂ ਬੀਤੀ ਦੇਰ ਰਾਤ ਹੀ ਗ੍ਰਿਫਤਾਰ ਕਕਕੇ ਮਾਰਚ ਕੱਢਣ ‘ਤੇ ਰੋਕ ਲਗਾ ਦਿਤੀ ।
ਮਿਲੀ ਜਾਣਕਾਰੀ ਅਨੁਸਾਰ ਬਾਪੂ ਸੂਰਤਾ ਸਿੰਘ ਦੀ ਹਮਾਇਤ ‘ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਅਜਨਾਲਾ ਤੋਂ ਵੰਗਾਰ ਮਾਰਚ ਕੱਢੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ, ਪਰ ਪੁਲਿਸ ਵਲੋਂ ਭਾਈ ਮਲਕੀਅਤ ਸਿੰਘ ਅਜਨਾਲਾ, ਭਾਈ ਕਾਬਲ ਸਿੰਘ ਸ਼ਾਹਪੁਰ, ਭਾਈ ਮੋਹਕਮ ਸਿੰਘ, ਭਾਈ ਵੱਸਣ ਸਿੰਘ ਨੂੰ ਰਾਤ ਹੀ ਗ੍ਰਿਫ ਤਾਰ ਕਰ ਲਿਆ ਗਿਆ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਸਵੇਰ ਤੋਂ ਹੀ ਪੁਲਿਸ ਵਲੋਂ ਉਨਾਂ ਦੇ ਘਰ ਘੇਰਾ ਪਾ ਕੇ ਨਜ਼ਰਬੰਦ ਕਰ ਦਿੱਤਾ ਗਿਆ। ਬਾਅਦ ਦੁਪਹਿਰ ਅਜਨਾਲਾ ਪੁਲਿਸ ਵਲੋਂ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਹੋਰ ਦੂਸਰੇ ਸਿੰਘਾਂ ਨੂੰ ਸੀ.ਆਈ.ਏ ਸਟਾਫ ਵਿਖੇ ਲਿਆਂਦਾ ਗਿਆ, ਜਿਥੇ ਪੁਲਸ ਕਮਿਸ਼ਨਰ ਜਤਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਵਲੋਂ ਮੀਟਿੰਗ ਕੀਤੀ ਜਾ ਰਹੀ ਸੀ। ਇਸ ਮੀਟਿੰਗ ਵਿਚ ਕੀ ਵਿਚਾਰ ਵਟਾਂਦਰਾ ਹੋਇਆ ਖਬਰ ਲਿਖੇ ਜਾਣ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ।ਕਿਉਂਕਿ ਇਸ ਮੋਕੇ ਸੀਆਈਏ ਸਟਾਫ ਦੇ ਦਫਤਰ ਵਿਚ ਕਿਸੇ ਦੇ ਵੀ ਦਾਾਖਲ ਹੋਣ ਦੀ ਇਜਾਜ਼ਤ ਨਹੀਂ ਸੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media