ਸਿਹਤ ਵਿਭਾਗ ਲੋਕਾਂ ਦੀ ਸਿਹਤ ਦੇ ਸੁਧਾਰ ਲਈ ਲਗਾਤਾਰ ਯਤਨਸ਼ੀਲ

ਅੰਮ੍ਰਿਤਸਰ, 21 ਜੁਲਾਈ (ਗੁਰਚਰਨ ਸਿੰਘ) – ਲੋਕਾਂ ਦੀ ਸਿਹਤ ਦੇ ਮਿਆਰ ਵਿਚ ਹੋਰ ਸੁਧਾਰ ਲਿਆਉਣ ਹਿੱਤ ਸਮਂੇ-ਸਮਂੇ ਤੇ ਉਪਰਾਲੇ ਕੀਤੇ ਜਾਦੇ ਹਨ, ਇਨ੍ਹਾਂ ਉਪਰਾਲਿਆਂ ਤਹਿਤ ਜਣੇਪੇ ਵਾਲੀ ਔਰਤ ਦੇ ਨਾਲ ਇਕ ਸਾਥੀ ਔਰਤ ਦਾ ਹੋਣਾ ਜਰੂਰੀ ਤੇ ਅਧਾਰਿਤ ‘ਲੇਬਰ ਰੂਮ ਕੰਪੈਨੀਅਨ ਸਕੀਮ’ ਸ਼ੁਰੂ ਕੀਤੀ ਜਾ ਰਹੀ ਹੈ।ਇਸ ਸਕੀਮ ਸਬੰਧੀ ਜ਼ਿਲ੍ਹਾ ਪੱਧਰੀ ਸਿਖਲਾਈ ਸਬੰਧੀ ਸਮਾਗਮ ਸਿਵਲ ਸਰਜਨ ਡਾ ਜੈ ਸਿੰਘ ਦੀ ਪ੍ਰਧਾਨਗੀ ਹੇਠਾਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਕੀਤਾ ਗਿਆ।ਇਸ ਸਿਖਲਾਈ ਵਿਚ ਵੱਖ-ਵੱਖ ਬਲਾਕਾਂ ਦੇ ਸੀਨੀਅਰ ਮੈਡੀਕਲ ਅਫ਼ਸਰ, ਬੀ.ਈ.ਈ ਅਤੇ ਲੇਬਰ ਰੂਮ ਕਮ ਕਰਨ ਵਾਲੀਆ ਸਟਾਫ ਨਰਸਾਂ ਦੀ ਸ਼ਮੂਲੀਅਤ ਵਿਚ ਕੀਤੀ ਗਈ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਸਕੀਮ ਦਾ ਮੁਖ ਮਕਸਦ ਜਣੇਪੇ ਵਾਲੀ ਔਰਤ ਨੂੰ ਮਨੋ ਵਿਗਿਆਨਕ ਤੋਰ ਤੇ ਹੌਸਲਾ ਦੇਣਾ ਹੈ ਤਾਂ ਕਿ ਬੱਚੇ ਨੂੰ ਜਨਮ ਦੇਣ ਦੀ ਇਸ ਕੁਦਰਤੀ ਪ੍ਰਕਿਰੀਆ ਵਿਚ ਉਹ ਆਪਣਾ ਆਤਮ ਵਿਸ਼ਵਾਸ ਨਾ ਗਵਾਵੇ । ਇਸ ਦੇ ਲਈ ਜਰੂਰੀ ਹੈ ਕੀ ਸਾਥੀ ਔਰਤ ਨੇ ਆਪ ਵੀ ਇਕ ਬੱਚੇ ਨੂੰ ਜਨਮ ਦਿਤਾ ਹੋਵੇ । ਇਸ ਦੇ ਨਾਲ ਹੀ ਇਕ ਫੈਮਿਲੀ ਪਲੈਨਿੰਗ ਵਰਕਸ਼ਾਪ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਹੀ ਕੀਤਾ ਗਿਆ ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਬੁੱਟਰ ਨੇ ‘ਫੈਮਿਲੀ ਪਲੈਨਿੰਗ ਦੇ ਤਰੀਕ’ੇ ਉਪਰ ਵਿਸਥਾਰ ਰੂਪ ਜਾਣਕਾਰੀ ਦਿੱਤੀ ਅਤੇ ਕਿਹਾ ਕੀ ਜੇਕਰ ਪਰਿਵਾਰ ਸੀਮਤ ਹੋਵੇਗਾ ਤਾਂ ਉਸ ਪਰਿਵਾਰ ਨੂੰ ਤਰੱਕੀ ਦੇ ਜ਼ਿਆਦਾ ਮੌਕੇ ਮਿਲਣਗੇ ਅਤੇ ਸਮਾਜ ਵਿਚ ਚੰਗਾ ਸਥਾਨ ਵੀ ਪ੍ਰਾਪਤ ਹੋਵੇਗਾ।ਉਨ੍ਹਾਂ ਆਏ ਹੋਏ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਇਹ ਯਤਨ ਸਮੇਂ ਦੀ ਲੋੜ ਵੀ ਹੈ ਅਤੇ ਵਿਅਕਤੀਗਤ ਤੌਰ ‘ਤੇ ਵੀ ਇਸ ਨੂੰ ਅਪਣਾਉਣ ਦੀ ਜਰੂਰਤ ਹੈ। ਵੱਧਦੀ ਆਬਾਦੀ ਦੇਸ਼ ਦੀ ਸਮੱਸਿਆਂ ਨਹੀ ਬਲਕਿ ਸਮਾਜ ਦੀ ਸਮੱਸਿਆਂ ਵੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਜਸਪਾਲ ਕੌਰ , ਜ਼ਿਲ੍ਹਾ ਟੀਕਾਕਰਨ ਅਫ਼ਸਰ, ਸ੍ਰੀਮਤੀ ਰਾਜ ਕੌਰ ਜ਼ਿਲ੍ਹਾ ਮਾਸ ਮੀਡੀਆਂ ਅਫ਼ਸਰ, ਡਾ. ਆਰੂਸ਼ ਭੱਲਾ, ਜ਼ਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਅਤੇ ਡਾ. ਭਾਰਤੀ ਹਾਜ਼ਰ ਹੋਏ।
Punjab Post Daily Online Newspaper & Print Media