Tuesday, August 11, 2026

ਨੌਜਵਾਨ ਪੀੜੀ ਦਾ ਨਸ਼ਿਆਂ ‘ਚ ਗ਼ਲਤਾਨ ਹੋਣਾ ਚਿੰਤਾਜਨਕ ਜਥੇ: ਚੰਗਾਲੀ

Balwinder Chandgali

ਸਦੌੜ, 20 ਜੁਲਾਈ (ਹਰਮਿਦਰ ਸਿਘ) – ਨੌਜਵਾਨ ਪੀੜੀ ਦਾ ਦਿਨੋਂ ਦਿਨ ਨਸ਼ਿਆਂ ਵਿਚ ਗ਼ਲਤਾਨ ਹੋਣਾ ਚਿੰਤਾਜਨਕ ਹੈ ਕਿਉਂਕਿ ਨਸ਼ੇ ਦੀਆਂ ਜਕੜ ਵਿਚ ਆਏ ਇਨਸਾਨ ਦਾ ਵਜੂਦ ਇੱਕ ਦਿਨ ਖ਼ਤਮ ਹੋ ਜਾਂਦਾ ਹੈ ।ਉਸ ਨੂੰ ਆਪਣੇ ਬੇਗਾਨੇ ਦੀ ਪਹਿਚਾਣ ਵਿੱਸਰ ਜਾਂਦੀ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਕ੍ਰਿਪਾਲਸਰ ਸਾਹਿਬ ਚੰਗਾਲੀ ਵਾਲਿਆਂ ਨੇ ਸੰਦੌੜ ਵਿਖੇ ਸੰਤ ਸਮਾਗਮ ਵਿਚ ਹਾਜ਼ਰੀ ਭਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਦੇਖਾ ਦੇਖੀ ਨੋਜੁਆਨ ਪੀੜੀ ਵਿੱਚ ਨਸ਼ਿਆਂ ਪ੍ਰਤੀ ਖਿੱਚ ਸਮਾਜ ਅੰਦਰ ਵਾਪਰ ਰਹੀਆਂ ਸਮਾਜਿਕ ਬੁਰਾਈਆਂ ਵਧਾ ਰਹੀ ਹੈ।ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਦਾ ਆਪਣੇ ਪੰਜਾਬ ਦੇ ਉਚੇ ਸੁੱਚੇ ਵਿਰਸੇ ਨਾਲੋਂ ਟੁੱਟ ਭੈੜੇ ਵਿਦੇਸੀ ਪਹਿਰਾਵਿਆਂ ਅਤੇ ਰਹਿਣ ਸਹਿਣ ਨੂੰ ਅਪਣਾ ਕੇ ਸਿੱਖੀ ਦੇ ਬਾਣੇ ਨੂੰ ਤਿਆ ਕੇ ਉਹ ਭੁੱਲ ਰਹੇ ਹਨ ਕਿ ਸਾਬਤ ਸਰੂਪ ਸਿੱਖ ਸਰਦਾਰ ਨੂੰ ਤੱਕ ਕੇ ਦੁਨੀਆ ਖੜ-ਖੜ ਆਦਰ ਤੇ ਸਤਿਕਾਰ ਨਾਲ ਫਤਿਹ ਬੁਲਾਉਂਦੀ ਹੈ।ਉਨ੍ਹਾਂ ਦੁਨੀਆਂ ਵਿਚ ਪੰਜਾਬੀ ਪੰਜਾਬੀ ਵੀਰਾਂ, ਭੈਣਾਂ ਤੇ ਬਜੁਰਗਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਉਪਰਾਲੇ ਕਰਨ ਅਤੇ ਸਿੱਖ ਇਤਿਹਾਸ ਜੋ ਕਿ ਸਹੀਦ ਸਿੰਘਾਂ ਦੀਆਂ ਸਾਖੀਆਂ ਨਾਲ ਭਰਿਆ ਹੈ, ਉਸ ਬਾਰੇ ਜਾਣੂੰ ਕਰਵਾਉਣ।ਇਸ ਮੌਕੇ ਉਹਨਾਂ ਨਾਲ ਬਾਬਾ ਗੁਰਮੇਲ ਸਿੰਘ, ਬਾਬਾ ਰਾਮਦਾਸ ਸਿੰਘ, ਭਾਈ ਸਿਮਰਨ ਜੀਤ ਸਿੰਘ, ਭਾਈ ਅਰਸਦੀਪ ਸਿੰਘ ਜਥੇ ਦੇ ਸੇਵਾਦਾਰ ਹਾਜਰ ਸਨ।

Check Also

ਰੈਡ ਕਰਾਸ ਸੁਸਾਇਟੀ ਨੇ ਮਹਿਲਾਵਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਅਤੇ ਮਾਹਵਾਰੀ ਸਫ਼ਾਈ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਇਸਤਰੀਆਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਅਤੇ …

Leave a Reply