Thursday, March 5, 2026

ਮੱਧ ਵਰਗੀ ਲੋਕਾਂ ਲਈ ‘ਪ੍ਰਧਾਨ ਮੰਤਰੀ ਮੁਦਰਾ ਸਕੀਮ’ ਵਰਦਾਨ ਜੋਨਲ ਮੈਨੇਜਰ

PPN2307201503
ਬਠਿੰਡਾ, 23 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਪ੍ਰਧਾਨ ਮੰੰਤਰੀ ਸ੍ਰੀ ਨਰਿੰਦਰ ਮੋਦੀ ਜੀ ਵਲੋਂ ਮੱਧ ਵਰਗੀ ਲੋਕਾਂ ਲਈ ਇਕ ‘ਪ੍ਰਧਾਨ ਮੰਤਰੀ ਮੁਦਰਾ ਸਕੀਮ’ ਤਿਆਰ ਕੀਤੀ ਗਈ ਹੈ ਜਿਸ ਬਾਰੇ ਪੰਜਾਬ ਸਿੰਧ ਬੈਂਕ ਦੇ ਉੱਚ ਅਧਿਕਾਰੀਆਂ ਨੇ ਛੋਟੇ ਵਰਗ ਦੇ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਯੋਜਨਾ ਤਹਿਤ ਸਕੀਮ ‘ਚ ਫਲਫਰੂਟ, ਛੋਟੇ ਦੁਕਾਨਦਾਰਾਂ, ਛੋਟੇ ਟਰਾਂਸਪੋਰਟ ਵਾਲੇ ਆਦਿ ਨੂੰ ਬਿਨ੍ਹਾਂ ਕਿਸੇ ਗਰੰਟੀ ਦੇ 10 ਲੱਖ ਦਾ ਲੋਨ ਮੁਹੱਇਆ ਕਰਵਾਇਆ ਜਾਵੇ ਤਾਂ ਕਿ ਉਹ ਹੋਰ ਤਰੱਕੀ ਕਰ ਸਕਣ।ਇਹ ਸਕੀਮ ਸਾਰੇ ਭਾਰਤ ਵਰਸ਼ ਵਿੱਚ ਲਾਗੂ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਹ ਸਕੀਮ ਜਿਵੇਂ ਕਿ ਸਾਡੀ ਦੁਕਾਨ ਸਾਡਾ ਬੈਂਕ, ਦੁਜੀ ਦੁਕਾਨ ਦੂਜਾ ਬੈਂਕ ਤਹਿਤ ਬਠਿੰਡਾ ਵਿਚ ਪੰਜਾਬ ਸਿੰਧ ਬੈਂਕ ਮਾਡਲ ਟਾਊਨ ਫੇਜ਼ ਨੰਬਰ 1 ਵਿਚ ਲਾਗੂਕ ੀਤੀ ਗਈ ਹੈ ਤਾਂ ਕਿ ਜਰੂਰਤਮੰਦਲੋਕ ਇਸ ਦਾ ਭਰਪੂਰ ਫਾਇਦਾ ਉਠਾ ਸਕਣ। ਇਸ ਮੌਕੇ ਜਨਰਲ ਮੈਨੇਜਰ ਕ੍ਰਿਪਾਲ ਸਿੰਘ,ਮੈਨੇਜਰ ਰਾਮ ਲਾਲ ਜੋਨਲ ਆਫਿਸ਼ ਅਤੇ ਹੋਰ ਵੀ ਪੁੱਜੇ ਹੋਏ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply